ਭਿੱਖੀਵਿੰਡ, 31 ਅਗਸਤ (ਬੌਬੀ)- ਬੀ.ਐੱਸ.ਐੱਫ਼ 103 ਬਟਾਲੀਅਨ ਅਮਰਕੋਟ ਦੇ ਜਵਾਨ ਰਮੇਸ਼ ਜੋ ਕਿ ਬਾਰਡਰ 'ਤੇ ਡਿਊਟੀ ਖਤਮ ਹੋਣ ਤੋਂ ਬਾਅਦ ਚੌਂਕੀ ਵਿਚ ਅਰਾਮ ਕਰਨ ਲਈ ਸੌਂ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੂੰ ਸੱਪ ਨੇ ਕੰਨ 'ਤੇ ਡੰਗ ਮਾਰ ਦਿੱਤਾ | ਉਹ ਇਨ੍ਹਾਂ ਥੱਕਿਆ ਹੋਇਆ ਸੀ ਕਿ ਉਸ ਨੂੰ ਸੱਪ ਦੇ ਡੰਗ ਮਾਰਨ ਦਾ ਪਤਾ ਨਹੀਂ ਲੱਗਾ | ਜਦੋਂ ਰਮੇਸ਼ ਦੀ ਹਾਲਤ ਖ਼ਰਾਬ ਹੋਈ ਤਾਂ ਬੀ.ਐੱਸ.ਐੱਫ਼ ਦੇ ਮੈਡੀਕਲ ਵਿੰਗ ਨੂੰ ਸੂਚਿਤ ਕੀਤਾ ਗਿਆ, ਜਿਸ ਦੇ ਇੰਚਾਰਜ ਕਮਾਂਡੈਂਟ ਡਾ. ਐੱਚ.ਐੱਲ. ਜੱਟ (ਐੱਸ.ਜੀ) ਨੇ ਮਰੀਜ ਦੀ ਗੰਭੀਰ ਹਾਲਤ ਨੂੰ ਮੱਦੇਨਜ਼ਰ ਵਿਚ ਰੱਖਦੇ ਹੋਏ ਰਮੇਸ਼ ਨੂੰ ਨਜ਼ਦੀਕੀ ਸਿਮਰਨ ਹਸਪਤਾਲ ਭਿੱਖੀਵਿੰਡ ਜੋ ਕਿ ਸੱਪਾਂ ਦੇ ਇਲਾਜ ਲਈ ਮਸ਼ਹੂਰ ਹੈ, ਉਥੇ ਸਿਫ਼ਟ ਕਰ ਦਿੱਤਾ | ਜਿਥੇ ਮਾਹਰ ਡਾਕਟਰਾਂ ਨੇ ਸਖ਼ਤ ਮਿਹਨਤ ਕਰਦਿਆਂ ਬੀ.ਐੱਸ.ਐ ਫ ਰਮੇਸ਼ ਦੀ ਜਾਨ ਬਚਾਈ | ਇਸ ਮੌਕੇ ਕੰਪਨੀ ਕਮਾਂਡਰ ਡਾ. ਐੱਚ.ਐੱਲ. ਜੱਟ, ਫਾਰਮਾਸਿਸਟ ਬਿਕਰਮ ਸਿੰਘ, ਨਰਸਿੰਗ ਅਸਿਸਟੈਂਟ ਟੀ. ਰਾਏ ਦੀ ਮਰੀਜ਼ ਪ੍ਰਤੀ ਹੁਸ਼ਿਆਰੀ ਅਤੇ ਲਗਨ ਨਾਲ ਫਸਟ ਐਡ ਦੇ ਕੇ ਜਲਦੀ ਹਸਪਤਾਲ ਪਹੁੰਚਾਉਣ ਕਰਕੇ ਮਰੀਜ ਦੀ ਜਾਨ ਬਚਾਉਣ ਵਿਚ ਅਹਿਮ ਰੋਲ ਹੈ | ਇਸ ਮੌਕੇ ਗੁਰਮੇਜ ਸਿੰਘ ਸੰਧੂ ਮੈਨੇਜਿੰਗ ਡਾਇਰੈਕਟਰ, ਡਾ. ਜਸ਼ਨਦੀਪ ਸਿੰਘ ਸੰਧੂ ਐੱਮ.ਡੀ ਮੈਡੀਸ਼ਨ, ਡਾ. ਜਸਕਰਨ ਸਿੰਘ ਸੰਧੂ ਐੱਮ.ਐੱਸ. ਆਰਥੋ, ਮੈਡੀਕਲ ਆਫਸਰ ਡਾ. ਦਾਨਿਸ਼, ਡਾ. ਕਮਲ, ਡਾ. ਅਜੇਪਾਲ, ਜਰਮਨਜੋਤ ਕੌਰ, ਸਟਾਫ਼ ਦਾਨਿਸ਼ਨ, ਮਨਪ੍ਰੀਤ ਕੌਰ, ਬਲਜਿੰਦਰ ਕੌਰ, ਕੋਮਲਪ੍ਰੀਤ ਕੌਰ, ਸੁਖਮਨਦੀਪ ਕੌਰ, ਹਰਪ੍ਰੀਤ ਕੌਰ, ਜਗਰੂਪ ਕੌਰ, ਬੱਬਲ ਅਤੇ ਸੁਖਰਾਜ ਆਦਿ ਮੌਜੂਦ ਸਨ |