15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬੱਚਿਆਂ ਨੂੰ ਗਰੀਨ ਦੀਵਾਲੀ ਵੱਲ ਉਤਸ਼ਾਹਿਤ ਕਰਨ ਮਾਪੇ- ਡਾ. ਰੰਧਾਵਾ <br/>

ਜਾਣਕਾਰੀ ਦਿੰਦੇ ਹੋਏ ਡਾ. ਰਾਜਬਰਿੰਦਰ ਸਿੰਘ ਰੰਧਾਵਾ <br/> 19-10-2025
ਤਰਨ ਤਾਰਨ, 18 ਅਕਤੂਬਰ (ਪਰਮਜੀਤ ਜੋਸ਼ੀ)-ਵੱਧ ਰਿਹਾ ਆਵਾਜ਼ ਪ੍ਰਦੂਸ਼ਣ ਸਾਡੇ ਕੰਨਾਂ ਲਈ ਬਹੁਤ ਹਾਨੀਕਾਰਕ ਹੈ ਅਤੇ ਸਾਨੂੰ ਇਸ ਤੋਂ ਬਚਣ ਦੀ ਲੋੜ ਹੈ, ਉਥੇ ਦੀਵਾਲੀ ਤਿਉਹਾਰ ਦੌਰਾਨ ਬੱਚਿਆਂ ਵਲੋਂ ਚਲਾਏ ਜਾਂਦੇ ਤੇਜ਼ ਅਵਾਜ਼ ਵਾਲੇ ਪਟਾਕੇ ਵੀ ਕੰਨਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ, ਇਸ ਲਈ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਹੈ ਕਿ ਉਹ ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਵੱਲ ਪ੍ਰੇਰਿਤ ਕਰਨ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ.ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਜਿਆਦਾ ਅਤੇ ਤਿੱਖੀ ਤੇਜ ਆਵਾਜ਼ ਕਾਰਨ (ਨੋਇਸ ਇਨਡੀਉਸ ਹਿਇਰਿੰਗ ਲਾਸ) ਨਾਮ ਦੀ ਕੰਨ ਦੀ ਬਿਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਦੀਵਾਲੀ ਤਿਉਹਾਰ ਦੌਰਾਨ ਲੋਕਾਂ ਵਲੋਂ ਜਿਥੇ ਤੇਜ਼ ਆਵਾਜ਼ ਵਾਲੇ ਪਟਾਕੇ ਚਲਾਏ ਜਾਂਦੇ ਹਨ, ਉਥੇ ਬੱਚੇ ਵੀ ਤੇਜ਼ ਅਵਾਜ਼ ਕਰਨ ਵਾਲੇ ਪਟਾਕੇ ਚਲਾਉਂਦੇ ਹਨ, ਜਿਸ ਨਾਲ ਕੰਨਾਂ ਉਪਰ ਬੁਰਾ ਅਸਰ ਪੈਂਦਾ ਹੈ, ਇਸ ਲਈ ਸਾਨੂੰ ਤੇਜ਼ ਅਵਾਜ਼ ਕਰਨ ਵਾਲੇ ਪਟਾਕੇ ਚਲਾਉਣ ਤੋਂ ਪ੍ਰੇਹਜ ਕਰਨਾ ਚਾਹੀਦਾ ਹੈ |

ਪਿਛਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਅਤੇ ਹੋਰ ਆਗੂ ਹੋ... ਅਗਲੀ ਖ਼ਬਰ ਕੈਮਿਸਟ ਐਸੋਸੀਏਸ਼ਨ ਤਰਨ ਤਾਰਨ ਵਲੋਂ ਗਰੀਨ ਦੀਵਾਲੀ ਮਨਾਉਣ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।