24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਝੂਠੇ ਵਾਅਦਿਆਂ 'ਤੇ ਟਿਕੀ ਸਰਕਾਰ ਦਾ ਪਰਦਾਫ਼ਾਸ਼ ਹੋ ਚੁੱਕਾ ਹੈ-ਬਾਬੂ ਸਿੰਘ ਬਰਾੜ

ਅਜੀਤ ਡੈਸਕ 06-11-2025
ਤਰਨ ਤਾਰਨ, 6 ਨਵੰਬਰ (ਪਰਮਜੀਤ ਜੋਸ਼ੀ)- ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਉੱਘੇ ਲੇਖਕ ਸਬਾਬੂ ਸਿੰਘ ਬਰਾੜ ਨੇ ਸ਼ਮਸ਼ੇਰ ਸਿੰਘ ਪੱਧਰੀ ਨੇ ਗੱਲਬਾਤ ਦੌਰਾਨ ਕਹਾ ਕਿ ਮੌਜੂਦਾ ਸਰਕਾਰ ਆਪਣੀ ਨਾਕਾਮੀ ਦੇ ਰਿਕਾਰਡ ਤੋੜ ਚੁੱਕੀ ਹੈ | ਲੋਕਾਂ ਦੀਆਂ ਵੋਟਾਂ ਨਾਲ ਬਣੀ ਇਹ ਸਰਕਾਰ ਹੁਣ ਲੋਕਾਂ ਦੀ ਦੁਸ਼ਮਣ ਬਣ ਚੁੱਕੀ ਹੈ | ਜਿਨ੍ਹਾਂ ਨੇ ਲੋਕਾਂ ਨੂੰ ਸੁਪਨੇ ਵਿਖਾ ਕੇ ਵੋਟਾਂ ਲੈ ਲਈਆਂ, ਉਹੀ ਅੱਜ ਜਨਤਾ ਦੇ ਦਰਦ ਤੇ ਮੁਸ਼ਕਿਲਾਂ ਤੋਂ ਬੇਖ਼ਬਰ ਹਨ | ਕਿਸਾਨ ਖੇਤਾਂ ਵਿਚ ਤਬਾਹ ਹੋ ਰਿਹਾ ਹੈ, ਨੌਜਵਾਨ ਨਸ਼ੇ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਅਤੇ ਘਰ-ਘਰ 'ਚ ਮਹਿੰਗਾਈ ਦੀ ਮਾਰ ਨੇ ਆਮ ਆਦਮੀ ਦਾ ਜੀਵਨ ਔਖਾ ਕਰ ਦਿੱਤਾ ਹੈ | ਜਿਹੜੀ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਸਮੇਂ 'ਤੇ ਤਨਖਾਹ ਨਹੀਂ ਦੇ ਸਕਦੀ, ਹਸਪਤਾਲਾਂ ਵਿਚ ਦਵਾਈ ਨਹੀਂ ਦੇ ਸਕਦੀ, ਸਕੂਲਾਂ ਵਿਚ ਅਧਿਆਪਕ ਨਹੀਂ ਰੱਖ ਸਕਦੀ ਉਹ ਲੋਕਾਂ ਦੀ ਸਰਕਾਰ ਨਹੀਂ, ਸਿਰਫ਼ ਇਕ ਪ੍ਰਚਾਰਬਾਜ਼ ਮਸ਼ੀਨ ਹੈ | ਉਨ੍ਹਾਂ ਕਿਹਾ ਕਿ ਹਰ ਦਿਨ ਨਵੇਂ ਝੂਠੇ ਐਲਾਨ ਹੁੰਦੇ ਹਨ, ਪਰ ਜ਼ਮੀਨੀ ਹਾਲਾਤ ਹਰ ਰੋਜ਼ ਹੋਰ ਮਾੜੇ ਹੋ ਰਹੇ ਹਨ | ਕਿਸਾਨ ਆਪਣੀ ਫਸਲ ਵੇਚਣ ਲਈ ਤੜਫ ਰਿਹਾ ਹੈ, ਨੌਜਵਾਨ ਪਰਵਾਸ ਲਈ ਲਾਈਨ ਵਿਚ ਖੜਾ ਹੈ ਅਤੇ ਔਰਤਾਂ ਮਹਿੰਗਾਈ ਹੇਠ ਘਰ ਦਾ ਚੁੱਲ੍ਹਾ ਬੁਝਾਉਣ ਲਈ ਮਜ਼ਬੂਰ ਹਨ | ਬਾਬੂ ਸਿੰਘ ਬਰਾੜ ਨੇ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ਼ ਸਰਕਾਰਾਂ ਦੀ ਆਲੋਚਨਾ ਕਰਨ ਵਾਲੀ ਪਾਰਟੀ ਨਹੀਂ, ਸਗੋਂ ਹੱਲ ਪੇਸ਼ ਕਰਨ ਵਾਲੀ ਪੰਥਕ ਤੇ ਲੋਕਤੰਤਰਕ ਤਾਕਤ ਹੈ | ਸਾਡਾ ਮਕਸਦ ਤਖ਼ਤਾਂ ਨੂੰ ਹਿਲਾਉਣਾ ਨਹੀਂ, ਸਿਸਟਮ ਨੂੰ ਜਗਾਉਣਾ ਹੈ |
ਪਿਛਲੀ ਖ਼ਬਰ ਸੇਖਵਾਂ ਦੀ ਅਗਵਾਈ ਹੇਠ ਧਰਮੀ ਫੌਜੀ ਪਰਿਵਾਰਾਂ ਨੇ 'ਆਪ' ਨੂੰ ਦਿੱਤਾ ਸਮਰਥਨ ਅਗਲੀ ਖ਼ਬਰ ਮਾਨ ਸਰਕਾਰ ਨੌਜਵਾਨਾਂ ਨੂੰ ਖੇਡਾਂ ਲਈ ਕਰ ਰਹੀ ਉਤਸ਼ਾਹਿਤ- ਪਰਮਿੰਦਰ ਗੋਲਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।