ਤਰਨ ਤਾਰਨ, 8 ਦਸੰਬਰ (ਹਰਿੰਦਰ ਸਿੰਘ)- ਬੱਚਿਆਂ ਵਿਚ ਦਿਨ ਬ ਦਿਨ ਵੱਧ ਰਹੀ ਕਬਜ਼ ਦੀ ਬਿਮਾਰੀ ਚਿੰਤਾਜਨਕ ਹੈ ਅਤੇ ਕਬਜ ਹੋਣ 'ਤੇ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਇਹ ਕਈ ਬੀਮਾਰੀਆਂ ਦਾ ਕਾਰਣ ਬਣ ਸਕਦੀ ਹੈ | ਇਹ ਜਾਣਕਾਰੀ ਬੱਚਿਆਂ ਦੇ ਸਪੈਸਲਿਸਟ ਡਾਕਟਰ ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਕਬਜ ਦਾ ਕਾਰਨ ਬੱਚਿਆਂ ਵਿਚ ਫਾਸਟ ਫੂਡ ਜਿਵੇਂ ਕਿ ਪੀਜਾ, ਬਰਗਰ, ਕੁਰਕਰੇ, ਚਿਪਸ, ਕੋਲ ਡਰਿੰਕਸ ਵੱਲ ਜਿਆਦਾ ਰੁਝਾਨ ਕਰਨਾ ਹੈ ਜੋ ਕਿ ਜਿਆਦਾਤਰ ਮੈਦੇ ਤੋਂ ਬਣੇ ਹੁੰਦੇ ਹਨ ਅਤੇ ਦੂਸਰਾ ਕਾਰਨ ਬੱਚਿਆਂ ਵਿਚ ਆਊਟਡੋਰ ਗਤੀਵਿਧੀ ਘੱਟ ਹੋਣਾ ਹੈ | ਬੱਚੇ ਅੱਜ ਕੱਲ ਮੋਬਾਈਲ, ਕੰਪਿਊਟਰ, ਗੇਮਜ ਵਿਚ ਜਿਆਦਾ ਰੁਝਾਨ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਰੀਰ ਘੱਟ ਗਤੀਵਿਧੀ ਕਰਦਾ ਹੈ ਅਤੇ ਬੱਚਿਆਂ ਦਾ ਸਰੀਰ ਸੁਸਤ ਰਹਿੰਦਾ ਹੈ ਅਤੇ ਉਨ੍ਹਾਂ ਵਿਚ ਕਬਜ ਦੇ ਰੋਗ ਦਾ ਵਾਧਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅਗਰ ਕਿਸੇ ਦੇ ਬੱਚੇ 'ਚ ਕਬਜ ਰੋਗ ਹੈ ਤਾਂ ਉਹ ਤੁਰੰਤ ਮਾਹਰ ਡਾਕਟਰ ਪਾਸੋਂ ਉਸਦਾ ਇਲਾਜ ਕਰਵਾਉਣ ਤਾਂ ਕਿ ਬਿਮਾਰੀ ਗੰਭੀਰ ਨਾ ਬਣੇ |