20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਕਿਰਤੀ ਕਿਸਾਨ ਯੂਨੀਅਨ ਵਲੋਂ 25 ਨੂੰ ਸੰਗਰੂਰ ਧਰਨੇ 'ਚ ਸ਼ਮੂਲੀਅਤ ਦਾ ਐਲਾਨ

ਅਜੀਤ ਡੈਸਕ 18-07-2025
ਤਰਨ ਤਾਰਨ, 17 ਜੁਲਾਈ (ਪਰਮਜੀਤ ਜੋਸ਼ੀ)- ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਮੁਗਲਚੱਕ ਦੀ ਪ੍ਰਧਾਨਗੀ ਹੇਠ ਗੁਰਦੁਵਾਰਾ ਸ੍ਰੀ ਸੰਗਤਸਰ ਦਾਣਾ ਮੰਡੀ ਬਾਈਪਾਸ ਤਰਨ ਤਾਰਨ ਵਿਚ ਹੋਈ | ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਜਥੇਦਾਰ ਬਲਵੰਤ ਸਿੰਘ ਸਿੰਘ ਖਾਰਾ ਅਤੇ ਸਤਪਾਲ ਸਿੰਘ ਨੱਥੋਕੇ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਜਮਹੂਰੀਅਤ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਕੁਚਲਣ ਤੋਂ ਇਲਾਵਾ ਝੂਠੇ ਪੁਲਿਸ ਮੁਕਾਬਲੇ ਹਿਰਾਸਤੀ ਕਤਲ, ਬੁਲਡੋਜ਼ਰ ਕਾਰਵਾਈਆਂ ਆਮ ਵਰਤਾਰਾ ਬਣਦਾ ਜਾ ਰਿਹਾ ਹੈ | ਇਸ ਕਰਕੇ ਪੰਜਾਬ 'ਚ ਅੱਜ ਇਸ ਜਬਰ ਖ਼ਿਲਾਫ਼ ਗੁੱਸੇ ਦੀ ਲਹਿਰ ਹੈ | ਇਸ ਮੌਕੇ ਨਛੱਤਰ ਸਿੰਘ ਮੁਗਲਚੱਕ, ਮਿਹਰ ਸਿੰਘ ਚੁਤਾਲਾ , ਸੁਖਚੈਨ ਸਿੰਘ ਸਰਹਾਲੀ, ਹੀਰਾ ਸਿੰਘ ਮੁਗਲਚੱਕ ਤੇ ਹਰਵਿੰਦਰ ਸਿੰਘ ਵਲੀਪੁਰ ਨੇ ਕਿਹਾ ਕਿ ਅਮਰੀਕਾ ਨਾਲ ਮੁਫਤ ਵਪਾਰ ਸਮਝੌਤੇ ਤੇ ਲੈਂਡ ਪੂਲਿੰਗ ਪਾਲਸੀ ਰਾਹੀਂ ਖੇਤੀ ਤੇ ਜ਼ਮੀਨਾਂ ਨੂੰ ਖਤਮ ਕਰਨ ਦੀ ਖਤਰਨਾਕ ਦਿਸ਼ਾ ਕੇਂਦਰ ਤੇ ਪੰਜਾਬ ਸਰਕਾਰ ਲੈ ਚੁੱਕੀ ਹੈ | ਆਗੂਆਂ ਨੇ ਕਿਹਾ ਕਿ 25 ਜੁਲਾਈ ਨੂੰ ਸੰਗਰੂਰ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੁਲਸੀਆ ਰਾਜ ਖ਼ਿਲਾਫ਼ ਕਿਸਾਨਾਂ-ਮਜ਼ਦੂਰਾਂ ਦੀ ਰੈਲੀ ਨੂੰ ਸਫਲ ਬਣਾਉਣ ਲਈ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ | ਇਸ ਮੌਕੇ ਅਤਿੰਦਰ ਸਿੰਘ ਤਰਨ ਤਾਰਨ, ਨਾਜਰ ਸਿੰਘ ਸਰਹਾਲੀ , ਸਵਰਨ ਸਿੰਘ ਸੂਰਵਿੰਡ, ਸਤਨਾਮ ਸਿੰਘ ਬੈਂਕਾਂ, ਸਰਦਾਰਾਂ ਸਿੰਘ ਸਖੀਰਾ, ਕਾਰਜ ਸਿੰਘ ਤੱਖੂਚੱਕ, ਸਰਬਜੀਤ ਸਿੰਘ, ਕੁਲਦੀਪ ਸਿੰਘ ਢੋਟਾ, ਬਲਕਾਰ ਸਿੰਘ ਜੰਡੋਕੇ, ਨੌਜਵਾਨ ਕਿਰਤੀ ਕਿਸਾਨ ਦਾ ਮੈਂਬਰ ਨਛੱਤਰ ਸਿੰਘ, ਕੁਲਦੀਪ ਸਿੰਘ ਜਵੰਦਾ ਆਦਿ ਆਗੂ ਹਾਜ਼ਰ ਸਨ | ਇਸ ਐਕਸ਼ਨ 'ਚ ਵੱਧ ਚੜ੍ਹਕੇ ਕੇ ਹਿੱਸਾ ਲੈਣ ਲਈ ਹਾਜ਼ਰ ਨੇਤਾਵਾਂ ਨੇ ਭਰੋਸਾ ਦਿਵਾਇਆ |
ਪਿਛਲੀ ਖ਼ਬਰ 20 ਦੀ ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ ਵਿਚ ਭਾਰੀ ਉਤਸ਼ਾਹ- ਦਲਜੀਤ ਐਮਾ ਅਗਲੀ ਖ਼ਬਰ ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ ਨੂੰ 'ਆਪ' ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਮੀਡੀਆ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।