ਪੱਟੀ, 20 ਜੁਲਾਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਮਿਲੇਨੀਅਮ ਵਰਲਡ ਸਕੂਲ ਕੈਰੋਂ ਨੇ 'ਅਰਾਧਿਆ ਫਾਊਾਡੇਸ਼ਨ' ਮੇਰਠ ਵਲੋਂ ਆਯੋਜਿਤ ਐਜੂਕੇਟਡ ਪਿੰਨਾਕਲ ਐਵਾਰਡ 2025 'ਚ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ | ਇਸ ਸਮਾਰੋਹ ਵਿਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਉਚੇਚੇ ਤੌਰ 'ਤੇ ਸ਼ਾਮਿਲ ਰਹੇ ਅਤੇ ਉਨ੍ਹਾਂ ਵਲੋਂ ਸਕੂਲ ਨੂੰ ਐਕਸੀਲੈਂਸ ਇਨੋਵੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮਹਾਨ ਸਮਾਗਮ ਨੂੰ ਸਫ਼ਲ ਬਣਾਉਣ ਲਈ ਮਿਲੇਨੀਅਮ ਵਰਲਡ ਸਕੂਲ ਕੈਰੋਂ ਪੱਟੀ ਨੇ ਇਹ ਸਮਾਗਮ ਕਰਵਾਇਆ | ਇਹ ਮਿਲੇਨੀਅਮ ਵਰਲਡ ਸਕੂਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿ ਇਹ ਸਿਰਫ਼ ਆਪਣੇ ਸਕੂਲ ਦੇ ਬਾਰੇ ਹੀ ਨਹੀਂ ਸੋਚਦੇ, ਸਗੋਂ ਸਾਰੇ ਵਿੱਦਿਆ ਢਾਂਚੇ ਨੂੰ ਉਚਾਈਆਂ 'ਤੇ ਲਿਜਾਣ ਦੀ ਕੋਸ਼ਿਸ਼ ਕਰਦੇ ਹਨ | ਇਸ ਸਕੂਲ ਵਿਚ ਵੱਖ-ਵੱਖ ਤਰ੍ਹਾਂ ਦੀਆਂ ਆਧੁਨਿਕ, ਨਵੀਨ ਪੜ੍ਹਾਉਣ ਦੀਆਂ ਵਿਧੀਆਂ ਅਤੇ ਬੱਚੇ ਦੇ ਸੰਪੂਰਨ ਵਿਕਾਸ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ | ਇਸ ਮੌਕੇ ਪਵਨਦੀਪ ਕੌਰ ਪਿ੍ੰਸੀਪਲ ਨੂੰ ਸਰਵੋਤਮ ਪਿ੍ੰਸੀਪਲ ਐਵਾਰਡ, ਵਿਸ਼ਾਲੀ ਅਹੂਜਾ ਅਕਾਦਮਿਕ ਕੋਆਰਡੀਨੇਟਰ ਨੂੰ ਸਰਵੋਤਮ ਕੋਆਰਡੀਨੇਟਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਜਦਕਿ ਸ੍ਰੀਮਤੀ ਸੁਵਿਧਾ ਅਤੇ ਸ੍ਰੀਮਤੀ ਲਵਪ੍ਰੀਤ ਕੌਰ ਨੂੰ ਸਰਵੋਤਮ ਅਧਿਆਪਕਾ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮੇਂ ਮਿਲੇਨੀਅਮ ਵਰਲਡ ਸਕੂਲ ਦੀ ਮੈਨੇਜਮੈਂਟ ਕਮੇਟੀ ਪ੍ਰਧਾਨ ਜਗੀਰ ਸਿੰਘ, ਚੇਅਰਮੈਨ ਨਿਰਵੈਲ ਸਿੰਘ, ਡਾਇਰੈਕਟਰ ਗੁਰਜਿੰਦਰ ਸਿੰਘ, ਸ਼੍ਰੀਮਤੀ ਕੁਲਬੀਰ ਕੌਰ ਵੱਲੋਂ ਪਿ੍ੰਸੀਪਲ ਅਤੇ ਸਮੂਹ ਸਟਾਫ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਗਈ ਅਤੇ ਵਿੱਦਿਅਕ ਢਾਂਚੇ ਵਿਚ ਅੱਗੇ ਹੋਰ ਗਤੀਵਿਧੀਆਂ ਅਤੇ ਨਵੀਨਤਾ ਲਈ ਉਤਸ਼ਾਹਿਤ ਕੀਤਾ ਗਿਆ |