16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਲਿਟਲ ਫਲਾਵਰ ਕਿੰਡਰਗਾਰਟਨ ਦੀ ਸਾਲਾਨਾ ਸਪੋਰਟਸ ਮੀਟ ਕਰਵਾਈ <br/>

ਅਜੀਤ ਡੈਸਕ 20-11-2025
ਪੱਟੀ, 19 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਖੇਡ ਮੈਦਾਨ ਵਿਚ ਲਿਟਲ ਫਲਾਵਰ ਕਿੰਡਰਗਾਰਟਨ ਪੱਟੀ ਦੀ ਸਾਲਾਨਾ ਸਪੋਰਟਸ ਮੀਟ 2025 ਕਰਵਾਈ ਗਈ | ਸਿੱਖਿਆ ਦੇ ਨਾਲ-ਨਾਲ ਖੇਡਾਂ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ ਅਤੇ ਸਰੀਰ ਤੰਦਰੁਸਤ ਰੱਖਣ ਲਈ ਖੇਡਾਂ ਦਾ ਸਾਡੇ ਜੀਵਨ ਵਿਚ ਹੋਣਾ ਅਤੀ ਜ਼ਰੂਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ ਨੇ ਬੱਚਿਆਂ ਅਤੇ ਸਟਾਫ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਐਮ.ਡੀ.-ਕਮ-ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸਤਿਅਮ ਭਾਰਦਵਾਜ ਅਤੇ ਮੈਡਮ ਸ਼ੁਭੀ ਭਾਰਦਵਾਜ ਵੀ ਹਾਜ਼ਰ ਸਨ | ਇਸ ਸਪੋਰਟਸ ਮੀਟ ਵਿਚ ਲਿਟਲ ਫਲਾਵਰ ਕਿੰਡਰਗਾਰਟਨ ਦੇ ਪ੍ਰੀ ਨਰਸਰੀ ਦੇ ਬੱਚਿਆਂ ਨੇ 100 ਮੀਟਰ ਰੇਸ ਕੁਲੈਕਟ ਦਾ ਬਾਲਜ਼, ਕਿੱਟੀ ਪਾਰਟੀ, ਫੌਰਸ ਰੇਸ, ਐਲ.ਕੇ.ਜੀ. ਦੇ ਬੱਚਿਆਂ ਨੇ ਬਨਾਨਾ ਈਟਿੰਗ, ਬਲੂਨ ਬਰੱਟਸ, ਵੈਜੀਟੇਬਲ, ਕੁਲੈਕਸ਼ਨ, ਯੂ.ਕੇ.ਜੀ. ਦੇ ਬੱਚਿਆਂ ਨੇ ਫਿਨਿਸ਼ ਦਾ ਮਿਲਕ, ਲੈਮਨ ਸਪੂਨ ਰੇਸ, ਜਿਗ ਜੈਗ, ਵਰਲਡ ਪਨ, ਸਾਊਡ ਏ ਆਦਿ ਖੇਡਾਂ ਵਿਚ ਹਿੱਸਾ ਲਿਆ | ਇਸ ਸਪੋਰਟਸ ਮੀਟ ਦੀ ਆਰੰਭਤਾ ਜੋਤੀ ਜਗਾ ਕੇ ਅਤੇ ਕਿੰਡਰਗਾਰਟਨ ਦੇ ਨੰਨੇ ਮੁੰਨੇ ਬੱਚਿਆ ਨੇ ਸੁੰਦਰ ਡਾਂਸ ਪੇਸ਼ ਕੀਤਾ | ਇਸ ਦੌਰਾਨ ਇਨ੍ਹਾਂ ਖੇਡਾਂ ਵਿਚੋਂ ਪਹਿਲੀ, ਦੂਜੀ, ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਨੇ ਇਨਾਮ ਵੀ ਤਕਸੀਮ ਕੀਤੇ | ਇਸ ਮੌਕੇ ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ, ਪਿ੍ੰਸੀਪਲ ਸੋਨੀਆ ਸ਼ਰਮਾ, ਐਡਮਨਿਸਟ੍ਰੇਟਰ ਨਰਿੰਦਰ ਸਿੰਘ, ਕਿੰਡਰਗਾਰਟਨ ਇੰਚਾਰਜ ਸ਼ੈਲੀ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਦਾ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ- ਸੁਖਦੇਵ ਰਾਜ ਸ਼ਰਮਾ <br/> ਅਗਲੀ ਖ਼ਬਰ ਲਿਵਾਸਾ ਹਸਪਤਾਲ ਅੰਮਿ੍ਤਸਰ ਨੇ ਤਰਨ ਤਾਰਨ 'ਚ ਸ਼ੁਰੂ ਕੀਤੀ ਮਲਟੀ-ਸਪੈਸ਼ਲਿਟੀ ਓ.ਪੀ.ਡੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।