20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕਨਵੈਨਸ਼ਨ ਹੋਈ <br/>

ਅਜੀਤ ਡੈਸਕ 04-12-2025
ਤਰਨ ਤਾਰਨ, 3 ਦਸੰਬਰ (ਹਰਿੰਦਰ ਸਿੰਘ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਅਗਾੜਾ ਪਿਛਾੜਾ, ਸੈਣ ਭਗਤ, ਬਾਬਾ ਬੁੱਢਾ ਸਾਹਿਬ ਦੀ ਕਨਵੈਨਸ਼ਨ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਲ ਦੀ ਪ੍ਰਧਾਨਗੀ ਹੇਠ ਬਾਬਾ ਸਧਾਣਾ ਜੀ ਦੇ ਸਥਾਨ 'ਤੇ ਹੋਈ | ਜਿਸ ਵਿਚ ਸੈਂਕੜੇ ਕਿਸਾਨ, ਮਜ਼ਦੂਰ, ਬੀਬੀਆਂ, ਨੌਜਵਾਨ ਸ਼ਾਮਿਲ ਹੋਏ | ਕਨਵੈਨਸ਼ਨ ਨੂੰ ਸੰਬੋਧਿਤ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਨੂਰਦੀ, ਜੋਨ ਪ੍ਰਧਾਨ ਪਰਮਜੀਤ ਸਿੰਘ ਛੀਨਾ, ਕੁਲਵਿੰਦਰ ਸਿੰਘ ਕੈਰੋੋਂਵਾਲ, ਰਣਯੋਧ ਸਿੰਘ ਗੱਗੋਬੂਆ, ਮਨਜਿੰਦਰ ਸਿੰਘ ਗੋਹਲਵੜ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨਾਲ ਰਲ ਕੇ ਨਵੇਂ ਨਵੇਂ ਕਾਨੂੰਨ ਪੰਜਾਬ ਦੇ ਲੋਕਾਂ 'ਤੇ ਥੋਪ ਰਹੀ ਹੈ | ਜਿਸ ਤਰ੍ਹਾਂ ਹੁਣ ਬਿਜਲੀ ਖਰੜਾ 2025 ਨੂੰ ਲਾਗੂ ਕਰਨ ਲਈ ਪਿੰਡਾਂ ਵਿਚ ਧੜਾਧੜ ਚਿੱਪ ਵਾਲੇ ਮੀਟਰ ਲਾਉਣ ਲਈ ਤਰਲੋ ਮੱਛੀ ਹੋ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ 2025 ਬਿਜਲੀ ਖਰੜਾ ਲਾਗੂ ਹੁੰਦਾ ਹੈ ਤਾਂ ਬਿਜਲੀ ਅਦਾਰਾ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਚਲੇ ਜਾਵੇਗਾ, ਜਿਸ ਨਾਲ ਆਮ ਲੋਕਾਂ 'ਤੇ ਵੱਡਾ ਅਸਰ ਦਿਖਾਈ ਦੇਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਜਿਹੜੇ ਸੂਬਿਆਂ ਵਿਚ ਇਹ ਖਰੜੇ ਲਾਗੂ ਹੋਏ ਹਨ, ਉਨ੍ਹਾਂ ਵਿਚ ਕਾਰਪੋਰੇਟ ਘਰਾਣਿਆਂ ਦੀਆਂ ਮਨਮਾਨੀਆਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ | ਬਿਨਾਂ ਬਿਜਲੀ ਤੋਂ ਮੀਟਰ ਰੀਡਿੰਗ ਕੱਢ ਰਹੇ ਹਨ, ਦੋਵਾਂ ਪੱਖਿਆਂ ਵਾਲੇ ਮਕਾਨਾਂ ਦਾ ਬਿੱਲ 50-50 ਹਜ਼ਾਰ ਬਿੱਲ ਆ ਰਿਹਾ ਹੈ, ਉਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਇਸ ਬਿਜਲੀ ਐਕਟ ਦੇ ਵਿਰੋਧ ਵਿਚ ਪੰਜ ਦਸੰਬਰ ਨੂੰ ਦੋ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ | 10 ਦਸੰਬਰ ਨੂੰ ਚਿੱਪ ਵਾਲੇ ਮੀਟਰ ਉਤਾਰ ਕੇ ਐੱਸ.ਈ. ਦਫਤਰਾਂ ਵਿਚ ਜਮਾਂ ਕਰਵਾਏ ਜਾਣਗੇ | ਕਿਸਾਨ ਆਗੂਆਂ ਨੇ ਕਿਹਾ ਕਿ 2025 ਖਰੜਾ ਕਦੇ ਵੀ ਪੰਜਾਬ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਬੀਬੀ ਉਪਜੀਤ ਕੌਰ, ਬਲਜੀਤ ਸਿੰਘ ਝਬਾਲ, ਵੀਰ ਸਿੰਘ ਕੋਟ, ਮੁਖਤਾਰ ਸਿੰਘ ਬਾਕੀਪੁਰ, ਗੁਰਜੰਟ ਸਿੰਘ ਸ਼ੇਖ, ਕੰਵਲਜੀਤ ਸਿੰਘ ਛੀਨਾ, ਸਤਿੰਦਰ ਸਿੰਘ ਬਾਠ, ਅੰਗਰੇਜ਼ ਸਿੰਘ, ਜਸਮੇਰ ਸਿੰਘ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ 13 ਨੂੰ ਜ਼ਿਲ੍ਹੇ 'ਚ ਲੱਗੇਗੀ ਨੈਸ਼ਨਲ ਲੋਕ ਅਦਾਲਤ-ਜੱਜ ਬਾਜਵਾ <br/> ਅਗਲੀ ਖ਼ਬਰ ਗੁਰਦੁਆਰਾ ਝੂਲਣੇ ਮਹਿਲ ਠੱਠੀ ਖਾਰਾ ਵਿਖੇ ਧਾਰਮਿਕ ਜੋੜ ਮੇਲਾ 14 ਨੂੰ-ਬਾਬਾ ਹੀਰਾ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।