28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕਾਂਗਰਸ ਨਰੇਗਾ ਦੇ ਨਾਂਅ 'ਤੇ ਲੋਕਾਂ ਨੂੰ ਗੰੁਮਰਾਹ ਕਰ ਰਹੀ ਹੈ-ਹਰਦੀਪ ਗਿੱਲ <br/>

ਅਜੀਤ ਡੈਸਕ 27-12-2025
ਜੰਡਿਆਲਾ ਗੁਰੂ, 26 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਕਾਂਗਰਸ ਤੇ ਵਿਰੋਧੀ ਪਾਰਟੀਆਂ ਵਲੋਂ ਮਨਰੇਗਾ ਦੇ ਨਾਂਅ 'ਤੇ ਦੇਸ਼ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਮਨਰੇਗਾ ਨੂੰ ਲੈ ਕੇ ਗਰੀਬ ਤੇ ਮਜ਼ਦੂਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਵਿਕਸਿਤ ਭਾਰਤ 'ਜੀ ਰਾਮ ਜੀ' ਯੋਜਨਾ ਮਨਰੇਗਾ ਤੋਂ ਇਕ ਕਦਮ ਅੱਗੇ ਤੇ ਗਰੀਬਾਂ ਦੇ ਪੱਖ ਵਿਚ ਹੈ |
ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਅੱਜ ਇੱਥੇ ਕੀਤਾ | ਉਨ੍ਹਾਂ ਦੱਸਿਆ ਕਿ ਨਵੇਂ ਕਾਨੂੰਨ ਤਹਿਤ ਹੁਣ 100 ਨਹੀਂ, ਸਗੋਂ 125 ਦਿਨਾਂ ਦੇ ਕੰਮ ਦੀ ਕਾਨੂੰਨੀ ਗਾਰੰਟੀ ਹੈ ਅਤੇ ਕੰਮ ਨਾਂਅ ਮਿਲਣ ਦੀ ਸਥਿਤੀ 'ਚ ਬੇਰੁਜ਼ਗਾਰੀ ਭੱਤੇ ਦੀ ਵਿਵਸਥਾ ਨੂੰ ਮਜ਼ਬੂਤ ਕੀਤਾ ਗਿਆ ਹੈ ਤੇ ਜੇਕਰ ਮਜ਼ਦੂਰੀ ਦੇਰ ਨਾਲ ਮਿਲਦੀ ਹੈ ਤਾਂ ਵਾਧੂ ਮੁਆਵਜ਼ੇ ਲਈ ਵੀ ਇਕ ਵਿਵਸਥਾ ਕੀਤੀ ਗਈ ਹੈ | ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਾਲ ਇਸ ਯੋਜਨਾ ਲਈ 1,51,282 ਕਰੋੜ ਤੋਂ ਵੱਧ ਦੀ ਵੱਡੀ ਰਕਮ ਦੀ ਤਜਵੀਜ਼ ਰੱਖੀ ਹੈ, ਤਾਂ ਜੋ ਰੁਜ਼ਗਾਰ ਪ੍ਰਦਾਨ ਕਰਨ ਲਈ ਪੈਸੇ ਦੀ ਕਮੀ ਨਾਂ ਆਵੇ ਅਤੇ ਉਸ ਪੈਸੇ ਦੀ ਵਰਤੋਂ ਪਿੰਡਾਂ ਦੇ ਸਮੁੱਚੇ ਵਿਕਾਸ ਲਈ ਕੀਤੀ ਜਾ ਸਕੇ |

ਪਿਛਲੀ ਖ਼ਬਰ 'ਸਫ਼ਰ-ਏ-ਸ਼ਹਾਦਤ' ਨੂੰ ਸਮਰਪਿਤ ਸਕੂਲੀ ਬੱਚਿਆਂ ਨੂੰ ਲੋੜੀਂਦਾ ਸਾਮਾਨ ਵੰਡਿਆ ਅਗਲੀ ਖ਼ਬਰ ਸੇਂਟ ਥੌਮਸ ਚਰਚ ਵਡਾਲਾ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।