20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ ਨੂੰ 'ਆਪ' ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਮੀਡੀਆ ਸਕੱਤਰ ਨਿਯੁਕਤ

ਅਜੀਤ ਡੈਸਕ 18-07-2025
ਅਮਰਕੋਟ, 17 ਜੁਲਾਈ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਤੋਂ ਆਮ ਪਾਰਟੀ ਦੇ ਸੀਨੀਅਰ ਆਗੂ ਅਤੇ ਪਿੰਡ ਮਨਾਵਾਂ ਦੇ ਮੌਜੂਦਾ ਸਰਪੰਚ ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ ਨੂੰ ਆਮ ਪਾਰਟੀ ਵਲੋਂ ਜ਼ਿਲ੍ਹਾ ਤਰਨ ਤਰਨ ਦਾ ਮੀਡੀਆ ਸਕੱਤਰ ਨਿਯੁਕਤ ਕੀਤਾ ਗਿਆ, ਜਿਸ ਨਾਲ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ | ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾ ਨੇ ਆਮ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ, ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂੰ ਦਾ ਬਹੁਤ-ਬਹੁਤ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਹੀਰਾ ਸਿੰਘ ਭੁੱਲਰ ਰਾਜੋਕੇ, ਹਰਜਿੰਦਰ ਸਿੰਘ ਬੁਰਜ ਪੀ.ਏ., ਜ਼ਿਲ੍ਹਾ ਯੂਥ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ, ਦਲਜੀਤ ਸਿੰਘ ਮੰਡ ਸਰਪੰਚ ਵਲਟੋਹਾ, ਗੁਰਜੰਟ ਸਿੰਘ ਸਰਪੰਚ ਵਲਟੋਹਾ, ਸਰਪੰਚ ਪਰਵਿੰਦਰ ਸਿੱਧੂ ਆਸਲ ਉਤਾੜ, ਸਰਪੰਚ ਦਿਲਬਾਗ ਸਿੰਘ ਜਨਾਬ ਰੱਤੋਕੇ, ਸਰਪੰਚ ਬੇਅੰਤ ਸਿੰਘ ਮਸਤਗੜ, ਬਲਜੀਤ ਸਿੰਘ ਸਰਪੰਚ ਦਾਸੂਵਾਲ, ਕਿੱਕਰ ਸਿੰਘ ਚੱਠੂ ਸਾਬਕਾ ਮੀਤ ਪ੍ਰਧਾਨ, ਜਸਪਾਲ ਸਿੰਘ ਸਰਪੰਚ ਰੱਤੋਕੇ ਹਵੇਲੀਆ, ਜਿਊਣ ਸਿੰਘ ਸਰਪੰਚ ਚੱਕਵਾਲੀਆ, ਉਂਕਾਰ ਸਿੰਘ ਸਰਪੰਚ ਝਾੜ ਸਾਹਿਬ ਹਵੇਲੀਆਂ, ਕਾਲਾ ਸਿੰਘ ਸਰਪੰਚ, ਗੁਰਜੀਤ ਸਿੰਘ ਨੂਰਵਾਲਾ ਸਰਪੰਚ, ਤਰਸੇਮ ਸਿੰਘ ਸਰਪੰਚ, ਐਡਵੋਕੇਟ ਸੁਖਮੰਦਰ ਸਿੰਘ ਭੁੱਲਰ ਵਰਨਾਲਾ ਅਤੇ ਇਲਾਕੇ ਦੇ ਸਮੂਹ ਆਮ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਐਡਵੋਕੇਟ ਸੁਰਿੰਦਰ ਸਿੰਘ ਮਨਾਵਾ ਨੂੰ ਵਧਾਈ ਦਿੱਤੀ ਅਤੇ ਪਾਰਟੀ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ 25 ਨੂੰ ਸੰਗਰੂਰ ਧਰਨੇ 'ਚ ਸ਼ਮੂਲੀਅਤ ਦਾ ਐਲਾਨ ਅਗਲੀ ਖ਼ਬਰ ਬੇਅਦਬੀ ਬਿੱਲ ਕਮੇਟੀ ਨੂੰ ਸੌਂਪ ਕੇ ਸੁਝਾਓ ਹਾਸਿਲ ਕਰਨ ਲਈ ਮਾਨ ਨੇ ਫ਼ਰਾਖ ਦਿਲੀ ਵਿਖਾਈ- ਜਸਬੀਰ ਸਿੰਘ ਸੁਰਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।