13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਗੁਰਦੁਆਰਾ ਚੁਬੱਚਾ ਸਾਹਿਬ ਵਿਖੇ ਸੰਤ ਬਾਬਾ ਸੁੱਖਾ ਸਿੰਘ ਵਲੋਂ ਉਸਾਰੀ ਲਈ ਚੂਨਾ ਬਣਾਉਣ ਵਾਲੇ ਪ੍ਰਾਜੈਕਟ ਦੀ ਆਰੰਭਤਾ

ਅਜੀਤ ਡੈਸਕ 21-07-2025

ਸਰਹਾਲੀ ਕਲਾਂ, 20 ਜੁਲਾਈ (ਅਜੈ ਸਿੰਘ ਹੁੰਦਲ)-ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਚੁਬੱਚਾ ਸਾਹਿਬ ਪਿੰਡ ਸਰਹਾਲੀ ਕਲਾਂ ਦੀ ਪੁਰਾਣੀ ਇਮਾਰਤ ਖਸਤਾ ਹਾਲ ਹੋਣ ਕਾਰਨ ਨਵੇਂ ਦਰਬਾਰ ਦੀ ਸੇਵਾ ਕਰਵਾਈ ਜਾ ਰਹੀ ਸੀ, ਜੋ ਕਿ ਸਾਲ 2015 ਵਿਚ ਸ਼ੁਰੂ ਹੋਈ | ਨਵੇਂ ਦਰਬਾਰ ਦੀ ਇਮਾਰਤ ਪੁਰਾਣੇ ਦਰਬਾਰ ਤੋਂ ਥੋੜੀ ਵਿੱਥ 'ਤੇ ਉਸਾਰੀ ਜਾਣੀ ਸੀ | ਕੁਝ ਮਹੀਨੇ ਪਹਿਲਾਂ ਚੱਲਦੀ ਸੇਵਾ ਦੌਰਾਨ ਜਦੋਂ ਖੁਦਾਈ ਕੀਤੀ ਜਾ ਰਹੀ ਸੀ ਤਾਂ ਪੁਰਾਤਨ ਚੁਬੱਚਾ ਸਾਹਿਬ ਮਿਲਿਆ ਸੀ | ਸੂਚਨਾ ਮਿਲਦਿਆਂ ਹੀ ਸੰਗਤਾਂ ਵੱਡੀ ਗਿਣਤੀ 'ਚ ਗੁਰਦੁਆਰਾ ਸਾਹਿਬ ਦੇ ਪੁਰਾਤਨ ਸਰੋਵਰ ਦੇ ਦਰਸ਼ਨ ਕਰਨ ਪਹੁੰਚਦੀਆਂ ਰਹੀਆਂ | ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਚੁਬੱਚਾ ਸਾਹਿਬ ਪਾਤਸ਼ਾਹੀ ਪੰਜਵੀਂ ਦੀ ਕਾਰ ਸੇਵਾ ਜਾਰੀ ਹੈ | ਗੁਰਦੁਆਰਾ ਚੁਬੱਚਾ ਸਾਹਿਬ ਦੀ ਪੁਰਾਤਨ ਇਤਿਹਾਸਕ ਦਿੱਖ ਕਾਇਮ ਰੱਖਣ ਲਈ ਨਵ ਉਸਾਰੀ ਲਈ ਸੰਤ ਬਾਬਾ ਸੁੱਖਾ ਸਿੰਘ ਵਲੋਂ ਬੀਤੇ ਦਿਨੀਂ ਚੂਨਾ ਬਣਾਉਣ ਵਾਲੀ ਮਸ਼ੀਨਰੀ ਦਾ ਉਦਘਾਟਨ ਕੀਤਾ ਗਿਆ ਸੀ | ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਰਦਾਸ ਕਰਕੇ ਬਾਬਾ ਸੁੱਖਾ ਸਿੰਘ ਵਲੋਂ ਇਸ ਚੂਨਾ ਬਣਾਉਣ ਵਾਲੇ ਪ੍ਰਾਜੈਕਟ ਦੀ ਆਰੰਭਤਾ ਕੀਤੀ ਗਈ ਅਤੇ ਉਸਾਰੀ ਕਾਰਜ ਆਰੰਭ ਕੀਤਾ ਗਿਆ | ਇਸ ਮੌਕੇ ਬੋਲਦਿਆਂ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਨੇ ਆਖਿਆ ਕਿ ਇਹ ਕਾਰਜ ਇਕ ਵਡਮੁੱਲਾ ਇਤਿਹਾਸਿਕ ਸੇਵਾ ਦਾ ਕਾਰਜ ਹੈ, ਸੰਗਤਾਂ ਦੇ ਸਹਿਯੋਗ ਨਾਲ ਇਹ ਜਲਦੀ ਸੰਪੂਰਨ ਕੀਤਾ ਜਾਵੇਗਾ, ਜੋ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਨਾਲ ਜੁੜਨ ਦਾ ਸਬੱਬ ਬਣੇਗਾ | ਪੁਰਾਤਤਵ ਵਿਭਾਗ ਦੇ ਸਲਾਹਕਾਰ ਅਫਸਰਾਂ ਦੀ ਰਾਇ ਨਾਲ ਇਸ ਇਮਾਰਤ ਦੀ ਪੁਰਾਤਨ ਦਿੱਖ ਨੂੰ ਜਿਉਂ ਦਾ ਤਿਉਂ ਕਾਇਮ ਰੱਖਿਆ ਜਾਵੇਗਾ | ਇਸ ਮੌਕੇ ਸੰਗਤ ਦੇ ਵੱਡੇ ਇਕੱਠ ਵਿਚ ਆਰਕੀਟੈਕਟ ਸੁਖਵਿੰਦਰ ਸਿੰਘ ਸਿੱਧੂ, ਚੇਅਰਮੈਨ ਗੁਰਮਹਾਂਵੀਰ ਸਿੰਘ, ਸਰਪੰਚ ਬਲਕਾਰ ਸਿੰਘ, ਜਥੇਦਾਰ ਸੁਰ ਸਿੰਘ, ਡਾ. ਮਨਜੀਤ ਸਿੰਘ ਮਰਹਾਣਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਪੰਚ ਸਵਰਨ ਸਿੰਘ ਖਾਰਾ, ਮੀਤ ਪ੍ਰਧਾਨ ਨਰਿੰਦਰ ਸਿੰਘ, ਸੈਕਟਰੀ ਨਵਰੀਤ ਸਿੰਘ ਜੱਲੇਵਾਲ, ਗੁਰਪ੍ਰੀਤ ਸਿੰਘ ਐਸ.ਡੀ.ਓ., ਮੈਂਬਰ ਜਸਪਾਲ ਸਿੰਘ ਸਰਹਾਲੀ, ਮੈਂਬਰ ਹਰੀ ਸਿੰਘ ਸਰਹਾਲੀ, ਮੈਂਬਰ ਗੁਰਪ੍ਰੀਤ ਸਿੰਘ ਖਾਰਾ, ਸਕੱਤਰ ਸਰਪੰਚ ਸਾਹਿਬ ਸਿੰਘ ਮਾਮੂੰਕੇ, ਸੁਖਵਿੰਦਰ ਸਿੰਘ ਇੰਜੀਨੀਅਰ, ਬਖਸ਼ੀਸ਼ ਸਿੰਘ, ਬਲਕਾਰ ਸਿੰਘ ਲਾਡੀ, ਗੁਰਬਿੰਦਰ ਸਿੰਘ ਮਾਮੂਕੇ, ਬਿੱਟੂ ਮੈਂਬਰ, ਸਾਬਕਾ ਸਰਪੰਚ ਬਲਬੀਰ ਸਿੰਘ ਠੱਠਾ, ਅਰਜਨ ਸਿੰਘ ਸਮਾਜ ਸੇਵੀ, ਗੁਰਵਿੰਦਰ ਸਿੰਘ ਯੂ.ਕੇ. ਪੈਲੇਸ, ਬਿਕਰਮਜੀਤ ਸਿੰਘ ਬ੍ਰਹਮਪੁਰਾ ਸੀਮੈਂਟ ਸਟੋਰ, ਹਰਜੀਤ ਸਿੰਘ ਮੈਂਬਰ, ਚੰਨਾ ਠੇਕੇਦਾਰ, ਕਾਲਾ ਠੇਕੇਦਾਰ, ਹਰਜਿੰਦਰ ਸਿੰਘ ਠੇਕੇਦਾਰ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਵਿਆਹੁਤਾ ਦੀ ਕੁੱਟਮਾਰ ਕਰਨ 'ਤੇ ਸੱਸ ਸਮੇਤ ਦੋ ਹੋਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਤਰਨ ਤਾਰਨ ਇਲਾਕੇ 'ਚ ਵੱਡਾ ਹੁਲਾਰਾ, ਸਾਰਾ ਆਜ਼ਾਦ ਗਰੁੱਪ ਪਾਰਟੀ 'ਚ ਹੋਇਆ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।