13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਲਾਕ ਚੋਹਲਾ ਸਾਹਿਬ ਦੇ ਐੱਮ.ਪੀ.ਏ.ਪੀ. ਡਾਕਟਰਾਂ ਦੀ ਵਿਸ਼ੇਸ਼ ਇਕੱਤਰਤਾ

ਅਜੀਤ ਡੈਸਕ 21-07-2025
ਚੋਹਲਾ ਸਾਹਿਬ, 20 ਜੁਲਾਈ (ਬਲਵਿੰਦਰ ਸਿੰਘ)- ਬਲਾਕ ਚੋਹਲਾ ਸਾਹਿਬ ਦੇ ਸਾਰੇ ਐੱਮ.ਪੀ.ਏ.ਪੀ. ਡਾਕਟਰਾਂ ਦੀ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਪਾਤਸ਼ਾਹੀ ਪੰਜਵੀਂ ਚੋਹਲਾ ਸਾਹਿਬ ਦੇ ਦੀਵਾਨ ਹਾਲ ਵਿਖੇ ਹੋਈ, ਜਿਸ ਵਿਚ ਬਲਾਕ ਨਾਲ ਸੰਬੰਧਿਤ ਸਾਰੇ ਪਿੰਡਾਂ ਦੇ ਐੱਮ.ਪੀ.ਏ.ਪੀ. ਡਾਕਟਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੀਟਿੰਗ ਵਿਚ ਪੰਜਾਬ ਦੇ ਪਿੰਡਾਂ ਵਿਚ ਗਰੀਬ ਵਰਗ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਐੱਮ.ਪੀ.ਏ.ਪੀ. ਡਾਕਟਰਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਵਲੋਂ ਲੰਮੇ ਸਮੇਂ ਤੋਂ ਯੂਨੀਅਨ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਸਬੰਧੀ ਵੀ ਚਰਚਾ ਕੀਤੀ ਗਈ, ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਇਨ੍ਹਾਂ ਡਾਕਟਰਾਂ ਨੂੰ ਸਥਾਈ ਤੌਰ 'ਤੇ ਪੱਕੇ ਕਰਕੇ ਆਮ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ | ਇਸ ਮੀਟਿੰਗ ਵਿੱਚ ਉਚੇਚੇ ਤੌਰ 'ਤੇ ਪੁੱਜੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਾਣਾ, ਬਲਜਿੰਦਰ ਸਿੰਘ ਬੱਬਾ ਪ੍ਰਧਾਨ ਪੱਟੀ, ਡਾਕਟਰ ਸੁਖਰਾਜ ਸਿੰਘ, ਡਾਕਟਰ ਸੁਖਰਾਜ ਸਿੰਘ ਜ਼ਿਲਾ ਸੈਕਟਰੀ ਆਦਿ ਜ਼ਿਲ੍ਹੇ ਦੀ ਸਾਰੀ ਟੀਮ ਵਲੋਂ ਸਰਬ ਸੰਮਤੀ ਨਾਲ ਬਲਾਕ ਚੋਹਲਾ ਸਾਹਿਬ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਡਾਕਟਰ ਰਤਨਜੀਤ ਸਿੰਘ ਨੂੰ ਬਲਾਕ ਪ੍ਰਧਾਨ ਨਿਯੁਕਤ ਕਰਨ ਤੋਂ ਇਲਾਵਾ ਡਾਕਟਰ ਮੰਗਤ ਰਾਏ ਨੂੰ ਸਰਪ੍ਰਸਤ ਅਤੇ ਜ਼ਿਲ੍ਹਾ ਕਮੇਟੀ ਦਾ ਮੈਂਬਰ ਬਣਾਇਆ ਗਿਆ | ਇਸ ਤੋਂ ਇਲਾਵਾ ਡਾਕਟਰ ਸੁਖਰਾਜ ਸਿੰਘ ਨੂੰ ਚੇਅਰਮੈਨ, ਡਾਕਟਰ ਜਸਬੀਰ ਸਿੰਘ ਨੂੰ ਵਾਈਸ ਚੇਅਰਮੈਨ, ਡਾਕਟਰ ਨਰਿੰਦਰ ਕੁਮਾਰ ਆਨੰਦ ਵਾਈਸ ਚੇਅਰਮੈਨ ਲਗਾਇਆ ਗਿਆ | ਡਾਕਟਰ ਮਨਜਿੰਦਰ ਸਿੰਘ ਗੰਡੀਵਿੰਡ ਅਤੇ ਡਾਕਟਰ ਮੰਗਤ ਰਾਮ ਚੋਹਲਾ ਸਾਹਿਬ ਸਾਂਝੇ ਤੌਰ ਤੇ ਵਾਈਸ ਚੇਅਰਮੈਨ ਲਗਾਇਆ ਗਿਆ | ਇਸ ਤੋਂ ਇਲਾਵਾ ਡਾਕਟਰ ਤੇਜਬੀਰ ਸਿੰਘ ਨੂੰ ਸੈਕਟਰੀ, ਮਨਜੀਤ ਸਿੰਘ ਬਾਊ ਨੂੰ ਮੀਤ ਸਕੱਤਰ, ਕਵਲਜੀਤ ਸਿੰਘ ਪ੍ਰਚਾਰਕ ਸਕੱਤਰ, ਡਾਕਟਰ ਸੰਜੀਵ ਕੁਮਾਰ ਕੈਸ਼ੀਅਰ ਦੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ | ਇਸ ਤੋਂ ਇਲਾਵਾ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ | ਜਿਸ ਵਿਚ ਡਾਕਟਰ ਨਾਨਕ ਸਿੰਘ ਕਰਮੂਵਾਲਾ, ਡਾਕਟਰ ਲਖਵਿੰਦਰ ਸਿੰਘ ਘੜਕਾ, ਡਾਕਟਰ ਬਲਵਿੰਦਰ ਸਿੰਘ ਧੁੰਨ, ਡਾਕਟਰ ਆਲਮਜੀਤ ਸਿੰਘ ਧੁੰਨ, ਡਾਕਟਰ ਗੁਰਮੀਤ ਸਿੰਘ ਜਾਮਾਰਾਏ, ਡਾਕਟਰ ਸਤਨਾਮ ਸਿੰਘ ਪੱਖੋਪੁਰ ਆਦਿ ਨੂੰ ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ | ਅਖੀਰ ਵਿਚ ਸਾਰੇ ਅਹੁਦੇਦਾਰਾਂ ਨੇ ਆਪਣੀ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣ ਲਈ ਵਚਨਬਧਤਾ ਦੁਹਰਾਈ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਮਿਲੇਨੀਅਮ ਵਰਲਡ ਸਕੂਲ ਕੈਰੋਂ ਪੱਟੀ ਨੂੰ ਐਜੂਕੇਟਰਜ਼ ਪਿੰਨਾਕਲ ਐਵਾਰਡ 2025 'ਚ ਮਿਲੀ ਵੱਡੀ ਉਪਲੱਬਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।