ਖੇਮਕਰਨ/ਅਮਰਕੋਟ, 2 ਦਸੰਬਰ(ਬਿੱਲਾ, ਭੱਟੀ)-ਬਲਾਕ ਸੰਮਤੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਰਹੇ ਹਨ | ਇਸ ਸਬੰਧੀ ਬਲਾਕ ਸੰਮਤੀ ਵਲਟੋਹਾ 'ਚ ਨਿਯੁਕਤ ਰਿਟਰਨਿੰਗ ਅਧਿਕਾਰੀ ਬਲਾਕ ਖੇਤੀਬਾੜੀ ਅਫਸਰ ਵਲਟੋਹਾ ਕਰਮਜੀਤ ਸਿੰਘ ਨੇ ਦੱਸਿਆ ਕਿ ਬਲਾਕ ਵਲਟੋਹਾ ਦੇ ਸਾਰੇ ਪਿੰਡਾਂ ਵਿਚ ਸੰਮਤੀ ਚੋਣ ਲਈ ਕੁੱਲ 18 ਜ਼ੋਨ ਬਣਾਏ ਗਏ ਹਨ, ਜਿਨ੍ਹਾਂ 'ਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਸਰੇ ਦਿਨ ਅੱਜ 14 ਜ਼ੋਨਾਂ ਚਿ ਨਾਮਜ਼ਦਗੀ ਪੱਤਰ ਦਾਖਲ ਹੋਏ ਹਨ | ਇਹ ਸਾਰੇ ਉਮੀਦਵਾਰ ਕਾਂਗਰਸ ਪਾਰਟੀ ਨਾਲ ਸਬੰਧਤ ਹਨ | ਉਨ੍ਹਾਂ ਅੱਗੇ ਦੱਸਿਆ ਕਿ ਕੱਲ੍ਹ ਤੇ ਪਰਸੋਂ ਤਿੰਨ ਤੇ ਚਾਰ ਦਸੰਬਰ ਤੱਕ ਨਾਮਜਦਗੀ ਪੱਤਰ ਦਾਖਲ ਹੋਣਗੇ | ਅਗਲੇ ਦਿਨ ਪੜਤਾਲ ਹੋਵੇਗੀ, ਇੰਨਾ ਚੋਣਾਂ ਨੂੰ ਲੈ ਕੇ ਬਲਾਕ ਦਫ਼ਤਰ ਵਿਚ ਬਹੁਤ ਸਖ਼ਤ ਸੁਰਖਿਆ ਪ੍ਰਬੰਧ ਕੀਤੇ ਗਏ ਹਨ | ਪੁਲਿਸ ਲਾਈਨ ਤਰਨ ਤਾਰਨ ਤੋਂ ਐੱਸ.ਆਈ. ਦਵਿੰਦਰ ਸਿੰਘ ਸਮੇਤ ਭਾਰੀ ਗਿਣਤੀ ਵਿਚ ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ |