24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਕੋਰਿਓਗ੍ਰਾਫੀ ਮੁਕਾਬਲੇ 'ਚ ਅੱਵਲ <br/>

ਅਜੀਤ ਡੈਸਕ 07-12-2025
ਗੋਇੰਦਵਾਲ ਸਾਹਿਬ, 6 ਦਸੰਬਰ (ਸਕੱਤਰ ਸਿੰਘ ਅਟਵਾਲ)-ਬੀਤੇ ਦਿਨੀਂ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਅੰਤਰ ਸਕੂਲ ਮੁਕਾਬਲੇ ਆਯੋਜਿਤ ਕੀਤੇ ਗਏ | ਜਿਸ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਲਗਪਗ 30 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਨ੍ਹਾਂ ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਨੂੰ ਸਮਾਜ ਪ੍ਰਤੀ ਚੇਤਨ ਕਰਨਾ ਅਤੇ ਉਹਨਾਂ ਵਿਚ ਇੱਕਜੁੱਟਤਾ ਦੀ ਭਾਵਨਾ ਪੈਦਾ ਕਰਨਾ ਸੀ | ਇਨ੍ਹਾਂ ਮੁਕਾਬਲਿਆਂ ਵਿਚ ਕਠਿਨਾਈ ਦੇ ਬਾਵਜੂਦ ਵੀ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੇ ਵਿਦਿਆਰਥੀਆਂ ਗੁਰਮਨਪ੍ਰੀਤ ਕੌਰ ਸਪੁੱਤਰੀ ਜਗਪ੍ਰੀਤ ਸਿੰਘ, ਜੈਸਮੀਨ ਕੌਰ ਸਪੁੱਤਰੀ ਬਲਰਾਜ ਸਿੰਘ, ਮਹਿਕਦੀਪ ਕੌਰ ਸਰਬਜੀਤ ਸਿੰਘ, ਸਤਿੰਦਰਪਾਲ ਕੌਰ ਸਪੁੱਤਰੀ ਅਮਨਪ੍ਰੀਤ ਸਿੰਘ, ਅਰਮਾਨਦੀਪ ਸਿੰਘ ਸਪੁੱਤਰ ਰਣਧੀਰ ਸਿੰਘ ਅਤੇ ਰਾਹੁਲ ਕੁਮਾਰ ਸਪੁੱਤਰ ਰਾਜੂ ਪ੍ਰਸਾਦ ਨੇ ਆਪਣੇ ਪੂਰੀ ਲਗਨ ਅਤੇ ਮਿਹਨਤ ਸਦਕਾ ਕੋਰਿਓਗ੍ਰਾਫੀ ਮੁਕਾਬਲੇ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਂ ਪੂਰੇ ਜ਼ਿਲ੍ਹੇ 'ਚ ਰੌਸ਼ਨ ਕੀਤਾ | ਇਸ ਮੌਕੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਸੰਸਥਾ ਦੇ ਡਾਇਰੈਕਟਰ ਡਾਕਟਰ ਜਤਿੰਦਰਪਾਲ ਸਿੰਘ ਰੰਧਾਵਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਨਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਅਧਿਆਪਕਾ ਦਪਿੰਦਰ ਕੌਰ ਨੂੰ ਕੋਰਿਓਗ੍ਰਾਫੀ ਲਈ ਵਿਦਿਆਰਥੀਆਂ ਦੀ ਯੋਗ ਅਗਵਾਈ ਕਰਨ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਪਿੰਡ ਕਰਮੂਵਾਲਾ ਅਤੇ ਘੜਕਾ ਵਿਚ ਸੰਗਤਾਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਬ੍ਰਹਮਪੁਰਾ ਨੇ ਜਥੇ. ਰਣਜੀਤ ਸਿੰਘ ਪੱਪੂ ਨੂੰ ਅਕਾਲੀ ਦਲ ਦਾ ਖਡੂਰ ਸਾਹਿਬ ਤੋਂ ਪ੍ਰਧਾਨ ਥਾਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।