ਅਮਰਕੋਟ, 8 ਦਸੰਬਰ (ਭੱਟੀ)- ਵਿਧਾਨ ਸਭ ਹਲਕਾ ਖੇਮਕਰਨ ਦੇ ਬਲਾਕ ਵਲਟੋਹਾ ਅਧੀਨ ਆਉਂਦੇ ਜ਼ਿਲ੍ਹਾ ਪ੍ਰੀਸ਼ਦ ਵਲਟੋਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰਸੰਨ ਸਿੰਘ ਭੋਲਾ ਦੇ ਗ੍ਰਹਿ ਵਿਖੇ ਪੰਚਾਂ ਸਰਪੰਚਾਂ ਦੀ ਭਰਵੀਂ ਇਕੱਤਰਤਾ ਹੋਈ | ਇਸ ਮੌਕੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਕਾਂਗਰਸ ਪਾਰਟੀ ਤੇ ਭਾਜਪਾ ਉਨ੍ਹਾਂ 'ਤੇ ਧੱਕੇਸ਼ਾਹੀਆਂ ਦਾ ਦੋਸ਼ ਲਾਉਂਦੀ ਹੈ, ਜਦੋਂਕਿ ਦੋ ਜ਼ਿਲ੍ਹਾ ਪ੍ਰੀਸ਼ਦ ਤੋਂ ਉਹ ਭਗੌੜੇ ਹੋ ਗਏ | ਇਸੇ ਤਰ੍ਹਾਂ ਬਲਾਕ ਸੰਮਤੀ ਦਾਸੂਵਾਲ ਤੋਂ ਭਾਜਪਾ ਉਮੀਦਵਾਰ ਭੱਜ ਗਿਆ | ਇਨ੍ਹਾਂ ਆਪਣੀ ਹਾਰ ਸਪੱਸ਼ਟ ਦਿੱਸਦੀ ਸੀ, ਇਸ ਕਰਕੇ ਭੱਜੇ ਹਨ | ਉਨ੍ਹਾਂ ਪੰਚਾਂ-ਸਰਪੰਚਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਗੁਰਪ੍ਰਸੰਨ ਸਿੰਘ ਭੋਲਾ ਤੇ ਬਲਾਕ ਸੰਮਤੀ ਦਾਸੂਵਾਲ ਜੋਨ ਤੋਂ ਉਮੀਦਵਾਰ ਬਲਦੇਵ ਸਿੰਘ ਕੋਟਲੀ ਦੇ ਹੱਕ 'ਚ ਵੋਟਾਂ ਘਰ-ਘਰ ਜਾ ਕੇ ਕਹਿਣ ਲਈ ਕਿਹਾ ਤਾਂ ਕਿ ਵੱਡੀ ਜਿੱਤ ਪ੍ਰਾਪਤ ਕੀਤੀ ਜਾ ਸਕੇ | ਇਸ ਮੌਕੇ ਹਾਜ਼ਰ ਸਰਪੰਚਾਂ ਵਲੋਂ ਉਨ੍ਹਾਂ ਨੂੰ ਪੂਰਾ ਵਿਸਵਾਸ਼ ਦਿਵਾਇਆ ਗਿਆ | ਇਸ ਮੌਕੇ ਚੇਅਰਮੈਨ ਬਲਜੀਤ ਸਿੰਘ ਖਹਿਰਾ, ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਜ਼ਿਲ੍ਹਾ ਯੂਥ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ, ਮੇਹਰ ਸਿੰਘ ਭੂਰਾ ਮੈਂਬਰ ਬਲਾਕ ਸੰਮਤੀ, ਪੀ.ਏ ਹੀਰਾ ਸਿੰਘ ਭੁੱਲਰ, ਪ੍ਰਧਾਨ ਕੁਲਤਾਰ ਸਿੰਘ ਖੇੜਾ, ਪ੍ਰਧਾਨ ਮੰਗਤ ਰਾਮ ਗੁਲਾਟੀ, ਤਰਸੇਮ ਸਿੰਘ ਜੰਡ ਮੈਂਬਰ ਬਲਾਕ ਸੰਮਤੀ, ਸਰਪੰਚ ਸੁਰਿਦਰਪਾਲ ਸਿੰਘ ਮਨਾਵਾਂ, ਸਰਪੰਚ ਜੁਗਰਾਜ ਸਿੰਘ ਕੋਟਲੀ, ਸਾਬਕਾ ਸਰਪੰਚ ਹਰਦਿਆਲ ਸਿੰਘ ਰਾਕਟ, ਸਰਪੰਚ ਗੁਰਜੰਟ ਸਿੰਘ ਵਲਟੋਹਾ, ਸਰਪੰਚ ਸਮਸੇਰ ਸਿੰਘ ਅਮੀਰਕੇ, ਸਰਪੰਚ ਬਲਜੀਤ ਸਿੰਘ ਦਾਸੂਵਾਲ, ਸਰਪੰਚ ਗੁਰਪ੍ਰੀਤ ਸਿੰਘ ਮੰਡੀ, ਸਰਪੰਚ ਕਰਨੈਲ ਸਿੰਘ ਰਾਮ ਖਾਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਪੰਚ-ਸਰਪੰਚ, ਬਲਾਕ ਸੰਮਤੀ ਮੈਂਬਰ ਆਦਿ ਹਾਜ਼ਰ ਸਨ |