08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਵੇਕ ਪਬਲਿਕ ਸਕੂਲ ਵਲੋਂ ਬਾਲ ਦਿਵਸ ਨੂੰ ਸਮਰਪਿਤ ਸਮਾਗਮ <br/>

ਅਜੀਤ ਡੈਸਕ 21-11-2025
ਰਾਜਾਸਾਂਸੀ, 20 ਨਵੰਬਰ (ਹਰਦੀਪ ਸਿੰਘ ਖੀਵਾ)-ਵਿਵੇਕ ਪਬਲਿਕ ਸਕੂਲ ਅਜਨਾਲਾ ਰੋਡ ਹੇਰ ਵਲੋਂ ਬਾਲ ਦਿਵਸ ਨੂੰ ਸਮਰਪਿਤ ਸਕੂਲ ਦੇ ਪਿ੍ੰਸੀਪਲ ਨਿੱਧੀ ਮਹਿਰਾ ਦੀ ਅਗਵਾਈ ਹੇਠ ਵਿਸ਼ੇਸ਼ ਪੋ੍ਰਗਰਾਮ ਕਰਵਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਰੰਗਾਂ ਰੰਗ ਸੱਭਿਆਚਾਰਕ ਤੇ ਦੇਸ ਭਗਤੀ ਦੀਆਂ ਸਕਿੱਟਾਂ ਨਾਲ ਹੋਈ, ਜਿੱਥੇ ਬੱਚਿਆਂ ਵਲੋਂ ਆਪਣੇ ਸੋਲੋ ਗੀਤਾਂ, ਪੰਜਾਬ ਦਾ ਲੋਕ ਨਾਚ ਗਿੱਧਾ, ਭੰਗੜਾ ਅਤੇ ਡਾਂਸ ਪ੍ਰਦਰਸ਼ਨ ਕਰਕੇ ਸਰੋਤਿਆਂ ਨੂੰ ਕੀਲ ਕੇ ਰੱਖਿਆ | ਸਕੂਲ ਦੇ ਪ੍ਰਧਾਨ ਸੁਨੀਲ ਮਹਿਰਾ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਭੇਟ ਕੀਤੇ | ਪਿਛਲੇ ਸਾਲ ਵਿੱਦਿਅਕ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਬੋਰਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 10ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਅਤੇ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ | ਇਸ ਸਾਲ ਦੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲਿਆਂ ਵਿਚ ਮਹਿਕ ਸ਼ਰਮਾ, ਭਾਵਨਾ ਨੂੰ 10 ਹਜ਼ਾਰ, ਮੁਸਕਾਨ ਸ਼ਰਮਾ, ਇਸ਼ਿਤਾ ਸ਼ਰਮਾ ਅਤੇ ਕੋਮਲਪ੍ਰੀਤ ਕੌਰ 5 ਹਜ਼ਾਰ ਨੂੰ ਨਗਦ ਰਾਸੀ ਦਿੱਤੀ ਗਈ | ਸਕੂਲ ਵਿੱਚ ਭੇਲਪੁਰੀ, ਨਿਊਟਰੀ ਕੁਲਚਾ ਅਤੇ ਗੋਲਗੱਪਾ ਸਮੇਤ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਵੇਚਣ ਵਾਲੇ ਸਟਾਲ ਵੀ ਲਗਾਏ ਗਏ ਸਨ | ਬੱਚਿਆਂ ਨੇ ਉਤਸ਼ਾਹ ਨਾਲ ਸਟਾਲਾਂ ਦਾ ਆਨੰਦ ਮਾਣਿਆ | ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਸਕੂਲ ਪਿ੍ੰ: ਨਿਧੀ ਮਹਿਰਾ ਨੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ |

ਪਿਛਲੀ ਖ਼ਬਰ ਤਰਨ ਤਾਰਨ 'ਚ ਨਗਰ ਕੀਰਤਨ ਆਉਣ 'ਤੇ ਕੀਤਾ ਜਾਵੇਗਾ ਭਰਵਾਂ ਸਵਾਗਤ- ਕੌਂਸਲਰ ਭੁੱਲਰ, ਭਰੋਵਾਲ <br/> ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਮੌਕੇ ਅੰਗ ਦਾਨ ਕਰਨ ਦੀ ਚੁੱਕੀ ਸਹੁੰ: ਸਿਵਲ ਸਰਜਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।