ਗੋਇੰਦਵਾਲ ਸਾਹਿਬ, 19 ਜੁਲਾਈ (ਸਕੱਤਰ ਸਿੰਘ ਅਟਵਾਲ)- ਸਥਾਨਕ ਪੀ.ਐੱਮ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਤਿੰਨ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਲਿਆਂ ਦੇ ਪਿ੍ੰਸੀਪਲ ਰਵਿੰਦਰ ਕੁਮਾਰ ਵਾਇਸ ਪਿ੍ੰਸੀਪਲ ਹੇਮੰਤ ਸ਼ਰਮਾ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਬੈਡਮਿੰਟਨ ਮੀਟ ਵਿਚ ਪੰਜਾਬ ਭਰ ਦੇ 9 ਜ਼ਿਲਿ੍ਹਆ ਤੋਂ ਆਏ ਲੜਕੇ ਅਤੇ ਲੜਕੀਆਂ ਦੀਆਂ 18 ਟੀਮਾਂ ਭਾਗ ਲੈ ਰਹੀਆਂ ਹਨ | ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਨਾਲ ਸੰਬਧਿਤ ਸਕੂਲਾਂ ਦੇ ਖਿਡਾਰੀ ਹਿੱਸਾ ਲੈਣਗੇ | ਇਸ ਬੈਡਮਿੰਟਨ ਟੂਰਨਾਮੈਂਟ ਨੂੰ ਤਿੰਨ ਭਾਗਾਂ 'ਚ ਵੰਡਿਆ ਗਿਆ ਹੈ | ਜਿਸ ਵਿਚ ਅੰਡਰ-14, ਅੰਡਰ 17 ਅਤੇ ਅੰਡਰ 19 ਵਰਗ ਦੇ ਖਿਡਾਰੀ ਮੈਚ ਖੇਡਣਗੇ | ਅੱਜ ਦੇ ਸ਼ੁਰੂਆਤੀ ਮੈਚਾਂ ਦੌਰਾਨ ਹੋਏ ਟਰੈਲ ਵਿਚ ਆਪਣੀ ਜਗ੍ਹਾ ਬਣਾਉਣ ਵਾਲੀਆਂ ਟੀਮਾਂ ਦੇ ਸੈਮੀਫਾਈਨਲ ਅਤੇ ਫਾਇਨਲ ਮੁਕਾਬਲੇ ਦੂਜੇ ਅਤੇ ਅਖ਼ੀਰਲੇ ਦਿਨ ਹੋਣਗੇ | ਇਸ ਮੌਕੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸਪੋਰਟਸ ਟੀਚਰ ਬਲਜੀਤ ਕੌਰ, ਹਰਜੀਤ ਕੌਰ, ਰਾਮ ਪ੍ਰਕਾਸ਼, ਭੁਪਿੰਦਰ ਸਿੰਘ, ਮਨਜੀਤ ਸਿੰਘ ਜਵਾਹਰ ਨਵੋਦਿਆ ਵਿਦਿਆਲਿਆ ਦਾ ਹੋਰ ਸਟਾਫ ਮੌਜੂਦ ਸਨ |