29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ

ਅਜੀਤ ਡੈਸਕ 03-12-2025
ਤਰਨ ਤਾਰਨ, 2 ਦਸੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਹੇ ਵਿਅਕਤੀ ਨੂੰ ਇਕ ਤੇਜ ਰਫ਼ਤਾਰ ਕਾਰ ਚਾਲਕ ਵਲੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਵਿਅਕਤੀ ਦੀ ਮੌਤ ਹੋਣ 'ਤੇ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਭਿੱਖੀਵਿੰਡ ਵਿਖੇ ਤੇਜਬੀਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਸਾਂਘਣਾ ਜ਼ਿਲ੍ਹਾ ਅੰਮਿ੍ਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ 1 ਦਸੰਬਰ ਨੂੰ ਮੇਰਾ ਭਰਾ ਅਰਵਿੰਦਰ ਸਿੰਘ ਮੋਟਰ ਸਾਈਕਲ ਹੀਰੋ ਪੈਸ਼ਨ ਰੰਗ ਕਾਲਾ ਨੰਬਰੀ ਪੀ.ਬੀ-02 ਡੀ.ਵਾਈ, 1654 'ਤੇ ਡਿਊਟੀ ਸਿਵਲ ਹਸਪਤਾਲ ਖੇਮਕਰਨ ਨੂੰ ਜਾ ਰਿਹਾ ਸੀ ਤਾਂ ਮੇਰਾ ਭਰਾ ਜਦੋਂ ਚੂੰਘ ਕਾਲਜ ਤੋਂ ਥੋੜਾ ਪਿੱਛੇ ਸੀ ਤਾਂ ਸਾਹਮਣੇ ਤੋਂ ਅਲਗੋ ਕੋਠੀ ਵਾਲੀ ਸਾਈਡ ਤੋਂ ਇਕ ਕਾਰ ਬੜੀ ਹੀ ਤੇਜ ਰਫਤਾਰ ਨਾਲ ਆਈ ਜਿਸਨੇ ਗਲਤ ਸਾਈਡ 'ਤੇ ਜਾ ਕੇ ਮੇਰੇ ਭਰਾ ਦੇ ਮੋਟਰਸਾਈਕਲ ਵਿਚ ਕਾਰ ਮਾਰ ਦਿੱਤੀ | ਮੇਰੇ ਭਰਾ ਸੜਕ 'ਤੇ ਹੀ ਡਿੱਗ ਪਿਆ, ਜਿਸਦੀ ਸੱਜੀ ਲੱਤ ਮੌਕੇ 'ਤੇ ਹੀ ਕੱਟੀ ਗਈ | ਅਣਪਛਾਤਾ ਗੱਡੀ ਚਾਲਕ ਐਕਸੀਡੈਂਟ ਕਰਕੇ ਮੌਕੇ ਤੋਂ ਆਪਣੀ ਗੱਡੀ ਸਮੇਤ ਦੌੜ ਗਿਆ ਅਤੇ ਫਿਰ ਮੈਂ ਆਪਣੇ ਭਰਾ ਨੂੰ ਅਮਨਦੀਪ ਹਸਪਤਾਲ ਅੰਮਿ੍ਤਸਰ ਇਲਾਜ ਲਈ ਲੈ ਕੇ ਗਿਆ ਜਿੱਥੇ ਹਸਪਤਾਲ ਦੇ ਬਾਹਰ ਹੀ ਡਾਕਟਰ ਸਾਹਿਬ ਨੇ ਉਸ ਨੂੰ ਵੇਖ ਕੇ ਮਿ੍ਤਕ ਘੋਸ਼ਿਤ ਕਰ ਦਿੱਤਾ | ਜਾਂਚ ਅਧਿਕਾਰੀ ਏ.ਐੱਸ.ਆਈ. ਏ.ਐੱਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਤਿੰਨ ਅਤੇ ਬਲਾਕ ਸੰਮਤੀ ਲਈ 28 ਉਮੀਦਵਾਰਾਂ ਵਲੋਂ ਨਾਮਜ਼ਦਗੀ ਦਾਖ਼ਲ ਅਗਲੀ ਖ਼ਬਰ ਚਾਈਨਾ ਡੋਰ ਦੇ 64 ਗੱਟੂਆਂ ਸਮੇਤ 2 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।