21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ

ਅਜੀਤ ਡੈਸਕ 16-07-2025
ਅਮਰਕੋਟ, 15 ਜੁਲਾਈ (ਭੱਟੀ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਪ੍ਰਮੁੱਖ ਕਸਬਾ ਅਮਰਕੋਟ ਤੇ ਨੇੜ੍ਹਲੇ ਪਿੰਡ ਅਬਾਦੀ ਅਮਰਕੋਟ ਵਿਖੇ ਅੱਜ ਬਲਾਕ ਵਲਟੋਹਾ ਦੇ ਬੀ.ਡੀ.ਪੀ.ਓ. ਬਲਜਿੰਦਰ ਸਿੰਘ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਸਿਰਫ਼ ਦੋਵਾਂ ਪਿੰਡਾਂ ਦੇ ਵੀਹ ਕੁ ਵਿਅਕਤੀਆਂ ਨੇ ਭਾਗ ਲਿਆ ਬਾਕੀ ਸਰਕਾਰੀ ਕਰਮਚਾਰੀ ਬਲਾਕ ਵਲਟੋਹਾ ਤੇ ਆਸ਼ਾ ਵਰਕਰ ਸੀ | ਇਸ ਮੌਕੇ ਗੱਲਬਾਤ ਕਰਦਿਆਂ ਅਬਾਦੀ ਮਲਕਾ ਦੇ ਵਸਨੀਕਾਂ ਨੇ ਕਿਹਾ ਆਬਾਦੀ ਮਲਕਾ ਦੇ ਨੌਜਵਾਨ ਵੱਡੀ ਗਿਣਤੀ 'ਚ ਨਸ਼ਿਆਂ ਦੀ ਲਪੇਟ 'ਚ ਆਏ ਤੇ ਨੌਜਵਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ, ਪਰ ਫਿਰ ਵੀ ਜਾਗਰੂਕਤਾ ਕੈਂਪ ਕਿਸੇ ਵੀ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਨੂੰ ਕੋਈ ਸੁਨੇਹਾ ਨਹੀਂ ਦਿੱਤਾ ਗਿਆ | ਇਹੋ ਕੰਮ ਅੱਡਾ ਅਮਰਕੋਟ ਵਿਖੇ ਘੱਟ ਗਿਣਤੀ ਵੇਖ ਕੇ ਬੀ.ਡੀ.ਪੀ.ਓ. ਨੇ ਅਬਾਦੀ ਮਲਕਾ ਤੇ ਅੱਡਾ ਅਮਰਕੋਟ ਦਾ ਸਾਂਝਾ ਕੈਂਪ ਕਮਿਊਨਿਟੀ ਸੈਂਟਰ ਅਮਰਕੋਟ ਲਗਾ ਕੇ ਡੰਗ ਸਾਰ ਦਿੱਤਾ ਗਿਆ | ਅੱਡਾ ਅਮਰਕੋਟ 'ਚ ਵੀ ਕਾਫ਼ੀ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਤੇ ਵੱਡੀ ਗਿਣਤੀ ਨੌਜਵਾਨ ਚਿੱਟੇ ਹੈਰੋਇਨ ਤੋਂ ਪੀੜਤ ਹਨ, ਪਰ ਪਿੰਡ ਅੱਡਾ ਅਮਰਕੋਟ ਦੇ ਸਰਪੰਚ ਵਲੋਂ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਨ ਦੀ ਕਹਾਵਤ 'ਤੇ ਚੱਲਦਿਆਂ ਆਪਣੀ ਗਲੀ 'ਚੋਂ ਇਕ ਪੰਚ ਆਪਣਾ ਚਾਚਾ ਤੇ ਇਕ ਪੰਚ ਦਾ ਰਿਸ਼ਤੇਦਾਰ ਤੇ ਆਪ ਖੁਦ ਜਾਂ ਕੇ ਚੌਕੀਦਾਰ, ਮਗਨਰੇਗਾ ਕਰਮਚਾਰੀ ਤੋਂ ਇਲਾਵਾ ਆਸਾਂ ਵਰਕਰਾਂ ਸਮੇਤ ਕੋਈ ਵੀਹ ਕੁ ਲੋਕ ਦੋਵਾਂ ਪਿੰਡਾਂ ਦੇ ਇਕੱਤਰ ਹੋਏ | ਇਸ ਮੌਕੇ ਦੋਵਾਂ ਪਿੰਡਾਂ ਦੇ ਨਿਵਾਸੀਆਂ ਦੇ ਮੁਹਤਬਰਾਂ ਨੇ ਕਿਹਾ ਕਿ ਸਰਕਾਰ ਵਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕਿਵੇਂ ਕਾਮਯਾਬ ਹੋਵੇਗੀ | ਇੰਝ ਜੇ ਅਧਿਕਾਰੀ ਫਰਜ਼ੀ ਕੈਂਪ ਲਗਾ ਕੇ ਮੀਡੀਏ ਤੇ ਆਮ ਲੋਕਾਂ ਨੂੰ ਦੱਸੇ ਬਗੈਰ ਮੋਟੇ ਖਰਚੇ ਪਾਉਂਦੇ ਰਹੇ |
ਪਿਛਲੀ ਖ਼ਬਰ ਪਿੰਡ ਰਟੌਲ 'ਚ ਗੁਰਸੇਵਕ ਸਿੰਘ ਔਲਖ ਦਾ ਹੋਇਆ ਸਨਮਾਨ ਅਗਲੀ ਖ਼ਬਰ ਕਾਮਰੇਡ ਸਵਰਨ ਸੋਹਲ ਤੇ ਸਾਥੀਆਂ ਦੀ ਬਰਸੀ 22 ਨੂੰ-ਦਵਿੰਦਰ ਸੋਹਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।