29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਪੰਥਕ ਜਜ਼ਬੇ ਨਾਲ ਭਰਪੂਰ ਰੋਡ ਸ਼ੋਅ ਨੇ ਵਿਰੋਧੀ ਪਾਰਟੀਆਂ ਦੇ ਉਡਾਏ ਹੋਸ਼- ਮਨਦੀਪ ਸਿੰਘ ਸਿੱਧੂ <br/>

ਅਜੀਤ ਡੈਸਕ 08-11-2025
ਤਰਨ ਤਾਰਨ, 7 ਨਵੰਬਰ (ਹਰਿੰਦਰ ਸਿੰਘ)- ਤਰਨ ਤਾਰਨ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਵਿੱਚ ਕੱਢਿਆ ਗਿਆ ਰੋਡ ਸ਼ੋਅ ਇਤਿਹਾਸਕ ਰਿਹਾ | ਰੋਡ ਸ਼ੋਅ ਦੌਰਾਨ ਲੋਕਾਂ ਦਾ ਉਤਸ਼ਾਹ ਦੇਖਣ ਜੋਗ ਸੀ, ਹਰ ਚੌਕ, ਹਰ ਮੋੜ ਤੇ ਸੰਗਤ ਨੇ ਆਗੂਆਂ ਦਾ ਨਗਾਰੇ ਵੱਜਾ ਕੇ ਤੇ ਫੁੱਲ ਵਰਸਾ ਕੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ | ਇਸ ਰੋਡ ਸ਼ੋਅ ਵਿਚ ਵਿਸ਼ੇਸ਼ ਤੌਰ 'ਤੇ ਸ਼ਹੀਦ ਭਾਈ ਦੀਪ ਸਿੱਧੂ ਦੇ ਭਰਾ ਭਾਈ ਮਨਦੀਪ ਸਿੰਘ ਸਿੱਧੂ ਪਹੁੰਚੇ | ਉਨ੍ਹਾਂ ਨੇ ਸੰਗਤ ਨਾਲ ਮਿਲਦਿਆਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਅੱਜ ਪੰਥਕ ਏਕਤਾ, ਸੱਚਾਈ ਤੇ ਨਿਆਂ ਦੀ ਆਵਾਜ਼ ਬਣ ਚੁੱਕੀ ਹੈ, ਜਦਕਿ ਸਰਕਾਰਾਂ ਦੇ ਝੂਠੇ ਵਾਅਦੇ ਤੇ ਡਰਾਉਣੀ ਹਕੂਮਤਾਂ ਦਾ ਪਰਦਾ ਹੁਣ ਲੋਕਾਂ ਨੇ ਖੋਲ੍ਹ ਦਿੱਤਾ ਹੈ | ਇਸ ਰੋਡ ਸ਼ੋਅ ਦੀ ਅਗਵਾਈ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕੀਤੀ | ਉਨ੍ਹਾਂ ਨਾਲ ਜਸਕਰਨ ਸਿੰਘ ਰਿਆੜ, ਭੈਣ ਨਵਜੋਤ ਕੌਰ ਲੰਬੀ, ਪੰਜਾਬੀ ਫਿਲਮ ਕਲਾਕਾਰ ਕੁਲਜਿੰਦਰ ਸਿੰਘ ਸਿੱਧੂ, ਭਾਈ ਪਰਮਜੀਤ ਸਿੰਘ ਜੌਹਲ ਅਤੇ ਹੋਰ ਕਈ ਸੀਨੀਅਰ ਆਗੂ ਤੇ ਵਰਕਰ ਭਾਰੀ ਗਿਣਤੀ ਵਿਚ ਮੌਜੂਦ ਸਨ | ਲੋਕਾਂ ਦੇ ਸਮਰਥਨ ਨਾਲ ਤਰਨ ਤਾਰਨ ਦੀਆਂ ਗਲੀਆਂ 'ਚ ਪੰਥਕ ਚੇਤਨਾ ਦੀ ਲਹਿਰ ਦਿਖਾਈ ਦਿੱਤੀ | ਭਾਈ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਜਨਤਾ ਆਪਣੀ ਤਾਕਤ ਪਛਾਣ ਲੈਂਦੀ ਹੈ, ਤਾਂ ਕਿਸੇ ਸਰਕਾਰ ਦਾ ਝੂਠਾ ਚਿਹਰਾ ਲੰਬੇ ਸਮੇਂ ਲਈ ਨਹੀਂ ਟਿਕਦਾ | ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਜਵਾਨੀ ਆਪਣਾ ਹੱਕ ਮੰਗਣ ਨਹੀਂ, ਖੁਦ ਲੈਣ ਲਈ ਮੈਦਾਨ 'ਚ ਉਤਰੇ | ਅੰਤ ਵਿਚ ਸੰਗਤ ਵਲੋਂ ਭਾਈ ਮਨਦੀਪ ਸਿੰਘ ਸਿੱਧੂ ਅਤੇ ਬਾਪੂ ਤਰਸੇਮ ਸਿੰਘ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਇਤਿਹਾਸਕ ਪ੍ਰੋਗਰਾਮ ਨੇ ਸਾਫ਼ ਕਰ ਦਿੱਤਾ ਕਿ ਤਰਨ ਤਾਰਨ ਦੀ ਧਰਤੀ ਤੋਂ ਹੁਣ ਪੰਥਕ ਰਾਜਨੀਤੀ ਦੀ ਇਕ ਨਵੀਂ ਲਹਿਰ ਚਲ ਪਈ ਹੈ, ਜਿਸ ਨੇ ਸਰਕਾਰ ਦਾ ਮੂੰਹ ਭੰਨ ਕੇ ਰੱਖ ਦਿੱਤਾ ਹੈ |

ਪਿਛਲੀ ਖ਼ਬਰ ਪਿੰਡ ਦਬੁਰਜੀ ਵਿਖੇ ਚੋਣ ਜਲਸੇ ਨੂੰ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੰਬੋਧਨ <br/> ਅਗਲੀ ਖ਼ਬਰ ਕਾਂਗਰਸ ਆਗੂਆਂ ਨੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਤੋਂ ਉਪਰ ਆਪਣੀਆਂ ਫੋਟੋਆਂ ਲਗਾ ਕੇ ਸਿੱਖ ਭਾਵਨਾਵਾਂ ਨੂੰ ਕੀਤਾ ਆਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।