04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨੈਸ਼ਨਲ ਪਬਲਿਕ ਸਕੂਲ ਨੌਸ਼ਹਿਰਾ ਪੰਨੂਆਂ 'ਚ ਅਸਮਿਤਾ ਪੈਨਕੇਕ ਸੀਲਾਟ ਲੀਗ ਕਰਵਾਈ <br/>

ਅਜੀਤ ਡੈਸਕ 25-12-2025
ਨੌਸ਼ਹਿਰਾ ਪਨੂੰਆਂ, 24 ਦਸੰਬਰ (ਦੀਪਕ ਮੈਣੀ)-ਭਾਰਤ ਸਰਕਾਰ ਖੇਡਾਂ ' ਰੁਝਾਨ ਪੈਦਾ ਕਰਨ ਦੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਰਹੀ ਹੈ | ਲੜਕੀਆਂ ਦੇ ਲਈ ਖਾਸ ਸੈਲਫ ਡਿਫੈਂਸ ਪ੍ਰੋਗਰਾਮ ਕਰਵਾਏ ਜਾ ਰਹੇ ਹਨ | ਇਨ੍ਹਾਂ ਪ੍ਰੋਗਰਾਮਾਂ ਦੇ ਵਿਚੋਂ ਅਸਮਿਤਾ ਪੈਨਕੇਕ ਸੀਲਾਟ 2025-26 ਨੈਸ਼ਨਲ ਪਬਲਿਕ ਸਕੂਲ ਦੇ ਵਿਚ ਕਰਵਾਇਆ ਗਿਆ | ਵੱਖ-ਵੱਖ ਸਕੂਲਾਂ ਤੋਂ ਲੜਕੀਆਂ ਨੇ ਇਸ ਪ੍ਰੋਗਰਾਮ ਦੇ ਵਿਚ ਹਿੱਸਾ ਲਿਆ | ਅਸਮਿਤਾ ਪੈਨਕੇਕ ਸੀਲਾਟ ਤਰਨ ਤਾਰਨ ਟੀਮ ਨੇ ਨੈਸ਼ਨਲ ਪਬਲਿਕ ਸਕੂਲ ਨਾਲ ਮਿਲ ਕੇ ਇਹ ਪ੍ਰੋਗਰਾਮ ਕਰਵਾਇਆ | ਸਭ ਤੋਂ ਪਹਿਲਾਂ ਸਕੂਲ ਦੇ ਪਿ੍ੰਸੀਪਲ ਵਨੀਤ ਕੌਰ ਨੇ ਰਿਬਨ ਕੱਟ ਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ | ਇਸ 'ਚ ਲਗਪਗ 150 ਲੜਕੀਆਂ ਨੇ ਭਾਗ ਲਿਆ | ਜਿਸ ਵਿਚ ਬੱਚਿਆਂ ਨੂੰ ਸੈਲਫ ਡਿਫੈਂਸ ਦੇ ਲਈ ਤਿਆਰ ਕੀਤਾ ਗਿਆ ਅਤੇ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ ਅਸਮਿਤਾ ਪੈਂਨਕੇਕ ਸੀਲਾਟ ਪ੍ਰੋਗਰਾਮ ਦੇ ਤਹਿਤ ਕਈ ਤਰਾਂ ਦੇ ਟੂਰਨਾਮੈਂਟ ਕਰਵਾਏ ਗਏ | ਜੇਤੂ ਲੜਕੀਆਂ ਨੂੰ ਗੋਲਡ, ਸਿਲਵਰ ਅਤੇ ਕਾਂਸੀ ਤਗਮੇ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਬਾਅਦ ਇਹ ਟੂਰਨਾਮੈਂਟ ਦੇ ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਭਾਰਤ ਸਰਕਾਰ ਅਤੇ ਅਸਮਿਤਾ ਪੈਨਕੇਕ ਸੀਲਾਟ ਤਰਨ ਤਾਰਨ ਦੇ ਮੈਂਬਰਾਂ ਨੇ ਸਕੂਲ ਦੇ ਪਿ੍ੰਸੀਪਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਸਨਮਾਨ ਦਿੱਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਰਮਨੀਕ ਕੌਰ ਆਲ ਇੰਡੀਆ ਪੁਲਿਸ ਟੂਰਨਾਮੈਂਟ ਪੇਨਕੇਕ ਸੀਲਾਟ ਗੋਲਡ ਮੈਡਲਿਸਟ ਅਤੇ ਏਸ਼ੀਅਨ ਰਗਬੀ ਪਲੇਅਰ ਨੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ | ਨੈਸ਼ਨਲ ਪਬਲਿਕ ਸਕੂਲ ਦੇ ਪਿ੍ੰਸੀਪਲ ਵਨੀਤ ਕੌਰ ਨੇ ਗੋਲਡ ਮੈਡਲਿਸਟ ਅਤੇ ਏਸ਼ੀਅਨ ਰਗਬੀ ਪਲੇਅਰ ਰਮਨੀਤ ਨੂੰ ਸਨਮਾਨਿਤ ਕੀਤਾ | ਇਸ ਸਮੇਂ ਸਮੂਹ ਸਟਾਫ ਵੀ ਹਾਜ਼ਰ ਸੀ | ਵਨੀਤ ਕੌਰ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਵਿਖੇ ਸ਼ਹੀਦੀ ਸਪਤਾਹ ਮਨਾਇਆ <br/> ਅਗਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਨਵੇਂ ਬਣੇ ਬਲਾਕ ਸੰਮਤੀ ਮੈਂਬਰ ਪੰਡੋਰੀ ਹੋਏ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।