28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਫੇਰੂਮਾਨ ਕਾਲਜ ਵਿਖੇ ਐੱਨ. ਐੱਸ. ਐੱਸ. ਯੂਨਿਟ ਵਲੋਂ ਲਗਾਏ ਗਏ 7 ਰੋਜ਼ਾ ਕੈਂਪ ਦੀ ਸਮਾਪਤੀ

ਅਜੀਤ ਡੈਸਕ 27-12-2025
ਰਈਆ, 26 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵੂਮੈਨ ਰਈਆ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਰਹਿਨੁਮਾਈ ਅਤੇ ਪ੍ਰੋ. ਡਾ. ਸਰੋਜ ਅਰੋੜਾ, ਡੀਨ ਕਾਲਜ ਵਿਕਾਸ ਕੌਂਸਲ ਦੀ ਅਗਵਾਈ ਹੇਠ ਕਾਲਜ ਦੇ ਐੱਨ. ਐੱਸ. ਐੱਸ. ਯੂਨਿਟ ਵਲੋਂ ਲਗਾਇਆ ਗਿਆ 7 ਰੋਜ਼ਾ ਕੈਂਪ ਸਫਲਤਾ ਪੂਰਵਕ ਸੰਪੰਨ ਹੋਇਆ | ਕੈਂਪ ਦੇ ਛੇਵੇਂ ਦਿਨ ਯੂਨਿਟ ਦੇ ਵਲੰਟੀਅਰਾਂ ਵਲੋਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਥੀਮ ਤਹਿਤ ਇਕ ਰੈਲੀ ਕੱਢੀ ਗਈ, ਜਿਸਨੂੰ ਕਾਲਜ ਪਿ੍ੰਸੀਪਲ ਡਾ. ਅਨੂ ਕਪਿਲ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮੌਕੇ 'ਤੇ ਵਲੰਟੀਅਰਾਂ ਵਲੋਂ ਨੁੱਕੜ ਨਾਟਕ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ | ਕੈਂਪ ਦੇ ਸੱਤਵੇਂ ਦਿਨ ਪਿ੍ੰ: ਪਟੇਲ (ਮਾਸਟਰ ਇਨ ਯੋਗਾ) ਅਤੇ ਵਸੁੰਧਰਾ (ਮਾਸਟਰ ਇਨ ਆਲਟਰਨੇਟਿਵ ਥੈਰੇਪੀਜ਼) ਵਲੋਂ ਵਲੰਟੀਅਰਾਂ ਨੂੰ ਯੋਗਾ ਸਿਖਾਇਆ ਗਿਆ ਅਤੇ ਐੱਨ. ਐੱਸ. ਐੱਸ. ਵਲੰਟੀਅਰਾਂ ਵਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਕਾਲਜ ਪਿ੍ੰਸੀਪਲ ਵਲੋਂ ਪਿੰਡ ਕਲੇਰ ਘੁਮਾਣ ਦੇ ਸਰਪੰਚ ਪ੍ਰਭਦਿਆਲ ਸਿੰਘ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਕੈਂਪ ਦੌਰਾਨ ਸੁਖਮਨਪ੍ਰੀਤ ਕੌਰ ਨੂੰ ਬੈਸਟ ਕੈਂਪਰ, ਜਦਕਿ ਪ੍ਰਤਿਭਾ, ਸੁਖਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਨਿਸ਼ੂ ਕੁਮਾਰੀ ਅਤੇ ਪੂਨਮ ਨੂੰ ਬੈਸਟ ਵਲੰਟੀਅਰਾਂ ਦੇ ਤੌਰ 'ਤੇ ਟ੍ਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਵਲੰਟੀਅਰਾਂ ਨੂੰ ਕੈਂਪ ਦੇ ਸਰਟੀਫਿਕੇਟ ਵੀ ਵੰਡੇ ਗਏ | ਐੱਨ. ਐੱਸ. ਐੱਸ. ਦੇ ਪ੍ਰੋਗਰਾਮਿਕ ਅਫ਼ਸਰ ਅਸਿ. ਪ੍ਰੋ. ਦਲਜੀਤ ਕੌਰ ਅਤੇ ਅਸਿ. ਪ੍ਰੋ. ਵੰਦਨਾ ਵਲੋਂ ਸਾਰੇ ਵਲੰਟੀਅਰਾਂ ਦੀ ਨਿਸ਼ਕਾਮ ਸੇਵਾ ਭਾਵਨਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ 'ਤੇ ਕਾਲਜ ਦੇ ਡਾ. ਹਰਵੰਤ ਕੌਰ, ਅਸਿ. ਪ੍ਰੋ. ਕਰਮਜੀਤ, ਅਸਿ. ਪ੍ਰੋ. ਰਾਜਪ੍ਰੀਤ ਕੌਰ ਅਤੇ ਅਸਿ. ਪ੍ਰੋ. ਅਮਨਦੀਪ ਕੌਰ ਵੀ ਹਾਜ਼ਰ ਸਨ | ਫੇਰੂਮਾਨ ਟਰੱਸਟ ਅਤੇ ਕਾਲਜ ਦੀ ਪ੍ਰਧਾਨ ਸਤਨਾਮ ਕੌਰ ਸੇਖੋਂ ਵਲੋਂ ਕੈਂਪ ਦੀ ਸਫਲਤਾ ਪੂਰਵਕ ਸਮਾਪਤੀ 'ਤੇ ਕਾਲਜ ਦੇ ਐੱਨ. ਐੱਸ. ਐੱਸ. ਯੂਨਿਟ ਨੂੰ ਮੁਬਾਰਕਬਾਦ ਦਿੱਤੀ ਗਈ |
ਪਿਛਲੀ ਖ਼ਬਰ ਗੁਰਦੁਆਰਾ ਢਾਬਸਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।