ਤਰਨ ਤਾਰਨ/ਗੋਇੰਦਵਾਲ ਸਾਹਿਬ, 2 ਦਸੰਬਰ (ਹਰਿੰਦਰ ਸਿੰਘ, ਸਕੱਤਰ ਸਿੰਘ ਅਟਵਾਲ)-ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਬਿਆਸ ਦਰਿਆ ਨਾਲ ਲੱਗਦੇ ਕਸਬਿਆਂ ਗੋਇੰਦਵਾਲ ਸਾਹਿਬ, ਧੂੰਦਾ ਅਤੇ ਖਡੂਰ ਸਾਹਿਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦੂਜੇ ਗੇੜ ਵਿਚ ਰਾਹਤ ਸਮੱਗਰੀ ਦੇਣ ਲਈ ਗੋਇੰਦਵਾਲ ਸਾਹਿਬ ਦੇ ਰੌਇਲ ਪੈਲੇਸ ਵਿਖੇ ਰਾਹਤ ਸਮੱਗਰੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਪਿੰਡ ਧੂੰਦਾ, ਭੈਲ, ਜੌਹਲ ਢਾਏ ਵਾਲਾ, ਮਾਣਕਦੇਕੇ, ਜਲਾਲਾਬਾਦ, ਵੈਰੋਵਾਲ ਬਾਵਿਆਂ ਅਤੇ ਖਡੂਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਕਿਸਾਨ, ਮਜ਼ਦੂਰ ਅਤੇ ਹੋਰ ਪਰਿਵਾਰ ਪਹੁੰਚੇ, ਜਿਨ੍ਹਾਂ ਨੂੰ ਦੂਜੇ ਗੇੜ ਵਿਚ ਡੀਜ਼ਲ, ਕੰਬਲ ਆਦਿ ਵੰਡੇ ਗਏ | ਇਸ ਤੋਂ ਇਲਾਵਾ ਆਏ ਭਾਰੀ ਮੀਂਹ ਝੱਖੜ ਨਾਲ ਛੱਤ ਡਿੱਗਣ ਵਾਲੇ ਇਕ ਗ਼ਰੀਬ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਗਈ | ਇਸ ਮੌਕੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ 'ਅਜੀਤ' ਹੀ ਐਸੀ ਅਖ਼ਬਾਰ ਹੈ, ਜਿਸ ਉਪਰ ਛਪੀ ਖ਼ਬਰ ਨੂੰ ਲੋਕ ਸੱਚ ਮੰਨ ਕੇ ਉਸ ਉਪਰ ਵਿਸ਼ਵਾਸ ਕਰਦੇ ਹਨ | ਉਨ੍ਹਾਂ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਦੀ ਬਾਂਹ ਫੜੀ | ਇਸ ਮੌਕੇ ਸੰਬੋਧਨ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਗੁਰਬਚਨ ਸਿੰਘ ਕਰਮੂਵਾਲਾ ਨੇ ਕਿਹਾ ਕਿ ਸ਼ਹਿਰ ਦੇ ਨਾਲ ਨਾਲ ਪਿੰਡਾਂ 'ਚ 'ਅਜੀਤ' ਅਖ਼ਬਾਰ ਬਹੁਤ ਅਹਿਮ ਸਥਾਨ ਰੱਖਦਾ ਹੈ | ਉਨ੍ਹਾਂ ਕਿਹਾ ਕਿ ਉਹ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਜ਼ਿਲ੍ਹਾ ਤਰਨ ਤਾਰਨ ਦੀ 'ਅਜੀਤ' ਟੀਮ ਦੇ ਧੰਨਵਾਦੀ ਹਨ, ਜੋ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਪਹੁੰਚਾ ਰਹੇ ਹਨ | ਇਸ ਮੌਕੇ ਉਘੇ ਕਾਰੋਬਾਰੀ ਗੁਰਿੰਦਰ ਸਿੰਘ ਟੋਨੀ, ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਅਦਾਰਾ 'ਅਜੀਤ' ਨੇ ਹੜ੍ਹ ਪੀੜਤ ਪਰਿਵਾਰਾਂ ਦੀ ਉਸ ਵੇਲੇ ਬਾਂਹ ਫੜੀ ਜਦ ਚੰਗੇ ਭਲੇ ਪਰਿਵਾਰ ਇਸ ਤਰਾਸਦੀ ਕਾਰਨ ਸੜਕਾਂ 'ਤੇ ਆ ਗਏ | ਅਦਾਰਾ 'ਅਜੀਤ' ਵਲੋਂ ਆਪਣੀ ਸਮਰੱਥਾ ਤੋਂ ਵਧ ਕੇ ਜਿੱਥੇ ਕਿਸਾਨਾਂ ਨੂੰ ਡੀਜ਼ਲ ਦੀ ਮਦਦ ਕੀਤੀ, ਉੱਥੇ ਕਣਕ ਦੀ ਬਿਜਾਈ ਲਈ ਵਧੀਆ ਕਿਸਮ ਦੇ ਬੀਜ ਅਤੇ ਸਰਦੀਆਂ ਵਿਚ ਉਨ੍ਹਾਂ ਨੂੰ ਉਚ ਮਿਆਰਤਾ ਦੇ ਕੰਬਲ ਦੇਣ ਦੇ ਨਾਲ-ਨਾਲ ਕਈ ਪਰਿਵਾਰਾਂ ਨੂੰ ਵਿਆਹ ਲਈ ਜਾਂ ਕੋਠੇ ਡਿੱਗਣ ਕਰਕੇ ਹੋਏ ਨੁਕਸਾਨ ਲਈ ਨਕਦ ਰਾਸ਼ੀ ਵੀ ਵੰਡੀ ਜਾ ਰਹੀ ਹੈ | ਇਸ ਮੌਕੇ ਬੋਲਦਿਆਂ ਡਾਇ. ਹਰਪ੍ਰੀਤ ਸਿੰਘ ਧੁੰਨਾ, ਸਰਪੰਚ ਕੁਲਦੀਪ ਸਿੰਘ ਲਾਹੌਰੀਆ, ਕਾਂਗਰਸੀ ਆਗੂ ਰਣਜੀਤ ਸਿੰਘ ਪਵਾਰ, ਹਰਭਜਨ ਸਿੰਘ ਪ੍ਰਧਾਨ ਰਾਜਪੂਤ ਕੌਂਸਲ, ਸੁਖਬੀਰ ਸਿੰਘ ਲੋਧੀ, ਜਸਵੰਤ ਸਿੰਘ ਸਰਪੰਚ ਧੂੰਦਾ ਨੇ ਅਦਾਰਾ ਅਜੀਤ ਵਲੋਂ ਪੰਜਾਬੀਆਂ ਦੀ ਮੁਸੀਬਤ ਵੇਲੇ ਬਾਂਹ ਫੜਨ ਦੇ ਕਾਰਜ ਦੀ ਸ਼ਲਾਘਾ ਕੀਤੀ | ਤਰਨ ਤਾਰਨ/ਗੋਇੰਦਵਾਲ ਸਾਹਿਬ, 2 ਦਸੰਬਰ (ਹਰਿੰਦਰ ਸਿੰਘ, ਸਕੱਤਰ ਸਿੰਘ ਅਟਵਾਲ)-ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਆਏ ਭਿਆਨਕ ਹੜ੍ਹਾਂ ਕਾਰਨ ਬਿਆਸ ਦਰਿਆ ਨਾਲ ਲੱਗਦੇ ਕਸਬਿਆਂ ਗੋਇੰਦਵਾਲ ਸਾਹਿਬ, ਧੂੰਦਾ ਅਤੇ ਖਡੂਰ ਸਾਹਿਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਦੂਜੇ ਗੇੜ ਵਿਚ ਰਾਹਤ ਸਮੱਗਰੀ ਦੇਣ ਲਈ ਗੋਇੰਦਵਾਲ ਸਾਹਿਬ ਦੇ ਰੌਇਲ ਪੈਲੇਸ ਵਿਖੇ ਰਾਹਤ ਸਮੱਗਰੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਪਿੰਡ ਧੂੰਦਾ, ਭੈਲ, ਜੌਹਲ ਢਾਏ ਵਾਲਾ, ਮਾਣਕਦੇਕੇ, ਜਲਾਲਾਬਾਦ, ਵੈਰੋਵਾਲ ਬਾਵਿਆਂ ਅਤੇ ਖਡੂਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਕਿਸਾਨ, ਮਜ਼ਦੂਰ ਅਤੇ ਹੋਰ ਪਰਿਵਾਰ ਪਹੁੰਚੇ, ਜਿਨ੍ਹਾਂ ਨੂੰ ਦੂਜੇ ਗੇੜ ਵਿਚ ਡੀਜ਼ਲ, ਕੰਬਲ ਆਦਿ ਵੰਡੇ ਗਏ | ਇਸ ਤੋਂ ਇਲਾਵਾ ਆਏ ਭਾਰੀ ਮੀਂਹ ਝੱਖੜ ਨਾਲ ਛੱਤ ਡਿੱਗਣ ਵਾਲੇ ਇਕ ਗ਼ਰੀਬ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਗਈ | ਇਸ ਮੌਕੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ 'ਅਜੀਤ' ਹੀ ਐਸੀ ਅਖ਼ਬਾਰ ਹੈ, ਜਿਸ ਉਪਰ ਛਪੀ ਖ਼ਬਰ ਨੂੰ ਲੋਕ ਸੱਚ ਮੰਨ ਕੇ ਉਸ ਉਪਰ ਵਿਸ਼ਵਾਸ ਕਰਦੇ ਹਨ | ਉਨ੍ਹਾਂ ਨੇ ਡਾ. ਬਰਜਿੰਦਰ ਸਿੰਘ ਹਮਦਰਦ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਉਨ੍ਹਾਂ ਹੜ੍ਹ ਪੀੜਤ ਪਰਿਵਾਰਾਂ ਦੀ ਬਾਂਹ ਫੜੀ | ਇਸ ਮੌਕੇ ਸੰਬੋਧਨ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਗੁਰਬਚਨ ਸਿੰਘ ਕਰਮੂਵਾਲਾ ਨੇ ਕਿਹਾ ਕਿ ਸ਼ਹਿਰ ਦੇ ਨਾਲ ਨਾਲ ਪਿੰਡਾਂ 'ਚ 'ਅਜੀਤ' ਅਖ਼ਬਾਰ ਬਹੁਤ ਅਹਿਮ ਸਥਾਨ ਰੱਖਦਾ ਹੈ | ਉਨ੍ਹਾਂ ਕਿਹਾ ਕਿ ਉਹ ਡਾ. ਬਰਜਿੰਦਰ ਸਿੰਘ ਹਮਦਰਦ ਅਤੇ ਜ਼ਿਲ੍ਹਾ ਤਰਨ ਤਾਰਨ ਦੀ 'ਅਜੀਤ' ਟੀਮ ਦੇ ਧੰਨਵਾਦੀ ਹਨ, ਜੋ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਪਹੁੰਚਾ ਰਹੇ ਹਨ | ਇਸ ਮੌਕੇ ਉਘੇ ਕਾਰੋਬਾਰੀ ਗੁਰਿੰਦਰ ਸਿੰਘ ਟੋਨੀ, ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਨੇ ਕਿਹਾ ਕਿ ਅਦਾਰਾ 'ਅਜੀਤ' ਨੇ ਹੜ੍ਹ ਪੀੜਤ ਪਰਿਵਾਰਾਂ ਦੀ ਉਸ ਵੇਲੇ ਬਾਂਹ ਫੜੀ ਜਦ ਚੰਗੇ ਭਲੇ ਪਰਿਵਾਰ ਇਸ ਤਰਾਸਦੀ ਕਾਰਨ ਸੜਕਾਂ 'ਤੇ ਆ ਗਏ | ਅਦਾਰਾ 'ਅਜੀਤ' ਵਲੋਂ ਆਪਣੀ ਸਮਰੱਥਾ ਤੋਂ ਵਧ ਕੇ ਜਿੱਥੇ ਕਿਸਾਨਾਂ ਨੂੰ ਡੀਜ਼ਲ ਦੀ ਮਦਦ ਕੀਤੀ, ਉੱਥੇ ਕਣਕ ਦੀ ਬਿਜਾਈ ਲਈ ਵਧੀਆ ਕਿਸਮ ਦੇ ਬੀਜ ਅਤੇ ਸਰਦੀਆਂ ਵਿਚ ਉਨ੍ਹਾਂ ਨੂੰ ਉਚ ਮਿਆਰਤਾ ਦੇ ਕੰਬਲ ਦੇਣ ਦੇ ਨਾਲ-ਨਾਲ ਕਈ ਪਰਿਵਾਰਾਂ ਨੂੰ ਵਿਆਹ ਲਈ ਜਾਂ ਕੋਠੇ ਡਿੱਗਣ ਕਰਕੇ ਹੋਏ ਨੁਕਸਾਨ ਲਈ ਨਕਦ ਰਾਸ਼ੀ ਵੀ ਵੰਡੀ ਜਾ ਰਹੀ ਹੈ | ਇਸ ਮੌਕੇ ਬੋਲਦਿਆਂ ਡਾਇ. ਹਰਪ੍ਰੀਤ ਸਿੰਘ ਧੁੰਨਾ, ਸਰਪੰਚ ਕੁਲਦੀਪ ਸਿੰਘ ਲਾਹੌਰੀਆ, ਕਾਂਗਰਸੀ ਆਗੂ ਰਣਜੀਤ ਸਿੰਘ ਪਵਾਰ, ਹਰਭਜਨ ਸਿੰਘ ਪ੍ਰਧਾਨ ਰਾਜਪੂਤ ਕੌਂਸਲ, ਸੁਖਬੀਰ ਸਿੰਘ ਲੋਧੀ, ਜਸਵੰਤ ਸਿੰਘ ਸਰਪੰਚ ਧੂੰਦਾ ਨੇ ਅਦਾਰਾ ਅਜੀਤ ਵਲੋਂ ਪੰਜਾਬੀਆਂ ਦੀ ਮੁਸੀਬਤ ਵੇਲੇ ਬਾਂਹ ਫੜਨ ਦੇ ਕਾਰਜ ਦੀ ਸ਼ਲਾਘਾ ਕੀਤੀ | ਇਸ ਮੌਕੇ 'ਅਜੀਤ' ਉਪ ਦਫ਼ਤਰ ਤਰਨ ਤਾਰਨ ਦੇ ਇੰਚਾਰਜ ਹਰਿੰਦਰ ਸਿੰਘ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ 'ਅਜੀਤ' ਦੀ ਜ਼ਿਲ੍ਹਾ ਟੀਮ ਵਲੋਂ ਪਹੁੰਚੇ ਸਾਰੇ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਹਰਿੰਦਰ ਸਿੰਘ ਨੇ ਕਿਹਾ ਕਿ ਡਾ. ਬਰਜਿੰਦਰ ਸਿੰਘ ਹਮਦਰਦ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਣ ਧੂੰਦਾ, ਭੈਲ, ਜੌਹਲ ਢਾਏ ਵਾਲਾ, ਮਾਣਕਦੇਕੇ, ਜਲਾਲਾਬਾਦ, ਵੈਰੋਵਾਲ ਬਾਵਿਆਂ ਦੇ ਪਿੰਡਾਂ, ਜਿੰਨ੍ਹਾਂ ਦੀ 4900 ਏਕੜ ਦੇ ਕਰੀਬ ਜ਼ਮੀਨ ਹੜ੍ਹਾਂ ਕਾਰਨ ਪ੍ਰਭਾਵਿਤ ਹੋਈ ਸੀ, ਨੂੰ ਡੀਜ਼ਲ ਅਤੇ 150 ਦੇ ਕਰੀਬ ਪਰਿਵਾਰਾਂ ਨੂੰ ਕੰਬਲ ਵੰਡੇ ਗਏ ਸਨ। ਇਸ ਮੌਕੇ ਕੁਲਦੀਪ ਸਿੰਘ ਲਹੌਰੀਆ ਸਾਬਕਾ ਸਰਪੰਚ ਸ੍ਰੀ ਗੋਇੰਦਵਾਲ ਸਾਹਿਬ, ਸੁਖਵਿੰਦਰ ਸਿੰਘ ਧਾਰੀਵਾਲ ਸਮਾਜ ਸੇਵੀ, ਕਾਂਸ਼ੀ ਰਾਮ ਚੰਨ ਹਾਸਰਸ ਕਲਾਕਾਰ, ਹਰਭਿੰਦਰ ਸਿੰਘ ਗਿੱਲ, ਹਰਭਜਨ ਸਿੰਘ ਰਾਠੌਰ ਪ੍ਰਧਾਨ ਰਾਜਪੂਤ ਕੌਂਸਲ, ਤਰੁਣ ਜੋਸ਼ੀ, ਹਰਦੀਪ ਸਿੰਘ ਖੱਖ ਮੈਂਬਰ, ਮੋਹਣ ਸਿੰਘ ਏ.ਐਸ.ਆਈ., ਜਸਵੰਤ ਸਿੰਘ ਸਰਪੰਚ ਧੂੰਦਾ, ਤਰਸੇਮ ਸਿੰਘ ਏ.ਐਸ.ਆਈ., ਸੁਖਬੀਰ ਸਿੰਘ ਲੋਧੀ, ਬਲਕਾਰ ਸਿੰਘ ਬਾਰਾ, ਮਨਪ੍ਰੀਤ ਸਿੰਘ ਸ਼ੈਲੀ ਆਦਿ ਤੋਂ ਇਲਾਵਾ ਹੋਰ ਹਾਜ਼ਰ ਸਨ।
ਅਦਾਰਾ 'ਅਜੀਤ' ਵਲੋਂ ਤਰਨ ਤਾਰਨ ਹੜ੍ਹ ਪੀੜਤਾਂ ਨੂੰ ਡੀਜ਼ਲ, ਕੰਬਲ ਦੀ ਰਾਹਤ ਸਮੱਗਰੀ ਵੰਡੀ <br/>
ਅਜੀਤ ਡੈਸਕ
03-12-2025