24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਮੁੱਖ ਮੰਤਰੀ ਦੇ ਝੂਠੇ ਵਾਅਦਿਆਂ ਦਾ ਭਾਂਡਾ ਭੱਜ ਚੁੱਕਾ ਹੈ-ਵਿਜੇ ਸਾਂਪਲਾ

ਅਜੀਤ ਡੈਸਕ 06-11-2025
ਝਬਾਲ, 5 ਨਵੰਬਰ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਪਿੰਡ ਗੱਗੋਬੂਹਾ ਵਿਖੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਚੋਣ ਪ੍ਰਚਾਰ ਮੌਕੇ ਵਿਸ਼ੇਸ਼ ਤੌਰ 'ਤੇ ਸਾਬਕਾ ਕੌਮੀ ਚੇਅਰਮੈਨ ਐਸ.ਸੀ. ਕਮਿਸ਼ਨ ਵਿਜੈ ਸਾਂਪਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪਾਰਟੀ ਆਗੂ ਕਰਮਜੀਤ ਸਿੰਘ ਦੇ ਗ੍ਰਹਿ ਵਿਖੇ ਪਿੰਡ ਦੇ ਮੁਹਤਬਰਾਂ ਹਰਪਾਲ ਸਿੰਘ, ਲਖਵਿੰਦਰ ਸਿੰਘ, ਜੱਗਾ ਸਿੰਘ, ਸੰਤੋਖ ਸਿੰਘ, ਸਰਵਨ ਸਿੰਘ, ਸਰਦਾਰਾ ਸਿੰਘ, ਗੁਲਜਾਰ ਸਿੰਘ, ਸੁਖਦੇਵ ਸਿੰਘ, ਰਸ਼ਪਾਲ ਸਿੰਘ, ਲਾਡਾ ਸਿੰਘ, ਸੁਖਦੇਵ ਸਿੰਘ ਆਦਿ ਨੇ ਵੱਡੀ ਗਿਣਤੀ 'ਚ ਇਸ ਇਕੱਤਰਤਾ ਦੌਰਾਨ ਪਰਿਵਾਰਾਂ ਸਮੇਤ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਵਿਸ਼ਵਾਸ ਦੁਆਇਆ ਕਿ ਉਹ ਭਾਜਪਾ ਨੂੰ ਵੱਡੀ ਲੀਡ ਨਾਲ ਜਿਤਾਉਣਗੇ | ਵਿਜੇ ਸਾਂਪਲਾ ਨੇ ਕਿਹਾ ਕਿ ਜਿਵੇਂ ਪੂਰੇ ਦੇਸ਼ ਦੇ ਸੂਬੇ ਖੁਸ਼ਹਾਲੀ ਅਤੇ ਤਰੱਕੀ ਦੀ ਰਾਹ 'ਤੇ ਹਨ, ਉਸ ਦੇ ਬਰਾਬਰ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜੋ ਕਦੀ ਸੋਨੇ ਦੀ ਚਿੜੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਅੱਜ ਹਰ ਪੱਖੋਂ ਬਹੁਤ ਹੀ ਪਛਾੜਿਆ ਜਾ ਚੁੱਕਾ ਹੈ, ਪੰਜਾਬੀਆਂ ਨਾਲ ਵੱਡਾ ਧੋਖਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁਝ ਨਹੀਂ ਕੀਤਾ, ਜਦੋਂਕਿ ਕੇਂਦਰ ਦੀ ਭਾਜਪਾ ਸਰਕਾਰ ਤੋਂ ਆਉਂਦੀਆਂ ਅਨੇਕਾਂ ਲੋਕ ਪੱਖੀ ਸਹੂਲਤਾਂ ਨੂੰ ਰੋਕ ਕੇ ਗੰਦੀ ਰਾਜਨੀਤੀ ਕੀਤੀ, ਜਿਸ ਦਾ ਨਤੀਜਾ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਘਟੀਆ ਕਾਰਨਾਮਿਆਂ ਤੋਂ ਵਾਕਿਫ ਹੋ ਕੇ ਪੰਜਾਬ 'ਚੋਂ 'ਆਪ' ਨੂੰ ਚੱਲਦਾ ਕਰਨ ਲਈ ਸਮੇਂ ਦੀ ਉਡੀਕ ਵਿਚ ਹਨ | ਇਸ ਮੌਕੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਹਮੇਸ਼ਾਂ ਹੀ ਸਾਫ ਸੁਥਰੀ ਰਾਜਨੀਤੀ ਕਰਨ ਦੇ ਹੱਕ ਵਿਚ ਹਨ | ਇਸ ਮੌਕੇ ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ ਨੇ ਪਿੰਡ ਗੱਗੋਬੂਹਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਮੌਕਾ ਆਪਣੇ ਆਪ ਨੂੰ ਸਹੀ ਰਸਤੇ 'ਤੇ ਲਿਆਉਣ ਦਾ ਹੈ, ਜੇ ਅਸੀਂ ਹੁਣ ਵੀ ਖੁੰਝ ਗਏ ਤਾਂ ਫਿਰ ਇਸੇ ਤਰ੍ਹਾਂ ਹੀ ਸਰਹੱਦੀ ਇਲਾਕੇ ਦਾ ਹਾਲ ਰਹਿਣਾ ਹੈ |
ਪਿਛਲੀ ਖ਼ਬਰ ਯੂਥ ਅਕਾਲੀ ਦਲ ਵਲੋਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਲਗਾਇਆ 'ਦਸਤਾਰਾਂ ਦਾ ਲੰਗਰ' ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਦਾ ਖਡੂਰ ਸਾਹਿਬ ਪੁੱਜਣ 'ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।