ਝਬਾਲ, 16 ਜੁਲਾਈ (ਸੁਖਦੇਵ ਸਿੰਘ)-ਝਬਾਲ ਤਰਨ ਤਾਰਨ ਮੁੱਖ ਮਾਰਗ 'ਤੇ ਸਥਿਤ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਝਬਾਲ ਦੇ ਬਾਹਰ ਸੜਕ ਕਿਨਾਰੇ ਖੜਦੀਆਂ ਸਕੂਲੀ ਬੱਸਾਂ ਜਿੱਥੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ, ਉਥੇ ਆਵਾਜਾਈ ਵਿਚ ਭਾਰੀ ਵਿਘਨ ਪਾਉਂਦੀਆਂ ਹਨ | ਸਕੂਲੀ ਬੱਸਾਂ ਦੇ ਸੜਕ ਕਿਨਾਰੇ ਖੜੀਆਂ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੀਂਹ ਕਾਰਨ ਸੜਕ 'ਤੇ ਪਾਣੀ ਖੜ ਜਾਣ ਨਾਲ ਇੱਥੋਂ ਵਾਹਨਾਂ ਦਾ ਲੰਘਣਾ ਮੁਸ਼ਕਿਲਾਂ ਹੋ ਜਾਂਦਾ ਹੈ | ਸੜਕ ਦੇ ਦੋਵੇਂ ਪਾਸੇ ਫੁੱਟਪਾਥਾਂ ਤੇ ਬੱਸਾਂ ਖੜੀਆਂ ਹੋਣ 'ਤੇ ਸੜਕ ਵਿਚ ਪਾਣੀ ਖੜ੍ਹਨ ਕਰਕੇ ਦੋ ਪਹੀਆਂ ਵਾਹਨ ਅਕਸਰ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ | ਇਸ ਸੜਕ ਰਾਹੀਂ ਰੋਜ਼ਾਨਾ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਅਟਾਰੀ ਵਾਹਘਾ ਕੌਮਾਂਤਰੀ ਬਾਰਡਰ ਰਿਟਰੀਟ ਸੈਰੇਮਨੀ ਵੇਖਣ ਲਈ ਲੰਘਦੇ ਹਨ | ਜੇਕਰ ਕੁੰਭਕਰਨ ਦੀ ਨੀਂਦ ਸੁੱਤੇ ਪਏ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਨਾ ਜਾਗੇ ਤਾਂ ਇੱਥੇ ਕਿਸੇ ਵੇਲੇ ਵੀ ਵੱਡਾ ਹਾਦਸਾ