ਝਬਾਲ, 15 ਜੁਲਾਈ (ਸੁਖਦੇਵ ਸਿੰਘ)-ਕਿਸਾਨਾਂ, ਮਜ਼ਦੂਰਾਂ ਲਈ ਹਮੇਸ਼ਾਂ ਸੰਘਰਸ਼ਸ਼ੀਲ ਰਹਿਣ ਵਾਲੇ ਕਾ. ਸਵਰਨ ਸਿੰਘ ਸੋਹਲ ਤੇ ਉਨ੍ਹਾਂ ਦੇ ਚਾਰ ਪਰਿਵਾਰਕ ਮੈਂਬਰਾਂ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਕਮਿਊਨਿਸਟ ਪਾਰਟੀ 22 ਜੁਲਾਈ ਨੂੰ ਕਰਮ ਸਿੰਘ ਹਿਸਟੋਰੀਅਨ ਲਾਇਬ੍ਰੇਰੀ ਝਬਾਲ ਵਿਖੇ ਮਨਾਈ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾ. ਦਵਿੰਦਰ ਕੁਮਾਰ ਸੋਹਲ ਅਤੇ ਬਲਕਾਰ ਸਿੰਘ ਵਲਟੋਹਾ ਨੇ ਦੱਸਿਆ ਕਿ 21, 22 ਜੁਲਾਈ 1987 ਦੀ ਦਰਮਿਆਨੀ ਰਾਤ ਨੂੰ ਕਾ. ਸਰਵਨ ਸਿੰਘ ਸੋਹਲ, ਕਾ. ਚਰਨਜੀਤ ਸਿੰਘ ਸਰਾਂ, ਕਾ. ਕਸ਼ਮੀਰਾ ਸਿੰਘ ਸੋਹਲ ਨੂੰ ਅੱਤਵਾਦੀਆਂ ਵਲੋਂ ਸ਼ਹੀਦ ਕਰ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਹਰ ਸਾਲ ਕਮਿਊਨਿਸਟ ਪਾਰਟੀ ਵਲੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਸ ਮੌਕੇ ਪਾਰਟੀ ਦੇ ਸੂਬਾਈ ਆਗੂ ਕਾ. ਹਰਭਜਨ ਸਿੰਘ ਅਤੇ ਰਾਜਿੰਦਰਪਾਲ ਕੌਰ ਵਿਸ਼ੇਸ਼ ਸ਼ਾਮਿਲ ਹੋਣਗੇ | ਇਸ ਮੌਕੇ ਇਲਾਕਾ ਸਕੱਤਰ ਸੁਰਿੰਦਰ ਸਿੰਘ ਬਿੱਲਾ, ਮਨਜੀਤ ਸਿੰਘ ਢੰਡ, ਕਾ. ਕਸ਼ਮੀਰ ਸਿੰਘ ਛੀਨਾ, ਕੰਵਲਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਜੱਗਾ, ਕੁਲਬੀਰ ਸਿੰਘ ਕਸੇਲ, ਮੋਤਾ ਸਿੰਘ ਸੋਹਲ, ਸੀਮਾ ਸੋਹਲ ਆਦਿ ਹਾਜ਼ਰ ਸਨ |