16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਲਿਵਾਸਾ ਹਸਪਤਾਲ ਅੰਮਿ੍ਤਸਰ ਨੇ ਤਰਨ ਤਾਰਨ 'ਚ ਸ਼ੁਰੂ ਕੀਤੀ ਮਲਟੀ-ਸਪੈਸ਼ਲਿਟੀ ਓ.ਪੀ.ਡੀ.

ਅਜੀਤ ਡੈਸਕ 20-11-2025
ਤਰਨ ਤਾਰਨ, 19 ਨਵੰਬਰ (ਹਰਿੰਦਰ ਸਿੰਘ)-ਲਿਵਾਸ ਹਸਪਤਾਲ ਅੰਮਿ੍ਤਸਰ ਨੇ ਬੁੱਧਵਾਰ ਨੂੰ ਸਿਵਲ ਹਸਪਤਾਲ ਤਰਨ ਤਾਰਨ ਦੇ ਸਾਹਮਣੇ ਗੁਰੂ ਨਾਨਕ ਸਕੈਨ ਅਤੇ ਡਾਇਗਨੌਸਟਿਕ ਸੈਂਟਰ ਵਿਖੇ ਆਪਣੀ ਮਲਟੀ-ਸਪੈਸ਼ਲਿਟੀ ਓ.ਪੀ.ਡੀ. ਸ਼ੁਰੂ ਕਰਨ ਦਾ ਐਲਾਨ ਕੀਤਾ | ਇਸ ਮੌਕੇ ਗੁਰੂ ਨਾਨਕ ਸਕੈਨ ਅਤੇ ਡਾਇਗਨੋਸਟਿਕ ਸੈਂਟਰ ਦੇ ਮਾਲਕ ਅਮਰਜੀਤ ਸਿੰਘ ਬੁਲੰਦੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਓ.ਪੀ.ਡੀ. ਦੀ ਸ਼ੁਰੂਆਤ ਮੌਕੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਸ਼ਮਸ਼ੇਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਲਿਵਾਸਾ ਹਸਪਤਾਲ ਅੰਮਿ੍ਤਸਰ ਦੇ ਫੈਸਿਲਿਟੀ ਡਾਇਰੈਕਟਰ ਦਿਵਿਆ ਪ੍ਰਸ਼ਾਂਤ ਬਜਾਜ ਅਤੇ ਗੁਰੂ ਨਾਨਕ ਸਕੈਨ ਅਤੇ ਡਾਇਗਨੋਸਟਿਕ ਸੈਂਟਰ ਦੇ ਮਾਲਕ ਅਮਰਜੀਤ ਸਿੰਘ ਬੁੁਲੰਦੀ ਨੇ ਦੱਸਿਆ ਕਿ ਓ.ਪੀ.ਡੀ. ਵਿਚ ਸਾਰੀਆਂ ਡਾਕਟਰੀ ਵਿਸ਼ੇਸ਼ਤਾਵਾਂ ਲਈ ਸਲਾਹ-ਮਸ਼ਵਰਾ ਉਪਲੱਬਧ ਹੋਵੇਗਾ | ਪਲਮੋਨੋਲੋਜੀ ਓ.ਪੀ.ਡੀ. ਲਈ ਕੰਸਲਟੈਂਟ ਪਲਮੋਨੋਲੋਜੀ ਡਾ. ਬਲਜੋਤ ਸਿੰਘ ਹਰ ਸੋਮਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਓ.ਪੀ.ਡੀ. ਵਿਚ ਹਾਜ਼ਰ ਰਹਿਣਗੇ | ਕਾਰਡੀਓਲੋਜੀ ਵਿਚ ਕੰਸਲਟੈਂਟ ਇੰਟਰਵੈਂਸ਼ਨਲ ਕਾਰਡੀਓਲੋਜੀ ਡਾ. ਅਰਜੁਨ ਵੇਦ ਗੁਪਤਾ ਹਰ ਮੰਗਲਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਓ.ਪੀ.ਡੀ. ਲਈ ਹਾਜ਼ਰ ਰਹਿਣਗੇ | ਪਿ੍ੰਸੀਪਲ ਡਾਇਰੈਕਟਰ ਸਰਜੀਕਲ ਗੈਸਟਰੋਐਂਟਰੋਲੋਜੀ (ਗੈਸਟ੍ਰੋਇੰਟੇਸਟਾਈਨਲ ਸਰਜਰੀ), ਲੈਪਰੋਸਕੋਪਿਕ ਸਰਜਰੀ ਅਤੇ ਜੀ.ਆਈ.ਐਂਡੋਸਕੋਪੀ ਡਾ. ਕੰਵਲਜੀਤ ਸਿੰਘ ਹਰ ਵੀਰਵਾਰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਉਪਲੱਬਧ ਹੋਣਗੇ | ਗੈਸਟਰੋਐਂਟਰੌਲੋਜੀ ਓ.ਪੀ.ਡੀ. ਲਈ ਐਸੋਸੀਏਟ ਕੰਸਲਟੈਂਟ ਗੈਸਟਰੋਐਂਟਰੌਲੋਜੀ ਡਾ. ਈਸ਼ਾਨ ਮਿੱਤਲ ਹਰ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਓ.ਪੀ.ਡੀ. ਲਈ ਹਾਜ਼ਰ ਰਹਿਣਗੇ | ਆਰਥੋ ਓਪੀਡੀ ਲਈ ਸੀਨੀਅਰ ਕੰਸਲਟੈਂਟ ਆਰਥੋਪੈਡਿਕਸ ਅਤੇ ਜੁਆਇੰਟ ਰਿਪਲੇਸਮੈਂਟ, ਡਾ. ਸੁਖਪਾਲ ਸਿੰਘ ਹਰ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਓ.ਪੀ.ਡੀ. ਲਈ ਹਾਜ਼ਰ ਰਹਿਣਗੇ | ਅਨੁਰਾਗ ਯਾਦਵ ਸੀ.ਈ.ਓ. ਲਿਵਾਸਾ ਹਸਪਤਾਲ ਨੇ ਕਿਹਾ ਕਿ ਇਹ ਪਹਿਲਕਦਮੀ ਇਹ ਯਕੀਨੀ ਬਣਾਉਣ ਲਈ ਸਾਡੇ ਯਤਨਾਂ ਦਾ ਹਿੱਸਾ ਹੈ ਕਿ ਸਾਰੇ ਭਾਈਚਾਰਿਆਂ ਦੇ ਲੋਕਾਂ ਤੱਕ ਮਿਆਰੀ ਸਿਹਤ ਦੇਖਭਾਲ ਦੀ ਪਹੁੰਚ ਹੋਵੇ |
ਪਿਛਲੀ ਖ਼ਬਰ ਲਿਟਲ ਫਲਾਵਰ ਕਿੰਡਰਗਾਰਟਨ ਦੀ ਸਾਲਾਨਾ ਸਪੋਰਟਸ ਮੀਟ ਕਰਵਾਈ <br/> ਅਗਲੀ ਖ਼ਬਰ ਨਗਰ ਕੀਰਤਨ ਦੇ ਰੂਟ 'ਤੇ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।