ਤਰਨ ਤਾਰਨ, 20 ਜੁਲਾਈ (ਪਰਮਜੀਤ ਜੋਸ਼ੀ)-ਤਨੇਜਾ ਓਵਰਸੀਜ਼ ਸ਼ੈਲਰ ਕੱਦਗਿਲ ਵਿਖੇ ਪੌਦਿਆਂ ਦਾ ਲੰਗਰ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਅਵਤਾਰ ਸਿੰਘ ਤਨੇਜਾ ਨੇ ਕੀਤੀ | ਇਹ ਯਤਨ ਸਿਰਫ਼ ਇਕ ਲੰਗਰ ਨਹੀਂ, ਸਗੋਂ ਸਾਡੀਆਂ ਰੂਹਾਨੀ ਤੇ ਪਰਿਵਾਰਿਕ ਜਿੰਮੇਵਾਰੀਆਂ ਨੂੰ ਨਿਭਾਉਣ ਦੀ ਕੋਸ਼ਿਸ਼ ਹੈ | ਇਸ ਮੌਕੇ ਅਵਤਾਰ ਸਿੰਘ ਤਨੇਜਾ ਨੇ ਕਿਹਾ ਕਿ ਅਸੀਂ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸਟਾਫ਼, ਵਰਕਰਾਂ ਅਤੇ ਲੋਕਲ ਰਿਹਾਇਸ਼ਾਂ ਵਿਚ ਵੱਖ-ਵੱਖ ਲਾਭਦਾਇਕ ਬੂਟੇ ਵੰਡੇ | ਬਹੁਤ ਸਾਰੇ ਬੂਟੇ ਅਸੀਂ ਆਪਣੇ ਹੱਥੀਂ ਤਿਆਰ ਕੀਤੇ, ਤਾਂ ਜੋ ਵਾਤਾਵਰਣ ਸ਼ੁੱਧ ਹੋਵੇ, ਆਕਸੀਜਨ ਵਧੇ ਅਤੇ ਪ੍ਰਕਿਰਤੀ ਸੰਤੁਲਨ ਬਣੀ ਰਹੇ | ਇਸ ਦੇ ਨਾਲ-ਨਾਲ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਪਾਣੀ ਦੀ ਫ਼ਜ਼ੂਲ ਖਰਚੀ ਤੋਂ ਬਚੋ, ਜਿੰਨਾ ਪਾਣੀ ਸੰਭਲ ਸਕੇ, ਸੰਭਾਲੋ | ਘਰ-ਘਰ ਪੌਦੇ ਲਗਾਓ, ਤਾਂ ਕਿ ਹਵਾ, ਪਾਣੀ ਅਤੇ ਧਰਤੀ ਨੂੰ ਬਚਾਇਆ ਜਾ ਸਕੇ | ਇਸ ਸੇਵਾ ਵਿਚ ਸਾਡੇ ਨਾਲ ਸ਼ਾਨਦਾਰ ਸਹਿਯੋਗ ਕੀਤਾ | ਇਸ ਮੌਕੇ ਜੈਦੀਪ ਸਿੰਘ ਤਨੇਜਾ, ਅਵਿਨਾਸ਼ ਗੁਪਤਾ, ਸੋਨੂੰ ਗੁਪਤਾ, ਸੁਨੀਲ ਕੁਮਾਰ (ਬਾਰਦਾਨੇ ਵਾਲੇ) ਅਤੇ ਤਨੇਜਾ ਓਵਰਸੀਜ਼ ਦੀ ਪੂਰੀ ਟੀਮ ਹਾਜ਼ਰ ਸੀ |