01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਿੰਡ ਢੋਟੀਆਂ ਦੀ ਖਾਲੀ ਜਗ੍ਹਾ ਉਪਰ ਲਗਾਏ ਜਾਣਗੇ ਬੂਟੇ-ਕੋਚ ਸਰੂਪ ਢੋਟੀਆਂ

ਅਜੀਤ ਡੈਸਕ 20-07-2025
ਤਰਨ ਤਾਰਨ, 19 ਜੁਲਾਈ (ਇਕਬਾਲ ਸਿੰਘ ਸੋਢੀ)-ਪਿੰਡ ਢੋਟੀਆਂ ਦੀਆਂ ਖਾਲੀ ਜਗ੍ਹਾ ਜਿਵੇਂ ਸੜਕਾਂ ਦੇ ਕਿਨਾਰੇ, ਮੋਟਰਾਂ, ਸਮਸ਼ਾਨਘਾਟ, ਸਟੇਡੀਅਮ, ਅਨਾਜ ਮੰਡੀ ਅਤੇ ਹੋਰ ਖਾਲੀ ਜਗ੍ਹਾ ਉਪਰ ਬੂਟੇ ਲਗਾਏ ਜਾਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਤਰ ਰਾਸ਼ਟਰੀ ਹੈਡਬਾਲ ਕੋਚ ਸਰੂਪ ਸਿੰਘ ਢੋਟੀਆਂ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਬਾਬਾ ਲਹਿਣਾ ਸਿੰਘ ਸੇਵਾ ਸੁਸਾਇਟੀ ਪਿੰਡ ਢੋਟੀਆਂ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ਉਪਰ ਫਲਦਾਰ, ਛਾਂਦਾਰ, ਫੁੱਲਦਾਰ ਅਤੇ ਸਜਾਵਟੀ ਪੌਦੇ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਵੱਧਦੀ ਹੋਈ ਧਰਤੀ ਦੀ ਤਪਸ਼ ਅਤੇ ਵਿਗੜਦਾ ਹੋਇਆ ਵਾਤਾਵਰਣ ਅਤੇ ਤਾਪਮਾਨ ਜਿਸ ਨੇ ਮਨੁੱਖੀ ਜੀਵਨ ਵਿਚ ਉਥਲ ਪੁਥਲ ਮਚਾਈ ਹੋਈ ਹੈ, ਇਸ ਸਾਰੇ ਮਸਲੇ ਦਾ ਇਕੋ ਇਕ ਹੱਲ ਹੈ ਕਿ ਜਿਆਦਾ ਤੋਂ ਜਿਆਦਾ ਪੌਦੇ ਲਗਾਏ ਜਾਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇ | ਇਸ ਮੌਕੇ ਜਸਵਿੰਦਰ ਸਿੰਘ, ਜਗੀਰ ਸਿੰਘ, ਸਤਨਾਮ ਸਿੰਘ, ਕੁਲਬੀਰ ਸਿੰਘ ਸਾਰੇ ਸਵੇਮੁਕਤ ਥਾਣੇਦਾਰ, ਹਰਜੀਤ ਸਿੰਘ ਬੈਂਕ ਮੈਨੇਜਰ, ਡਾ.ਅਸ਼ੋਕ ਪਾਠਕ, ਕੈਸ਼ੀਅਰ ਗੁਰਨਾਮ ਸਿੰਘ ਸੱਤਾ, ਮਨਿੰਦਰ ਸਿੰਘ, ਸੁਖਦੇਵ ਸਿੰਘ, ਮੰਗਲ ਸਿੰਘ, ਜਗਦੀਪ ਸਿੰਘ, ਸੋਨੂੰ ਸਰਪੰਚ ਵੀ ਮੌਜੂਦ ਸਨ |
ਪਿਛਲੀ ਖ਼ਬਰ ਲੋਕਾਂ ਨੂੰ ਆਜ਼ਾਦ ਗਰੁੱਪ ਅਤੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਕਰਵਾਇਆ ਜਾਵੇਗਾ ਜਾਣੂ-ਰਣੀਕੇ, ਪੱਖੋਕੇ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਕਸੇਲ ਵਿਖੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।