ਭਿੱਖੀਵਿੰਡ, 2 ਦਸੰਬਰ (ਬੌਬੀ)ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਜਿੱਥੇ ਇਕ ਦਸੰਬਰ ਤੋਂ ਨੋਮੀਨੇਸ਼ਨ ਫਾਰਮ ਭਰਨ ਦੀ ਸ਼ੁਰੂਆਤ ਹੋ ਚੁੱਕੀ ਹੈ | ਬੀਤੇ ਕੱਲ੍ਹ ਇਕ ਵੀ ਉਮੀਦਵਾਰ ਵਲੋਂ ਨੋਮੀਨੇਸ਼ਨ ਭਿੱਖੀਵਿੰਡ ਵਿਖੇ ਦਾਖਲ ਨਹੀਂ ਕਰਵਾਇਆ ਗਿਆ, ਉੱਥੇ ਮੰਗਲਵਾਰ ਨੂੰ ਇਕ ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਪੱਤਰ ਭਿੱਖੀਵਿੰਡ ਚੋਣ ਅਧਿਕਾਰੀ ਕੋਲ ਜਮ੍ਹਾਂ ਕਰਵਾਏ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਮਪਾਲ ਸਿੰਘ ਚੋਣ ਰਿਟਰਨਿੰਗ ਅਫਸਰ ਭਿੱਖੀਵਿੰਡ ਨੇ ਦੱਸਿਆ ਕਿ ਨਾਮਜਦਗੀ ਪੱਤਰ ਦਾਖ਼ਲ ਕਰਨ ਦਾ ਸਾਰਾ ਕੰਮ ਬੜੇ ਹੀ ਅਮਨ ਅਮਾਨ ਨਾਲ ਚੱਲ ਰਿਹਾ ਹੈ ਅਤੇ ਅੱਜ ਸਾਰੇ ਦਿਨ ਵਿਚ ਇਕ ਹੀ ਨਾਮਜ਼ਦਗੀ ਪੱਤਰ ਦਾਖਲ ਹੋਇਆ ਹੈ | ਇਸ ਤੋਂ ਪਹਿਲਾਂ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਪ੍ਰਧਾਨ ਗੁਰਮੁਖ ਸਿੰਘ ਸਾਂਡਪਰਾ ਨੇ ਕਾਂਗਰਸ ਪਾਰਟੀ ਵਲੋਂ ਸਿੰਬਲਾਂ ਸੰਬੰਧੀ ਇਕ ਪੱਤਰ ਚੋਣ ਰਿਟਰਨਲ ਅਫਸਰ ਭਿੱਖੀਵਿੰਡ ਨੂੰ ਜਮ੍ਹਾਂ ਕਰਵਾਉਂਦਿਆਂ ਮੰਗ ਕੀਤੀ ਕਿ ਬਲਾਕ ਬਲਟੋਹਾ ਵਿਚ ਚੋਣ ਅਧਿਕਾਰੀ, ਜਿਸ ਤਰ੍ਹਾਂ ਨਾਮਜ਼ਦਗੀ ਫੀਸ ਦੇ ਨਾਲ ਪਰਚੀ ਕੱਟ ਕੇ ਫ਼ੀਸ ਲੈ ਰਿਹਾ ਹੈ, ਉਸੇ ਤਰ੍ਹਾਂ ਭਿੱਖੀਵਿੰਡ ਬਲਾਕ ਵਿਚ ਵੀ ਫੀਸ ਦੀ ਪਰਚੀ ਕੱਟ ਕੇ ਫ਼ੀਸ ਲਈ ਜਾਵੇ |