ਤਰਨ ਤਾਰਨ, 20 ਜੁਲਾਈ (ਪਰਮਜੀਤ ਜੋਸ਼ੀ)-ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ ਵਿਆਹੁਤਾ ਦੀ ਕੁੱਟਮਾਰ ਕਰਨ 'ਤੇ ਵਿਆਹੁਤਾ ਦੀ ਸੱਸ ਅਤੇ ਦੋ ਹੋਰ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਕੋਮਲਪ੍ਰੀਤ ਕੌਰ ਪਤਨੀ ਰਵੀਦੀਪ ਸਿੰਘ ਵਾਸੀ ਪੱਤੀ ਗੁਰਮੁਖਾਂ ਕੀ ਖਡੂਰ ਸਾਹਿਬ ਨੇ ਦੱਸਿਆ ਕਿ ਉਸ ਦਾ ਵਿਆਹ 2024 ਵਿਚ ਰਵੀਦੀਪ ਸਿੰਘ ਨਾਲ ਹੋਇਆ ਸੀ | ਉਸ ਦਾ ਪਤੀ ਪੁਰਤਗਾਲ ਵਿਚ ਰਹਿੰਦਾ ਹੈ ਅਤੇ ਉਸ ਦਾ ਇਕ ਲੜਕਾ, ਜਿਸ ਦੀ ਉਮਰ 8 ਮਹੀਨੇ | ਉਸ ਨੇ ਦੱਸਿਆ ਕਿ ਸੱਸ ਕੰਵਲਜੀਤ ਕੌਰ ਅਕਸਰ ਹੀ ਉਸ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ | ਮਿਤੀ 16 ਜੁਲਾਈ ਨੂੰ ਉਸ ਦੀ ਸੱਸ ਕੰਵਲਜੀਤ ਕੌਰ ਪਤਨੀ ਕੁਲਬੀਰ ਸਿੰਘ ਵਾਸੀ ਪੱਤੀ ਗੁਰਮੁਖਾਂ ਦੀ ਖਡੂਰ ਸਾਹਿਬ, ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਰਘੁਬੀਰ ਸਿੰਘ ਵਾਸੀ ਪੱਤੀ ਲੰਮਿਆਂ ਦੀ ਖਡੂਰ ਸਾਹਿਬ, ਪਰਦੀਪ ਸਿੰਘ ਪੁੱਤਰ ਮਾਸਟਰ ਭੁਪਿੰਦਰ ਸਿੰਘ ਵਾਸੀ ਨਾਗੋਕੇ ਨੇ ਘਰ ਅੰਦਰ ਦਾਖ਼ਲ ਹੋ ਕੇ ਮੇਰੇ ਸੱਟਾਂ ਮਾਰੀਆਂ ਅਤੇ ਮੈਨੂੰ ਜ਼ਖ਼ਮੀ ਕਰ ਦਿੱਤਾ, ਜ਼ਖਮੀ ਹਾਲਤ ਮੈਨੂੰ ਸਿਵਲ ਹਸਪਤਾਲ ਖਡੂਰ ਸਾਹਿਬ ਦਾਖਲ ਕਰਵਾਇਆ | ਇਸ ਸੰਬੰਧੀ ਏ.ਐਸ.ਆਈ. ਪ੍ਰਤਾਪ ਸਿੰਘ ਨੇ ਕਾਰਵਾਈ ਕਰਦਿਆਂ ਕੰਵਲਜੀਤ ਕੌਰ ਖਡੂਰ ਸਾਹਿਬ, ਗਗਨਦੀਪ ਸਿੰਘ ਉਰਫ਼ ਗਗਨ ਖਡੂਰ ਸਾਹਿਬ ਅਤੇ ਪਰਦੀਪ ਸਿੰਘ ਵਾਸੀ ਨਾਗੋਕੇ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ |