19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਤਰਨ ਤਾਰਨ 'ਚ 'ਆਪ' ਦੀ ਹਵਾ ਨਹੀਂ, ਤੂਫਾਨ ਚੱਲ ਰਿਹਾ- ਸ਼ੈਰੀ ਕਲਸੀ

ਅਜੀਤ ਡੈਸਕ 07-11-2025

ਤਰਨ ਤਾਰਨ, 6 ਨਵੰਬਰ (ਪਰਮਜੀਤ ਜੋਸ਼ੀ)-ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ, ਜਦੋਂ ਵੱਖ-ਵੱਖ ਪਾਰਟੀਆਂ ਦੇ ਦਰਜਨਾਂ ਆਗੂ ਅਤੇ ਨੌਜਵਾਨ 'ਆਪ' ਵਿਚ ਸ਼ਾਮਿਲ ਹੋ ਗਏ | ਤਰਨ ਤਾਰਨ ਵਿਖੇ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ 'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਸੂਬਾ ਸਕੱਤਰ ਹਰਚੰਦ ਬਰਸਟ, ਚੇਅਰਮੈਨ ਗੁਰਦੇਵ ਲਾਖਨਾ, ਦਿਲਬਾਗ ਸਿੰਘ ਅਤੇ ਹੋਰ ਆਗੂਆਂ ਦੇ ਨਾਲ ਸਾਰੇ ਆਗੂਆਂ ਦਾ ਪਾਰਟੀ ਵਿਚ ਸਵਾਗਤ ਕੀਤਾ | ਮੋਹਮਦ ਮਿਹਰਬਾਨ ਦੀ ਪ੍ਰੇਰਨਾ ਸਦਕਾ ਪਾਰਟੀ ਵਿਚ ਸ਼ਾਮਿਲ ਹੋਣ ਵਾਲੀਆਂ ਵਿਚ ਵਾਰਡ ਨੰਬਰ 12 ਤੋਂ ਰਾਜਨ ਅਲੀ, ਯੁਵਰਾਜ, ਕੰਵਲ, ਮੋਹਮਦ ਅਜੀਬ, ਮਹਤਾਬ ਅਲੀ, ਸ਼ਹਬਾਜ਼, ਬਲਰਾਜ, ਮੋਸ਼ਕੀਨ, ਮੋਹਮਦ ਅਮੀਰ, ਮੋਹਮਦ ਹਸੀਨ, ਸ਼ਾਹਰੁਖ, ਸ਼ਾਨੂ ਅਤੇ ਦਿਲਨਵਾਜ਼ ਪ੍ਰਮੁੱਖ ਹਨ | ਇਸ ਮੌਕੇ ਕਲਸੀ ਨੇ ਕਿਹਾ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਰਨ ਤਾਰਨ ਦੌਰੇ ਨੂੰ ਇਲਾਕਾ ਵਾਸੀਆਂ ਵਲੋਂ ਮਿਲਿਆ ਭਰਵਾਂ ਹੁੰਗਾਰਾ ਇਹ ਸਾਬਤ ਕਰਦਾ ਹੈ ਕਿ ਹੁਣ ਸਿਰਫ਼ 'ਆਪ' ਦੀ ਹਵਾ ਨਹੀਂ, ਸਗੋਂ ਤੂਫਾਨ ਚੱਲ ਰਿਹਾ ਹੈ |

ਪਿਛਲੀ ਖ਼ਬਰ ਬਾਦਲ ਪਰਿਵਾਰ ਨੂੰ ਤਰਨ ਤਾਰਨ ਦੇ ਲੋਕ ਨਹੀਂ ਦੇਣਗੇ ਸਮਰਥਨ- ਹਰਚੰਦ ਸਿੰਘ ਬਰਸਟ ਅਗਲੀ ਖ਼ਬਰ ਤਰਨ ਤਾਰਨ 'ਚ ਹਸਪਤਾਲਾਂ 'ਚ ਡਾਕਟਰਾਂ ਤੇ ਸਕੂਲਾਂ 'ਚ ਅਧਿਆਪਕਾਂ ਦੀ ਕਮੀ- ਬਾਜਵਾ ਕਿਹਾ, ਸਿਹਤ ਅਤੇ ਸਿੱਖਿਆ ਦਾ ਪੱਧਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।