08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

'ਕਾਸੋ ਆਪ੍ਰੇਸ਼ਨ' ਤਹਿਤ ਪੁਲਿਸ ਵਲੋਂ ਵੱਖ-ਵੱਖ ਪਿੰਡਾਂ 'ਚ ਚਲਾਈ ਤਲਾਸ਼ੀ ਮੁਹਿੰਮ <br/>

ਅਜੀਤ ਡੈਸਕ 08-12-2025

ਤਰਨ ਤਾਰਨ, 7 ਦਸੰਬਰ (ਹਰਿੰਦਰ ਸਿੰਘ)-ਕਾਸੋ ਆਪ੍ਰੇਸ਼ਨ ਤਹਿਤ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡਾਂ ਵਿਚ ਪੁਲਿਸ ਵਲੋਂ ਕਈ ਪਿੰਡਾਂ ਵਿਚ ਜਾ ਕੇ ਤਲਾਸ਼ੀ ਲਈ ਗਈ | ਇਸ ਸੰਬੰਧ ਵਿਚ ਕੁਝ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿਚ ਵੀ ਲਿਆ ਗਿਆ | ਇਹ ਕਾਰਵਾਈ ਡੀ.ਐਸ.ਪੀ. ਗੋਇੰਦਵਾਲ ਅਤੁਲ ਸੋਨੀ ਦੀ ਅਗਵਾਈ ਹੇਠ ਹੋਈ | ਇਸ ਮੌਕੇ ਗੱਲਬਾਤ ਕਰਦਿਆਂ ਡੀ.ਐਸ.ਪੀ. ਅਤੁਲ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਇਸ ਤਰ੍ਹਾਂ ਦੇ ਲਗਾਤਾਰ ਕਾਸੋ ਪ੍ਰੋਗਰਾਮ ਚੱਲ ਰਹੇ ਹਨ, ਜਿਸ ਦੇ ਤਹਿਤ ਗੋਇੰਦਵਾਲ ਸਾਹਿਬ, ਚੋਹਲਾ ਸਾਹਿਬ, ਥਾਣਾ ਸਦਰ ਦੇ ਐਸ.ਐਚ.ਓਜ਼ ਤੋਂ ਇਲਾਵਾ ਪੈਂਦੀਆਂ ਚੌਂਕੀਆਂ ਦੇ ਇੰਚਾਰਜਾਂ ਤੋਂ ਇਲਾਵਾ ਪੀ.ਏ.ਪੀ. ਦੀ ਫੋਰਸ ਮੰਗਵਾਈ ਗਈ | ਉਨ੍ਹਾਂ ਦੱਸਿਆ ਕਿ ਕੁੱਲ 150 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਇਸ ਆਪ੍ਰੇਸ਼ਨ ਹਿੱਸਾ ਲਿਆ | ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਗ਼ਲਤ ਅਨਸਰਾਂ ਨੂੰ ਫੜ੍ਹਨ ਲਈ ਕੀਤੀ ਗਈ ਹੈ | ਉਨ੍ਹਾਂ ਵਿਅਕਤੀਆਂ ਘਰਾਂ ਉਪਰ ਛਾਪਾਮਾਰੀ ਕੀਤੀ ਗਈ, ਜਿਹੜੇ ਵਿਅਕਤੀ ਮਾੜੇ ਜ਼ੁਰਮਾਂ ਤਹਿਤ ਜੇਲ੍ਹਾਂ ਵਿਚ ਜਾ ਕੇ ਜਮਾਨਤ 'ਤੇ ਬਾਹਰ ਆਏ ਹਨ | ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਹਿਰਾਸਤ ਵਿਚ ਲਿਆ ਗਿਆ ਹੈ | ਉਨ੍ਹਾਂ ਤੋਂ ਪੁੱਛਗਿੱਛ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਜ਼ਿਲਾ ਪ੍ਰੀਸ਼ਦ, ਸੰਮਤੀ ਚੋਣਾਂ 'ਚ ਧੱਕੇਸ਼ਾਹੀਆਂ ਕਾਰਨ ਲੋਕਤੰਤਰ ਦਾ ਹੋਇਆ ਘਾਣ- ਖਹਿਰਾ <br/> ਅਗਲੀ ਖ਼ਬਰ ਬਾਬਾ ਗੁੱਜਰ ਸਿੰਘ ਦੇ ਬਣ ਰਹੇ ਨਵੇਂ ਦਰਬਾਰ ਲਈ ਬਾਬਾ ਸੁੱਖਾ ਸਿੰਘ ਨੇ ਇਕ ਲੱਖ ਰੁਪਏ ਕੀਤੇ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।