ਨਵਾਂ ਪਿੰਡ, 20 ਜੁਲਾਈ (ਜਸਪਾਲ ਸਿੰਘ)-ਪੰਜਾਬ ਦੀ ਜਵਾਨੀ ਨੂੰ ਨਿਘਲ ਰਹੇ ਨਸ਼ੇ ਤੇ ਆਏ ਦਿਨ ਵਾਪਰ ਰਹੀਆਂ ਅਪਰਾਧਕ ਘਟਨਾਵਾਂ , 'ਲੁੱਟਾਂ -ਖੋਹਾਂ, ਫਿਰੌਤੀਆਂ, ਕਤਲ ਆਦਿ ਤੇ ਹਾਲ ਹੀ 'ਚ ਸਾਰੀ ਦੁਨੀਆਂ ਦੇ ਸਾਂਝੇ ਤੇ ਸਿੱਖਾਂ ਦੇ ਸਰਬਉੱਚ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ 'ਤੇ ਚਿੰਤਤ ਅਮਨਪਸੰਦਾਂ ਜਿਸ 'ਚ ਕੇਵਲ ਸਿੰਘ ਸਿੱਧੂ ਸਰਪੰਚ ਤੇ ਉਨ੍ਹਾਂ ਦੀ ਸਮੂਹ ਪੰਚ ਗ੍ਰਾਮ ਪੰਚਾਇਤ ਫ਼ਤਹਿਗੜ੍ਹ ਸ਼ੁੱਕਰ ਚੱਕ, ਗਿਆਨੀ ਸਰਦੂਲ ਸਿੰਘ ਫ਼ਤਹਿਗੜ੍ਹ ਸ਼ੁੱਕਰ ਚੱਕ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੀਰਥ ਸਿੰਘ ਕੋਹਾਲੀ ਪ੍ਰਧਾਨ ਗੁਰੂ ਰਾਮਦਾਸ ਆਟੋ ਯੂਨੀਅਨ, ਜੈਮਲ ਸਿੰਘ ਰਡਾਲਾ ਚੇਅਰਮੈਨ ਭਗਵਾਨ ਬਾਲਮੀਕ ਸ਼ਕਤੀ ਦਲ ਆਦਿ ਦੀ ਅਗਵਾਈ 'ਚ ਆਮ ਲੋਕਾਂ ਦਾ ਵਫਦ ਨਾਨਕ ਸਿੰਘ ਡੀ. ਆਈ. ਜੀ. ਅੰਮਿ੍ਤਸਰ ਨੂੰ ਇਨ੍ਹਾਂ ਦੇ ਹੱਲ ਲਈ ਮਿਲਿਆ | ਇਸ ਮੌਕੇ ਵਰਿੰਦਰਪਾਲ ਸਿੰਘ ਤੇ ਠੇਕੇਦਾਰ ਮੰਗਲ ਸਿੰਘ ਫ਼ਤਹਿਗੜ੍ਹ ਸ਼ੁੱਕਰ ਚੱਕ, ਸ਼ਰਨਜੀਤ ਸਿੰਘ ਖ਼ੈਰਾਬਾਦ, ਬਾਬਾ ਸਵਰਨ ਨਾਥ, ਪ੍ਰੇਮ ਸਿੰਘ ਫੌਜੀ ਰਾਸ਼ਟਰੀ ਦੌੜਾਕ, ਬਾਬਾ ਕਾਬਲ ਸਿੰਘ ਕੋਟਲਾ, ਜਗੀਰ ਸਿੰਘ ਫੌਜੀ, ਸੁੱਚਾ ਸਿੰਘ ਰਿਟਾਇਰਡ ਡਿਪਟੀ ਜੇਲ੍ਹ ਸੁਪਰਡੈਂਟ ਆਦਿ ਹਾਜ਼ਰ ਸਨ |