15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਤਰਨ ਤਾਰਨ ਜ਼ਿਲ੍ਹੇ ਨੂੰ ਆਈ.ਜੀ. ਬਾਰਡਰ ਰੇਂਜ ਅੰਮਿ੍ਤਸਰ ਨਾਲ ਜੋੜਨ ਦੀ ਮੰਗ <br/>

ਅਜੀਤ ਡੈਸਕ 23-09-2025
ਤਰਨ ਤਾਰਨ, 22 ਸਤੰਬਰ (ਇਕਬਾਲ ਸਿੰਘ ਸੋਢੀ)- ਪੰਜਾਬ ਸਰਕਾਰ ਤਰਨ ਤਾਰਨ ਜ਼ਿਲ੍ਹੇ ਨੂੰ ਅੰਮਿ੍ਤਸਰ ਬਾਰਡਰ ਰੇਂਜ ਨਾਲ ਜੋੜੇ, ਜੋ ਕਿ ਬਾਰਡਰ ਰੇਂਜ ਫਿਰੋਜਪੁਰ ਨਾਲ ਜੋੜਿਆ ਗਿਆ ਹੈ, ਕਿਉਂਕਿ ਪੁਲਿਸ ਨਾਲ ਸੰਬੰਧਿਤ ਮਾਮਲਿਆਂ ਵਿਚ ਜਦੋਂ ਕਿਸੇ ਵਿਅਕਤੀ ਜਾਂ ਸੰਬੰਧਿਤ ਪੁਲਿਸ ਮੁਲਾਜ਼ਮਾਂ ਨੂੰ ਆਈ.ਜੀ ਬਾਰਡਰ ਰੇਂਜ ਦਫਤਰ ਜਾਣਾ ਪੈਂਦਾ ਹੈ ਤਾਂ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਮਾਜ ਸੇਵਕ ਕਸ਼ਮੀਰ ਸਿੰਘ ਸੰਘਾ ਨੇ ਗੱਲਬਾਤ ਦੌਰਾਨ ਦਿੱਤੀ | ਸੰਘਾ ਨੇ ਕਿਹਾ ਕਿ ਤਰਨ ਤਾਰਨ ਤੋਂ ਅੰਮਿ੍ਤਸਰ ਦੀ ਦੂਰੀ ਸਿਰਫ 25 ਕਿਲੋਮੀਟਰ ਹੈ, ਜਦਕਿ ਫਿਰੋਜਪੁਰ ਦੀ ਦੂਰੀ ਲਗਪਗ 100 ਕਿਲੋਮੀਟਰ ਦੇ ਆਸ-ਪਾਸ ਹੈ | ਅੰਮਿ੍ਤਸਰ ਦਾ ਬੱਸ ਕਿਰਾਇਆ 35-40 ਰੁਪਏ ਹੈ ਜਦਕਿ ਫਿਰੋਜਪੁਰ ਦਾ ਬੱਸ ਕਿਰਾਇਆ 120 ਰੁਪਏ ਦੇ ਕਰੀਬ ਹੈ | ਇਸਦੇ ਬਾਵਯੂਦ ਵੀ ਤਰਨ ਤਾਰਨ ਦੀ ਪੁਲਿਸ ਨੂੰ ਫਿਰੋਜ਼ਪੁਰ ਰੇਂਜ ਨਾਲ ਜੋੜਿਆ ਗਿਆ ਹੈ, ਜੋ ਕਿ ਤਰਨ ਤਾਰਨ ਜ਼ਿਲ੍ਹੇ ਵਾਸੀਆਂ ਨਾਲ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਲੋਕ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਤਰਨ ਤਾਰਨ ਜ਼ਿਲ੍ਹੇ ਨੂੰ ਅੰਮਿ੍ਤਸਰ ਬਾਰਡਰ ਰੇਂਜ ਨਾਲ ਜੋੜਨ |

ਪਿਛਲੀ ਖ਼ਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋੋਂ ਪਿੰਡ ਏਕਲ ਗੱਡਾ ਵਿਖੇ ਚੁੱਕੀ ਗਈ ਸਵੱਛਤਾ ਸਹੁੰ <br/> ਅਗਲੀ ਖ਼ਬਰ ਨਸ਼ਾ, ਚੋਰੀਆਂ ਤੇ ਗੁੰਡਾਗਰਦੀ ਦੀ ਭਰਮਾਰ ਲਗਾਤਾਰ ਜਾਰੀ-ਲਾਖਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।