09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ ਤਹਿਸੀਲ ਇਜਲਾਸ ਸੰਪੰਨ

ਅਜੀਤ ਡੈਸਕ 21-11-2025
ਤਰਨ ਤਾਰਨ, 20 ਨਵੰਬਰ (ਇਕਬਾਲ ਸਿੰਘ ਸੋਢੀ)-ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੀ ਤਹਿਸੀਲ ਤਰਨ ਤਾਰਨ ਦਾ ਡੈਲੀਗੇਟ ਇਜਲਾਸ ਕਾਮਰੇਡ ਬਲਦੇਵ ਸਿੰਘ ਗੋਹਲਵੜ, ਅੰਗਰੇਜ਼ ਸਿੰਘ ਰਟੌਲ, ਦਵਿੰਦਰ ਸਿੰਘ ਪੱਖੋਕੇ, ਲਖਵਿੰਦਰ ਸਿੰਘ ਜਮਸਤਪੁਰਾ, ਜਤਿੰਦਰ ਸਿੰਘ ਗੋਹਲਵੜ ਆਦਿ ਆਗੂਆਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ | ਇਸ ਉਪਰੰਤ ਕਾਮਰੇਡ ਰਾਣਾ ਮਸੀਹ ਚੂਸਲੇਵੜ, ਕਾਮਰੇਡ ਬੀਰ ਸਿੰਘ ਗੋਹਲਵੜ ਵਿਛੜੇ ਆਗੂਆਂ 2 ਮਿੰਟ ਦੀ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਉਪਰੰਤ ਯੂਨੀਅਨ ਦਾ ਝੰਡਾ ਕਾਮਰੇਡ ਕਰਤਾਰ ਸਿੰਘ ਕੋਟਲੀ ਨੇ ਲਹਿਰਾਇਆ | ਇਸ ਉਪਰੰਤ ਇਜਲਾਸ ਦਾ ਉਦਘਾਟਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ ਨੇ ਕਿਹਾ ਕਿ ਸਾਡੀ ਯੂਨੀਅਨ ਦੇਸ਼ ਦੀ ਵੱਡੀ ਜਥੇਬੰਦੀ ਹੈ, ਜਿਸ ਦੀ ਲੱਖਾਂ ਮੈਂਬਰਸ਼ਿਪ ਹੈ ਅਤੇ ਸਾਰੇ ਰਾਜਾਂ ਵਿਚ ਦਲਿਤਾਂ, ਖੇਤ ਮਜ਼ਦੂਰਾਂ ਤੇ ਬੇਜ਼ਮੀਨਿਆਂ ਮਸਲਿਆਂ ਨੂੰ ਲੈ ਕੇ ਸੰਘਰਸ਼ ਕੀਤਾ ਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ, ਮਨਰੇਗਾ ਕਾਨੂੰਨ ਬਣਾ ਕੇ ਕਰੋੜਾ ਲੋਕਾਂ ਨੂੰ ਰੁਜ਼ਗਾਰ ਦਿਵਾਇਆ ਹੈ, ਕਈ ਸੂਬਿਆਂ ਵਿਚ ਬੇਜ਼ਮੀਨਿਆਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਹੈ | ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਾਮਰੇਡ ਪ੍ਰੀਤਮ ਸਿੰਘ ਪੱਟੀ, ਜ਼ਿਲ੍ਹਾ ਵਿੱਤ ਸਕੱਤਰ ਕਾਮਰੇਡ ਬਲਦੇਵ ਸਿੰਘ ਗੋਹਲਵੜ ਨੇ ਕਿਹਾ ਕਿ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ ਘੱਟੋ ਘੱਟ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ, ਬੇ-ਘਰਿਆਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਇਜਲਾਸ ਨੂੰ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਾਮਰੇਡ ਮਨਪ੍ਰੀਤ ਸਿੰਘ ਕੋਟਲੀ, ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਪਰਮਜੀਤ ਸਿੰਘ ਨੇ ਸਫਲ ਡੈਲੀਗੇਟ ਅਜਲਾਸ ਦੀ ਵਧਾਈ ਦਿੱਤੀ | ਅੰਤ ਵਿਚ ਕਾਮਰੇਡ ਪ੍ਰੀਤਮ ਸਿੰਘ ਪੱਟੀ ਨੇ 20 ਮੈਂਬਰੀ ਵਰਕਿੰਗ ਕਮੇਟੀ ਦਾ ਪੈਨਲ ਪੇਸ਼ ਕੀਤਾ, ਜਿਸ ਵਿਚ ਪ੍ਰਧਾਨ ਕਾਮਰੇਡ ਅੰਗਰੇਜ਼ ਸਿੰਘ ਰਟੌਲ, ਜਨਰਲ ਸਕੱਤਰ ਕਾਮਰੇਡ ਬਲਦੇਵ ਸਿੰਘ ਗੋਹਲਵੜ, ਵਿੱਤ ਸਕੱਤਰ ਕਾਮਰੇਡ ਦਵਿੰਦਰ ਸਿੰਘ ਪੱਖੋਕੇ, ਸੀਨੀਅਰ ਮੀਤ ਪ੍ਰਧਾਨ ਕਾਮਰੇਡ ਕਰਤਾਰ ਸਿੰਘ ਕੋਟਲੀ, ਕਾਮਰੇਡ ਲਖਵਿੰਦਰ ਸਿੰਘ ਜਮਸਤਪੁਰਾ, ਮੀਤ ਪ੍ਰਧਾਨ ਸਰਬਜੀਤ ਸਿੰਘ ਰਟੌਲ, ਸੁਰਜੀਤ ਸਿੰਘ ਝਾਮਕਾ ਜੁਆਇੰਟ ਸਕੱਤਰ ਕਾਮਰੇਡ ਜਤਿੰਦਰ ਸਿੰਘ ਗੋਹਲਵੜ, ਗੁਰਮੀਤ ਕੌਰ ਡਾਲੇਕੇ,ਹੀਰਾ ਸਿੰਘ ਠੱਠਾ, ਕੁਲਵੰਤ ਸਿੰਘ ਛਾਪਾ , ਕਮੇਟੀ ਮੈਂਬਰ ਰਾਜਵੰਤ ਕੌਰ, ਮਨਜੀਤ ਕੌਰ, ਸੁਖਵਿੰਦਰ ਕੌਰ ਪੰਡੋਰੀ ਰਣ ਸਿੰਘ, ਸਤਨਾਮ ਸਿੰਘ ਰਟੌਲ, ਜਤਿੰਦਰ ਸਿੰਘ, ਧਲਵਿੰਦਰ ਸਿੰਘ ਗੋਹਲਵੜ, ਬਲਵਿੰਦਰ ਸਿੰਘ ਬਾਲਾਚੱਕ, ਹਰਪ੍ਰੀਤ ਕੌਰ, ਅਮਰੀਕ ਕੌਰ ਪੱਖੋਕੇ ਆਦਿ ਕਮੇਟੀ ਮੈਂਬਰ ਚੁਣੇ ਗਏ ਆਏ ਹੋਏ ਡੈਲੀਗੇਟਾ ਦਾ ਧੰਨਵਾਦ ਕਾਮਰੇਡ ਅੰਗਰੇਜ਼ ਸਿੰਘ ਰਟੌਲ ਨੇ ਕੀਤਾ |

ਪਿਛਲੀ ਖ਼ਬਰ ਡੇਅਰੀ ਉੱਦਮ ਸਿਖਲਾਈ ਕੋਰਸ ਪਹਿਲੀ ਦਸੰਬਰ ਤੋਂ ਸ਼ੁਰੂ ਅਗਲੀ ਖ਼ਬਰ ਐੱਸ.ਸੀ. ਉਮੀਦਵਾਰਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ ਪਹਿਲੀ ਦਸੰਬਰ ਤੋਂ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।