24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬ੍ਰਹਮਪੁਰਾ ਨੇ ਜਥੇ. ਰਣਜੀਤ ਸਿੰਘ ਪੱਪੂ ਨੂੰ ਅਕਾਲੀ ਦਲ ਦਾ ਖਡੂਰ ਸਾਹਿਬ ਤੋਂ ਪ੍ਰਧਾਨ ਥਾਪਿਆ <br/>

ਅਜੀਤ ਡੈਸਕ 07-12-2025
ਖਡੂਰ ਸਾਹਿਬ, 6 ਦਸੰਬਰ (ਰਸ਼ਪਾਲ ਸਿੰਘ ਕੁਲਾਰ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਨੇ ਇਤਿਹਾਸਕ ਨਗਰ ਖਡੂਰ ਸਾਹਿਬ ਦੇ ਅਕਾਲੀ ਵਰਕਰਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਸਰਬਸੰਮਤੀ ਜਥੇਦਾਰ ਰਣਜੀਤ ਸਿੰਘ ਪੱਪੂ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਖਡੂਰ ਸਾਹਿਬ ਦੇ ਵਰਕਰਾਂ ਦਾ ਪ੍ਰਧਾਨ ਥਾਪਿਆ ਹੈ | ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ਇਹ ਬਹੁਤ ਵਧੀਆ ਗੱਲ ਹੈ ਕਿ ਸਾਰੇ ਵਰਕਰ ਇਕ ਦੂਜੇ ਦਾ ਸਤਿਕਾਰ ਕਰਦੇ ਹਨ ਅਤੇ ਇਕ ਕਮਾਂਡ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋ ਕਿ ਚੱਲਣ ਦਾ ਪ੍ਰਣ ਲਿਆ ਹੈ | ਇਸ ਮੌਕੇ ਨਵ ਨਿਯੁਕਤ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਪੱਪੂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਂ ਪੂਰੀ ਇਮਾਨਦਾਰੀ ਨਾਲ ਬਿਨਾਂ ਕਿਸੇ ਭੇਦ ਭਾਵ ਦੇ ਸਮੂਹ ਵਰਕਰਾਂ ਨੂੰ ਨਾਲ ਲੈਕੇ ਪਾਰਟੀ ਲਈ ਮਿਹਨਤ ਕਰਾਂਗਾ | ਇਸ ਮੌਕੇ ਜਥੇਦਾਰ ਦਲਬੀਰ ਸਿੰਘ ਜਹਾਂਗੀਰ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਮੇਘ ਸਿੰਘ ਉਮੀਦਵਾਰ ਬਲਾਕ ਸੰਮਤੀ ਖਡੂਰ ਸਾਹਿਬ, ਨਰਿੰਦਰ ਸਿੰਘ ਸਾਹ ਸੀਨੀਅਰ ਮੀਤ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਖਡੂਰ ਸਾਹਿਬ, ਜਥੇਦਾਰ ਗੱਜਣ ਸਿੰਘ ਸਕੱਤਰ, ਨਛੱਤਰ ਸਿੰਘ ਖਹਿਰਾ, ਸੁਖਵਿੰਦਰ ਸਿੰਘ ਲਾਡੀ ਪ੍ਰਧਾਨ, ਜਸਬੀਰ ਸਿੰਘ ਮਹਿਤੀਆ, ਨਰਿੰਦਰ ਸਾਬਕਾ ਸਰਪੰਚ, ਚੰਨਣ ਸਿੰਘ, ਸਾਹਿਬ ਸਿੰਘ, ਸਰੂਪ ਸਿੰਘ, ਕਲਵਿੰਦਰ ਸਿੰਘ ਨੇ ਜਥੇ ਰਣਜੀਤ ਸਿੰਘ ਪੱਪੂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਕੋਰਿਓਗ੍ਰਾਫੀ ਮੁਕਾਬਲੇ 'ਚ ਅੱਵਲ <br/> ਅਗਲੀ ਖ਼ਬਰ ਬਾਬਾ ਬੁੱਢਾ ਕਾਲਜ ਵਿਖੇ 46ਵੀਂ ਪੰਜਾਬ ਸਟੇਟ ਜੂਡੋ ਚੈਂਪੀਅਨਸ਼ਿਪ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।