29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਕਮਿਊਨਿਟੀ ਹੈਲਥ ਸੈਂਟਰ ਨੌਸ਼ਹਿਰਾ ਪਨੂੰਆਂ ਦੇ ਫਾਰਮਾਸਿਸਟ ਦੀ ਬਦਲੀ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 08-11-2025
ਨੌਸ਼ਹਿਰਾ ਪਨੂੰਆਂ, 7 ਨਵੰਬਰ (ਦੀਪਕ ਮੈਣੀ)-ਸਥਾਨਿਕ ਪਿੰਡ ਵਿਖੇ ਸਥਾਪਿਤ ਕਮਿਊਨਿਟੀ ਹੈਲਥ ਸੈਂਟਰ ਜਿਸਦਾ ਹਲਕੇ ਦੇ ਲਗਪਗ 20 ਪਿੰਡਾਂ ਦੇ ਨਿਵਾਸੀਆਂ ਨੂੰ ਫਾਇਦਾ ਮਿਲਦਾ ਆ ਰਿਹਾ ਹੈ, ਇਸ ਹੈਲਥ ਸੈਂਟਰ ਤੋਂ ਰੋਜ਼ਾਨਾ 200-300 ਮਰੀਜ਼ ਦਵਾਈ ਲੈਣ ਲਈ ਆਉਂਦੇ ਹਨ | ਸਿਹਤ ਵਿਭਾਗ ਵਲੋਂ ਹੈਲਥ ਸੈਂਟਰ ਵਿਖੇ ਪੂਰੀ ਤਨਦੇਹੀ ਤੇ ਜਿੰਮੇਵਾਰੀ ਨਾਲ ਡਿਊਟੀ ਦੇ ਰਹੇ ਫਾਰਮਾਸਿਸਟ ਦੀ ਬਦਲੀ ਕਰਦੇ ਹੋਏ ਉਸ ਨੂੰ ਗੋਇੰਦਵਾਲ ਜ਼ੇਲ੍ਹ ਵਿਖੇ ਭੇਜ ਦਿੱਤਾ, ਪਰ ਸਥਾਨਿਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਕਿਸੇ ਫਾਰਮਾਸਿਸਟ ਨੂੰ ਨਹੀਂ ਭੇਜਿਆ | ਜਿਸ ਕਾਰਨ ਦਵਾਈ ਲੈਣ ਆਏ ਇਲਾਕਾ ਨਿਵਾਸੀਆਂ ਨੂੰ ਪ੍ਰੇਸ਼ਾਨੀਆਂ ਦਾ ਸਹਾਮਣਾ ਕਰਨਾ ਪਿਆ | ਐੱਸ. ਐੱਮ. ਓ. ਕੈਰੋਂ ਨਾਲ ਰਾਬਤਾ ਕਰਨ ਦੀ ਕੋਸ਼ਿਸ ਕੀਤੀ ਲੇਕਿਨ ਉਨ੍ਹਾਂ ਵਲੋਂ ਫ਼ੋਨ ਚੁੱਕਿਆ ਨਹੀਂ ਗਿਆ, ਸਿਵਲ ਸਰਜਨ ਤਰਨ ਤਾਰਨ ਨਾਲ ਫੋਨ 'ਤੇ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਨੇ ਜਲਦੀ ਕੈਰੋਂ ਤੋਂ ਹੋਰ ਮੁਲਾਜਮ ਨੂੰ ਭੇਜਣ ਦਾ ਕਿਹਾ, ਦਵਾਈ ਲੈਣ ਆਏ ਕਿਸੇ ਮਰੀਜ਼ ਵਲੋਂ ਸਿਹਤ ਵਿਭਾਗ ਵਲੋਂ ਜਾਰੀ ਹੈਲਪ ਨੰਬਰ 104 'ਤੇ ਫੋਨ ਕਰਕੇ ਅਪਣਾ ਦੁੱਖੜਾ ਦੱਸਿਆ ਗਿਆ | ਇਲਾਕੇ ਦੇ ਜਿੰਮੇਵਾਰ ਮੋਹਤਬਰਾਂ ਨੇ ਸਿਹਤ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਤਬਦੀਲ ਕੀਤੇ ਫਾਰਮਾਸਿਸਟ ਬਲਵਿੰਦਰ ਸਿੰਘ ਨੂੰ ਵਾਪਸ ਭੇਜਿਆ ਜਾਵੇ |
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਨੇ ਚੋਣ ਨਿਗਰਾਨਾਂ ਨੂੰ ਅਕਾਲੀ ਵਰਕਰਾਂ ਦੀ ਗ਼ੈਰ-ਕਾਨੂੰਨੀ ਹਿਰਾਸਤ ਬਾਰੇ ਜਾਣੂ ਕਰਵਾਇਆ <br/> ਅਗਲੀ ਖ਼ਬਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਕਰਮਚਾਰੀਆਂ ਵਲੋਂ ਡੀ. ਸੀ. ਦਫ਼ਤਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।