ਝਬਾਲ, 18 ਜੁਲਾਈ (ਸੁਖਦੇਵ ਸਿੰਘ)- ਪਿੰਡ ਖੈਰਦੀਨ ਕੇ ਵਿਖੇ ਆਜ਼ਾਦ ਗਰੁੱਪ ਦੀ ਮੀਟਿੰਗ ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾਂ ਅਤੇ ਡਾਇਰੈਕਟਰ ਦਲਜੀਤ ਸਿੰਘ ਐਮਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 20 ਜੁਲਾਈ ਨੂੰ ਦਾਣਾ ਮੰਡੀ ਝਬਾਲ ਵਿਖੇ ਆਜ਼ਾਦ ਗਰੁੱਪ ਵਲੋਂ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਆਜ਼ਾਦ ਗਰੁੱਪ ਦੇ ਆਗੂਆਂ ਨੇ ਮੀਟਿੰਗ ਵਿਚ ਹਾਜ਼ਰ ਲੋਕਾਂ ਨੂੰ ਰੈਲੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਰੈਲੀ ਵਿਚ ਉਚੇਚੇ ਤੌਰ 'ਤੇ ਪੁੱਜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਹੋਣ ਵਾਲੀ ਜ਼ਿਮਨੀ ਚੋਣ ਦਾ ਆਗਾਜ਼ ਕੀਤਾ ਜਾਵੇਗਾ | ਮੀਟਿੰਗ ਵਿਚ ਹਾਜ਼ਰ ਪਿੰਡ ਵਾਸੀਆਂ ਨੇ ਪਿੰਡ ਵਿਚਲੇ ਛੱਪੜ ਦਾ ਪਾਣੀ ਖੇਤਾਂ ਵਿਚ ਪੈਣ ਕਰਕੇ ਫਸਲਾਂ ਦੇ ਹੋ ਰਹੇ ਨੁਕਸਾਨ ਤੋਂ ਆਜ਼ਾਦ ਗਰੁੱਪ ਦੇ ਮੈਂਬਰਾਂ ਨੂੰ ਜਾਣੂ ਕਰਵਾਉਂਦਿਆਂ ਇਸ ਦੇ ਹੱਲ ਲਈ ਗੁਹਾਰ ਲਗਾਈ | ਇਸ ਮੌਕੇ ਦਲਬੀਰ ਸਿੰਘ ਖੈਰਦੀਨਕੇ, ਗੁਰਮੁਖ ਸਿੰਘ, ਜਗਦੀਪ ਸਿੰਘ, ਪਵਿੱਤਰ ਸਿੰਘ, ਕਸ਼ਮੀਰ ਸਿੰਘ, ਪਹਿਲਵਾਨ ਨਿਸ਼ਾਨ ਸਿੰਘ,ਅਰਜਨ ਸਿੰਘ, ਸਾਬਕਾ ਸਰਪੰਚ ਬਖਸ਼ੀਸ਼ ਸਿੰਘ, ਸਾਬਕਾ ਸਰਪੰਚ ਮੰਗਲ ਸਿੰਘ, ਮੇਜ਼ਰ ਸਿੰਘ, ਦਿਲਬਾਗ ਸਿੰਘ, ਸੰਨੀ,ਸਾਹਬ ਸਿੰਘ ਠੱਠਗੜ੍ਹ, ਹਨੀ ਆਦਿ ਹਾਜ਼ਰ ਸਨ |