29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਤਿੰਨ ਅਤੇ ਬਲਾਕ ਸੰਮਤੀ ਲਈ 28 ਉਮੀਦਵਾਰਾਂ ਵਲੋਂ ਨਾਮਜ਼ਦਗੀ ਦਾਖ਼ਲ

ਅਜੀਤ ਡੈਸਕ 03-12-2025
ਤਰਨ ਤਾਰਨ, 2 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੀ ਹੋ ਰਹੀ ਚੋਣ ਦੇ ਮੱਦੇਨਜ਼ਰ ਮੰਗਲਵਾਰ ਤੱਕ ਜ਼ਿਲ੍ਹਾ ਪ੍ਰੀਸ਼ਦ ਲਈ ਤਿੰਨ ਉਮੀਦਵਾਰਾਂ ਅਤੇ ਬਲਾਕ ਸੰਮਤੀ ਲਈ 28 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿਚ 165 ਬਲਾਕ ਸੰਮਤੀਆਂ ਅਤੇ 20 ਜ਼ਿਲ੍ਹਾ ਪ੍ਰੀਸ਼ਦ ਦੀਆਂ ਸੀਟਾਂ ਲਈ ਚੋਣ ਹੋ ਰਹੀ ਹੈ | ਜਿਸ ਸਬੰਧ ਵਿਚ ਹੁਣ ਤੱਕ ਜ਼ਿਲ੍ਹਾ ਪ੍ਰੀਸ਼ਦ ਲਈ ਤਿੰਨ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ, ਜਦਕਿ ਬਲਾਕ ਸੰਮਤੀ ਲਈ 28 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ | ਜ਼ਿਲ੍ਹਾ ਪ੍ਰੀਸ਼ਦ ਕੈਰੋਂ ਲਈ ਆਮ ਆਦਮੀ ਪਾਰਟੀ ਦੇ ਸਿਕੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਰਸ਼ਪਾਲ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ, ਜਦਕਿ ਸਰਹਾਲੀ ਜ਼ੋਨ ਲਈ ਜ਼ਿਲ੍ਹਾ ਪ੍ਰੀਸ਼ਦ ਲਈ ਕਾਂਗਰਸ ਪਾਰਟੀ ਦੇ ਮਨਜੀਤ ਸਿੰਘ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ | ਇਸ ਤੋਂ ਇਲਾਵਾ ਪੰਚਾਇਤ ਸੰਮਤੀ ਜੌੜਾ ਲਈ ਕਾਂਗਰਸ ਦੇ ਸੁਖਚੈਨ ਸਿੰਘ, ਬਨਵਾਲੀਪੁਰ ਲਈ ਸੁਖਚੈਨ ਕੌਰ ਨੇ ਆਜ਼ਾਦ, ਨੌਸ਼ਹਿਰਾ ਪੰਨੂੰਆਂ ਦੇ ਬਲਾਕ ਗੰਡੀਵਿੰਡ ਅਨੁਸੂਚਿਤ ਜਾਤੀ ਇਸਤਰੀ ਲਈ ਮਨਜਿੰਦਰ ਕੌਰ, ਸ਼ੀਰੋ ਕੌਰ ਨੇ ਆਜ਼ਾਦ ਉਮੀਦਵਾਰ, ਸਖੀਰਾ ਜ਼ੋਨ ਤੋਂ ਇਸਤਰੀ ਰਿਜ਼ਰਵ ਲਈ ਕਾਂਗਰਸ ਦੀ ਮਨਦੀਪ ਕੌਰ, ਸਰਹਾਲੀ ਖੁਰਦ ਜਨਰਲ ਲਈ ਕਾਂਗਰਸ ਦੇ ਦਲਜਿੰਦਰ ਸਿੰਘ, ਢੋਟੀਆਂ ਤੋਂ ਕਾਂਗਰਸ ਦੇ ਇੰਦਰਜੀਤ ਸਿੰਘ ਅਤੇ ਦਦੇਹਰ ਸਾਹਿਬ ਤੋਂ ਕਾਂਗਰਸ ਦੇ ਹਰਜਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ | ਪੰਚਾਇਤੀ ਸੰਮਤੀ ਵਲਟੋਹਾ ਦੇ ਜ਼ੋਨ ਰੱਤੋਕੇ ਤੋਂ ਕਾਂਗਰਸ ਦੀ ਸਲਵਿੰਦਰ ਕੌਰ, ਯੋਧਵਾਲਾ ਸਿੰਘ ਤੋਂ ਕਾਂਗਰਸ ਦੇ ਗੁਰਦਿਆਲ ਸਿੰਘ, ਵਾਂ ਤਾਰਾ ਸਿੰਘ ਤੋਂ ਕਾਂਗਰਸ ਦੀ ਰਮਨਦੀਪ ਕੌਰ, ਜ਼ੋਨ ਵਲਟੋਹਾ ਤੋਂ ਕਾਂਗਰਸ ਦੇ ਕੁਲਜੀਤ ਸਿੰਘ, ਮੱਦਰ ਮਥਰਾ ਭਾਗੀ ਤੋਂ ਕਾਂਗਰਸ ਦੇ ਸਮਸ਼ੇਰ ਸਿੰਘ, ਰਾਜੋਕੇ ਤੋਂ ਕਾਂਗਰਸ ਦੇ ਨਿਸ਼ਾਨ ਸਿੰਘ, ਆਸਲਉਤਾੜ ਤੋਂ ਕਾਂਗਰਸ ਦੀ ਰਾਜਵਿੰਦਰ ਕੌਰ, ਤਲਵੰਡੀ ਸੋਭਾ ਸਿੰਘ ਤੋਂ ਕਾਂਗਰਸ ਦੀ ਸੰਦੀਪ ਕੌਰ, ਘਰਿਆਲਾ ਖੁਰਦ ਤੋਂ ਕਾਂਗਰਸ ਦੀ ਮਨਜਿੰਦਰ ਕੌਰ, ਆਸਲ ਉਤਾੜ ਤੋਂ ਕਾਂਗਰਸ ਦੇ ਗੁਰਵਿੰਦਰ ਸਿੰਘ, ਭੂਰਾ ਕੋਹਨਾ ਤੋਂ ਕਾਂਗਰਸ ਦੇ ਦਿਆਲ ਸਿੰਘ, ਘਰਿਆਲਾ ਤੋਂ ਕਾਂਗਰਸ ਦੇ ਨਰੇਸ਼ ਸਿੰਘ, ਮਹਿਦੀਪੁਰ ਤੋਂ ਕਾਂਗਰਸ ਦੀ ਕੁਲਦੀਪ ਕੌਰ ਅਤੇ ਵਰਨਾਲਾ ਤੋਂ ਕਾਂਗਰਸ ਦੀ ਮਨਜੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ | ਇਸ ਤੋਂ ਇਲਾਵਾ ਪੰਚਾਇਤ ਸੰਮਤੀ ਦੁਬਲੀ ਤੋਂ ਇਕ, ਭੰਗਾਲਾ ਤੋਂ ਦੋ, ਰੱਤਾਗੁੱਦਾ ਤੋਂ ਇਕ, ਜੌੜਾ ਤੋਂ ਇਕ, ਸਖੀਰਾ ਤੋਂ ਇਕ, ਸਰਹਾਲੀ ਖੁਰਦ ਤੋਂ ਇਕ, ਬਨਵਾਲੀਪੁਰ ਤੋਂ ਇਕ, ਢੋਟੀਆਂ ਤੋਂ ਇਕ, ਦਦੇਹਰ ਸਾਹਿਬ ਤੋਂ ਇਕ, ਗੰਡੀਵਿੰਡ ਤੋਂ ਦੋ, ਮਰਗਿੰਦਪੁਰਾ ਤੋਂ ਇਕ, ਵਾਂ ਤਾਰਾ ਸਿੰਘ ਤੋਂ ਇਕ, ਰਾਜੋਕੇ ਤੋਂ ਇਕ, ਭੂਰਾ ਕੋਹਨਾ ਤੋਂ ਇਕ, ਮਹਿਦੀਪੁਰ ਤੋਂ ਇਕ, ਆਸਲ ਉਤਾੜ ਤੋਂ ਇਕ, ਵਲਟੋਹਾ ਤੋਂ ਇਕ, ਘਰਿਆਲਾ ਤੋਂ ਇਕ ਉਮੀਦਵਾਰ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ ਹਨ | ਇਸ ਤੋਂ ਇਲਾਵਾ ਸਰਹਾਲੀ ਕਲਾਂ ਤੋਂ ਇਕ, ਕੈਰੋਂ ਤੋਂ ਇਕ ਉਮੀਦਵਾਰ ਨੇ ਵੀ ਕਾਗਜ਼ ਦਾਖ਼ਲ ਕਰਵਾਏ ਹਨ |
ਪਿਛਲੀ ਖ਼ਬਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਉਮੀਦਵਾਰਾਂ ਦਾ ਐਲਾਨ <br/> ਅਗਲੀ ਖ਼ਬਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।