ਚੋਹਲਾ ਸਾਹਿਬ, 20 ਜੁਲਾਈ (ਬਲਵਿੰਦਰ ਸਿੰਘ)-ਇਲਾਕੇ ਦੀ ਮਹਾਨ ਵਿੱਦਿਅਕ ਸੰਸਥਾ ਐੱਮ.ਐੱਸ.ਐੱਮ. ਕਾਨਵੈਂਟ ਸੀਨੀਅਰ ਬੈਕੰਡਰੀ ਸਕੂਲ ਚੋਹਲਾ ਸਾਹਿਬ ਦੇ ਮੈਨੇਜਿੰਗ ਡਾਇਰੈਕਟਰ ਚੇਅਰਮੈਨ ਉਪਕਾਰ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨੀਂ ਸਕੂਲ ਵਿਖੇ ਡਾਕਟਰ ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ.ਐੱਚ.ਸੀ. ਸਰਹਾਲੀ ਦੀ ਯੋਗ ਅਗਵਾਈ ਹੇਠ ਮੈਡੀਕਲ ਟੀਮ ਅਪਥਾਲਮਿਕ ਅਫਸਰ ਜਸਵਿੰਦਰ ਸਿੰਘ, ਡਾਕਟਰ ਵਿਵੇਕ ਸ਼ਰਮਾ, ਸਟਾਫ ਨਰਸ ਕਵਲਪ੍ਰੀਤ ਕੌਰ, ਸਟਾਫ ਨਰਸ ਅਮਨਦੀਪ ਕੌਰ ਵਲੋਂ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ | ਇਸ ਸਮੇਂ ਅਪਥਾਲਮਿਕ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਮੁਫ਼ਤ ਦਾਰੂ ਵੰਡੇ ਗਏ ਸਮਝਾਇਆ ਕਿ ਉਹ ਆਪਣੀਆਂ ਅੱਖਾਂ ਦੀ ਸਾਂਭ ਸੰਭਾਲ ਕਰਨ | ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਅੱਖਾਂ ਨੂੰ ਘੱਟੇ ਮਿੱਟੀ ਤੋਂ ਬਚਾਅ ਕੇ ਰੱਖਣ ਅਤੇ ਜਰੂਰਤ ਸਮੇਂ ਐਨਕਾਂ ਦੀ ਵਰਤੋਂ ਕਰਨ | ਇਸ ਸਮੇਂ ਡਾਕਟਰ ਵਿਵੇਕ ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਵਿਦਿਆਰਥੀਆਂ ਦੇ ਦਿਲ ਦੀ ਧੜਕਣ ਅਤੇ ਹੋਰ ਜਰੂਰਤ ਅਨੁਸਾਰ ਚੈੱਕਅੱਪ ਕੀਤੇ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਸੰਤੁਲਿਤ ਭੋਜਨ ਖਾਣ ਅਤੇ ਬਾਜ਼ਾਰੀ ਖਾਣ ਪੀਣ ਵਾਲੀਆਂ ਚੀਜਾਂ ਵਿਜੇਂ ਫਾਸਟਫੂਡ ਆਦਿ ਦੀ ਵਰਤੋਂ ਨਾ ਕਰਨ, ਕਿਉਂਕਿ ਫਾਸਟਫੂਡ ਸਾਨੂੰ ਬਿਮਾਰੀਆਂ ਹੀ ਲਗਾਉਂਦੇ ਹਨ | ਇਸ ਲਈ ਘਰ ਦੀਆਂ ਬਣਦੀਆਂ ਚੀਜਾਂ ਹੀ ਖਾਣੀਆਂ ਚਾਹੀਦੀ ਹਨ | ਇਸ ਸਮੇਂ ਸਕੂਲ ਦੇ ਡਾਇਰੈਕਟਰ ਡਾਕਟਰ ਉਪਕਾਰ ਸਿੰਘ ਸੰਧੂ ਨੇ ਮੈਡੀਕਲ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਡੀਕਲ ਟੀਮ ਵਲੋਂ ਸਕੂਲ ਦੇ ਲਗਪਗ 800 ਵਿਦਿਆਰਥੀਆਂ ਦਾ ਚੈੱਪ ਕਰਕੇ ਉਨ੍ਹਾਂ ਆਪਣੇ ਸਰੀਰਕ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ ਹੈ | ਇਸ ਸਮੇਂ ਸਕੂਲ ਪਿ੍ੰਸੀਪਲ ਰਾਕੇਸ਼ ਕੁਮਾਰ, ਵਾਈਸ ਪਿ੍ੰਸੀਪਲ ਕੁਲਬੀਰ ਕੌਰ ਅਤੇ ਸਕੂਲ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸੀ |