21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸੇਂਟ ਸੋਲਜਰ ਕਾਨਵੈਂਟ ਸਕੂਲ ਬੱਚਿਆਂ ਨੇ ਮਲੇਸ਼ੀਆ ਪੈਰਾ ਤਾਈਕਵਾਡੋਂ ਚੈਂਪੀਅਨਸ਼ਿਪ 'ਚ ਜਿੱਤੇ ਤਗਮੇ <br/>

ਸੇਂਟ ਸੋਲਜ਼ਰ ਕਾਨਵੈਂਟ ਸੀਨੀ. ਸੈਕੰ. ਸਕੂਲ ਪੂਨੀਆ 'ਚ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਚੇਅ. ਰਣਧੀਰ ਸਿੰਘ ਭੁੱਲਰ, ਡਾਇਰੈਕਟਰ ਕੋਹਿਨੂਰ ਭੁੱਲਰ ਤੇ ਪਿ੍ੰਸੀਪਲ ਡਾ. ਪਿ੍ਤਪਾਲ ਕੌਰ | ਤਸਵੀਰ: ਬਿੱਲਾ <br/> 04-12-2025
ਅਮਰਕੋਟ/ਖੇਮਕਰਨ, 3 ਦਸੰਬਰ (ਰਾਕੇਸ਼ ਬਿੱਲਾ, ਗੁਰਚਰਨ ਸਿੰਘ ਭੱਟੀ)- ਸੇਂਟ ਸੋਲਜਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ ਰੋਡ ਘਰਿਆਲਾ ਦੇ 6 ਵਿਦਿਆਰਥੀਆਂ ਵਲੋਂ ਦੁਬਾਰਾ ਵਿਦੇਸ਼ ਦੀ ਧਰਤੀ ਤੋਂ ਤਿੰਨ ਗੋਲਡ ਮੈਡਲ, ਦੋ ਸਿਲਵਰ ਮੈਡਲ ਤੇ ਇਕ ਕਾਂਸੀ ਮੈਡਲ ਜਿੱਤ ਕੇ ਨਵਾਂ ਇਤਿਹਾਸ ਸਿਰਜਿਆ ਹੈ | ਇਨ੍ਹਾਂ ਬੱਚਿਆਂ ਨੇ ਮਲੇਸ਼ੀਆ ਦੇ ਮੁਫ਼ਤ ਏ ਫੇਮੋਸਾ ਉੱਟਲੈਟ ਵਿਚ ਹੋਈ ਪਹਿਲੀ ਜੈਵਨ ਵਨ ਡ੍ਰੀਮ ਪੈਰਾ ਤਾਈਕਵਾਡੋ ਕਲਚਰਲ ਐਡ ਚੈਂਪੀਅਨਸ਼ਿਪ 2025 ਵਿਚ ਹਿੱਸਾ ਲਿਆ ਹੈ, ਜਿਸ ਵਿਚ ਕਈ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ | ਇੰਨੇ ਤਗੜੇ ਅੰਤਰਰਾਸ਼ਟਰੀ ਖਿਡਾਰੀਆਂ ਦੇ ਵਿਚਕਾਰ ਇਸ ਸਕੂਲ ਬੱਚਿਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਕੇ ਇਸ ਇਲਾਕੇ ਸਕੂਲ ਅਤੇ ਦੇਸ਼ ਦਾ ਮਾਣ ਵਧਾਇਆ ਹੈ | ਇਨ੍ਹਾਂ ਵਿਦਿਆਰਥੀਆਂ ਨੂੰ ਇਕ ਕਾਫ਼ਲੇ ਦੇ ਰੂਪ 'ਚ ਸਕੂਲ ਵਿਚ ਲਿਆਉਣ ਦੌਰਾਨ ਸਾਰੇ ਰਸਤੇ ਪਿੰਡਾਂ ਵਾਸੀਆਂ ਜ਼ੋਰਦਾਰ ਸਵਾਗਤ ਕੀਤਾ ਤੇ ਗੁਰਦੁਆਰਾ ਭਾਈ ਝਾੜੂ ਸਾਹਿਬ ਵਲਟੋਹਾ ਵਿਖੇ ਮੱਥਾ ਟੇਕਣ ਉਪਰੰਤ ਸਕੂਲ ਪੁੱਜਣ 'ਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ, ਜਿਸ ਵਿਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਕੋਹੇਨੂਰ ਸਿੰਘ ਭੁੱਲਰ ਤੇ ਚੇਅਰਮੈਨ ਰਣਧੀਰ ਸਿੰਘ ਭੁੱਲਰ ਨੇ ਦੱਸਿਆ ਕਿ ਇਲਾਕੇ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਵਿਦੇਸ਼ ਵਿਚ ਭਾਰਤ ਦਾ ਨਾਂਅ ਚਮਕਾਇਆ ਹੈ | ਪਿ੍ੰਸੀਪਲ ਮੈਡਮ ਡਾ: ਪਿ੍ਤਪਾਲ ਕੌਰ ਨੇ ਸਵਾਗਤ ਕਰਦਿਆਂ ਦੱਸਿਆ ਕਿ ਪਿਛਲੇ ਅਗਸਤ ਮਹੀਨੇ ਵਿਚ ਵੀ ਸਕੂਲ ਦੇ 11 ਵਿਦਿਆਰਥੀਆਂ ਨੇ ਥਾਈਲੈਂਡ 'ਚ ਖੇਡਾਂ ਵਿਚ 11 ਮੈਡਲ ਜਿੱਤੇ ਸਨ | ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀਆਂ ਕੋਚਾਂ ਦੀ ਸਿੱਖਿਆ ਅਤੇ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਜਜ਼ਬੇ ਦਾ ਨਤੀਜਾ ਹੈ | ਸਕੂਲ ਮੈਨੇਜ਼ਮੈਂਟ ਵਲੋਂ ਇਨ੍ਹਾਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸ਼ੀਲਡਾਂ, ਸਿਰੋਪਿਆਂ ਨਾਲ ਸਨਮਾਨ ਕਰਦੇ ਹੋਏ 25 ਫ਼ੀਸਦੀ ਦਾਖ਼ਲਾ ਫ਼ੀਸਾਂ ਮੁਆਫ ਕਰਨ ਦਾ ਫੈਸਲਾ ਕੀਤਾ ਅਤੇ ਦੋਹਾਂ ਕੋਚਾਂ ਦਾ ਵੀ 11-11 ਹਜ਼ਾਰ ਰੁਪਏ ਇਨਾਮ ਨਾਲ ਸਨਮਾਨ ਕੀਤਾ | ਇਸ ਮੌਕੇ ਸਕੂਲੀ ਬੱਚੇ ਤੇ ਸਟਾਫ, ਜਿਨ੍ਹਾਂ 'ਚ ਖੁਸ਼ਨੂਰ ਕੌਰ ਭੁੱਲਰ, ਗੁਰਮੀਤ ਸਿੰਘ, ਸਰਪ੍ਰੀਤ ਸਿੰਘ, ਚਰਨਜੀਤ ਸਿੰਘ, ਕੋਚ ਦਿਲਪ੍ਰੀਤ ਸਿੰਘ, ਸੁਖਪ੍ਰੀਤ ਕੌਰ, ਰਮੇਸ਼ ਸਿੰਘ, ਬਲਜੀਤ ਕੌਰ, ਸੁਖਜਿੰਦਰ ਕੌਰ, ਮਨਪ੍ਰੀਤ ਕੌਰ, ਸੁਖਪ੍ਰੀਤ ਸਿੰਘ, ਬਲਵਿੰਦਰ ਸਿੰਘ, ਕੋਮਲਪ੍ਰੀਤ ਕੌਰ, ਜੋਤੀ ਬਾਲਾ, ਸਤਨਾਮ ਕੌਰ, ਗੁਰਬੀਰ ਕੌਰ, ਲਵਜੀਤ ਕੌਰ, ਰੇਸ਼ਮਾ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਵੈਭਵ ਕੁਮਾਰ, ਰਜਨੀਤ ਕੌਰ, ਗਗਨਦੀਪ ਕੌਰ, ਨਿਸ਼ਾ ਸਿੰਘ, ਨਵਜੋਤ ਕੌਰ, ਦਲਜੀਤ ਕੌਰ, ਸ਼ਿੰਦਰ ਕੌਰ, ਅਰਸ਼ਦੀਪ ਕੌਰ, ਹਰਮਨਪ੍ਰੀਤ ਕੌਰ, ਗੁਰਿੰਦਰਜੀਤ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਹਰਪਿੰਦਰ ਕੌਰ, ਰਮਨਪ੍ਰੀਤ ਕੌਰ, ਲਵਪ੍ਰੀਤ ਕੌਰ, ਕਲੀ, ਅਰਸ਼ਦੀਪ ਕੌਰ, ਨਰਿੰਦਰ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਕਿਰਨਦੀਪ ਕੌਰ, ਕੁਲਬੀਰ ਕੌਰ, ਜਗਦੀਪ ਕੌਰ, ਅਨੀਤਾ, ਪੁਨੀਤ, ਰੁਪਿੰਦਰ ਕੌਰ, ਨਰਿੰਦਰ ਕੌਰ, ਪਵਨਦੀਪ ਕੌਰ, ਪਲਵਿੰਦਰ ਕੌਰ, ਮਨਦੀਪ ਕੌਰ, ਸੁਮਨ ਬਾਲਾ, ਗੀਤਾ ਮਦਾਨ ਹਾਜ਼ਰ ਸਨ |

ਪਿਛਲੀ ਖ਼ਬਰ ਉਪ ਮੰਡਲ ਦਫ਼ਤਰ ਸਰਾਏ ਅਮਾਨਤ ਖਾਂ ਦੀ ਬਿਜਲੀ 4 ਤੇ 5 ਨੂੰ ਬੰਦ ਰਹੇਗੀ ਅਗਲੀ ਖ਼ਬਰ ਰਾਤ ਸਮੇਂ ਅਣਪਛਾਤੇ ਨੇ ਘਰ ਬਾਹਰ ਚਲਾਈਆਂ ਗੋਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।