08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਾਬਾ ਗੁੱਜਰ ਸਿੰਘ ਦੇ ਬਣ ਰਹੇ ਨਵੇਂ ਦਰਬਾਰ ਲਈ ਬਾਬਾ ਸੁੱਖਾ ਸਿੰਘ ਨੇ ਇਕ ਲੱਖ ਰੁਪਏ ਕੀਤੇ ਭੇਟ <br/>

ਅਜੀਤ ਡੈਸਕ 08-12-2025

ਪੱਟੀ, 7 ਦਸੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਬ੍ਰਹਮ ਗਿਆਨੀ ਗੁੱਜਰ ਸਿੰਘ ਦੇ ਪਿੰਡ ਚੂਸਲੇਵੜ ਵਿਖੇ ਬਣ ਰਹੇ ਨਵੇਂ ਦਰਬਾਰ ਵਿਚ ਸੇਵਾ ਦਾ ਅਮੋਲਕ ਰੂਪ ਦਿਖਾਉਂਦੇ ਹੋਏ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਵਾਲਿਆਂ ਨੇ ਇਕ ਲੱਖ ਰੁਪਏ ਦੀ ਭੇਟਾ ਆਪਣੇ ਜਥੇਦਾਰ ਬਾਬਾ ਬੀਰਾ ਸਿੰਘ ਅਤੇ ਬਾਕੀ ਸਿੰਘਾਂ ਰਾਹੀਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਖਰਾਜ ਸਿੰਘ ਨੂੰ ਭੇਟ ਕੀਤੀ, ਜੋ ਕਿ ਨਵੇਂ ਦਰਬਾਰ ਦੇ ਨਿਰਮਾਣ ਕਾਰਜ ਨੂੰ ਤੇਜੀ ਅਤੇ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਲਈ ਦਿੱਤੀ ਗਈ | ਇਸ ਮੌਕੇ ਬਾਬਾ ਸੁਖਰਾਜ ਸਿੰਘ ਅਤੇ ਸਮੂਹ ਇਲਾਕੇ ਦੀ ਸੰਗਤ ਨੇ ਬਾਬਾ ਸੁੱਖਾ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਦਰਬਾਰ ਦੇ ਨਿਰਮਾਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਸੰਗਤ ਦੀ ਦਾਤ-ਮਿਹਰ ਨਾਲ ਇਹ ਸੇਵਾ ਬਹੁਤ ਤੇਜ਼ੀ ਨਾਲ ਪੂਰੀ ਹੋਵੇਗੀ | ਇਸ ਮੌਕੇ ਸਮੂਹ ਸੰਗਤ ਨੇ ਬਾਬਾ ਸੁੱਖਾ ਸਿੰਘ ਦੇ ਇਸ ਉਪਰਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ 'ਕਾਸੋ ਆਪ੍ਰੇਸ਼ਨ' ਤਹਿਤ ਪੁਲਿਸ ਵਲੋਂ ਵੱਖ-ਵੱਖ ਪਿੰਡਾਂ 'ਚ ਚਲਾਈ ਤਲਾਸ਼ੀ ਮੁਹਿੰਮ <br/> ਅਗਲੀ ਖ਼ਬਰ ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਸਾਹਿਬ ਦੀ ਯਾਦ 'ਚ ਸੀ.ਪੀ.ਆਈ. ਵਲੋਂ ਕਾਨਫ਼ਰੰਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।