15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਵਾਹਨ ਚਾਲਕ ਸੰਘਣੀ ਧੁੰਦ ਦੌਰਾਨ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਕਰਨ ਪਾਲਣਾ ਤੇ ਪੁਲਿਸ ਨੂੰ ਵੀ ਸਹਿਯੋਗ ਦੇਣ-ਐੱਸ.ਐੱਚ.ਓ. ਮਨਤੇਜ ਸਿੰਘ <br/>

ਅਜੀਤ ਡੈਸਕ 27-12-2025
ਜੇਠੂਵਾਲ, 26 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੌਰਾਨ ਵਾਪਰੇ ਰਹੇ ਸੜਕ ਹਾਦਸਿਆਂ ਤੋਂ ਬਚਣ ਲਈ ਵਾਹਨ ਚਾਲਕ ਗੱਡੀ ਚਲਾਉਂਦੇ ਸਮੇਂ ਸਾਵਧਾਨੀਆਂ ਵਰਤਦਿਆਂ ਹੋਇਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ ਤਾਂ ਕਿ ਕੋਈ ਸੜਕ ਹਾਦਸਾ ਨਾ ਵਾਪਰ ਸਕੇ ਅਤੇ ਵਾਹਨ ਚਾਲਕ ਆਪਣੀ ਗੱਡੀ ਖੱਬੇ ਹੱਥ ਚਲਾਉਣ ਤੇ ਸੜਕ ਕਿਨਾਰੇ ਰੁਕਣ ਸਮੇਤ ਡਿੱਪਰ ਲਾਈਟਾਂ ਦੀ ਵਰਤੋਂ ਕਰਨ ਅਤੇ ਨਾਲ ਹੀ ਪੁਲਿਸ ਨੂੰ ਵੀ ਲੋਕ ਵੱਧ ਤੋਂ ਵੱਧ ਸਹਿਯੋਗ ਦੇਣ | ਉਕਤ ਸ਼ਬਦਾਂ ਦਾ ਪ੍ਰਗਟਾਵਾ ਐੱਸ.ਐੱਚ.ਓ ਮਨਤੇਜ ਸਿੰਘ ਥਾਣਾ ਹੇਅਰ ਕੰਬੋਅ ਨੇ ਗੱਲਬਾਤ ਦੌਰਾਨ ਕੀਤਾ |
ਐੱਸ.ਐੱਚ.ਓ. ਮਨਤੇਜ ਸਿੰਘ ਨੇ ਕਿਹਾ ਕਿ ਵਾਹਨ ਚਾਲਕ ਧੁੰਦ ਦੌਰਾਨ ਆਪਣੀ ਗੱਡੀ ਲਾਈਟਾਂ ਜਗਾ ਕੇ ਤੇਜ਼ ਚਲਾਉਣ ਦੀ ਬਜਾਏ ਹੋਲੀ ਚਲਾਉਣ ਅਤੇ ਉਹ ਆਪਣੇ ਵਾਹਨ ਦੇ ਪਿੱਛੇ ਰਿਫਲੈਕਟਰ ਜ਼ਰੂਰ ਲਗਾਉਣ ਤੇ ਆਪਣੀ ਗੱਡੀ ਸੜਕ 'ਤੇ ਨਾ ਰੋਕਣ ਜੇਕਰ ਅਸੀਂ ਸਾਰੇ ਜਣੇ ਵਾਹਲ ਚਾਲਕ ਚਲਾਉਣ ਸਮੇਂ ਸਾਵਧਾਨੀਆਂ ਵਰਤਦੇ ਹਾਂ ਤਾਂ ਕਈ ਕੀਮਤੀ ਜਾਨਾਂ ਬਚ ਸਕਦੀਆਂ ਹਨ, ਜੋ ਸੜਕ ਹਾਦਸਿਆਂ 'ਚ ਅਜਾੲੀਂ ਹੀ ਚਲੀਆਂ ਜਾਂਦੀਆਂ ਹਨ ਅਤੇ ਪੁਲਿਸ ਵਲੋਂ ਸਰਦੀਆਂ ਦੌਰਾਨ ਪੈ ਰਹੀ ਸੰਘਣੀ ਧੁੰਦ ਦੌਰਾਨ ਵਾਹਨ ਚਾਲਕਾਂ ਨੂੰ ਰਿਫਲੈਕਟਰ ਲਾ ਕੇ ਦਿੱਤੇ ਜਾ ਰਹੇ ਤੇ ਗੱਡੀ ਹੋਲੀ ਚਲਾਉਣ ਤੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ | ਜੇਕਰ ਇਸ ਦੇ ਬਾਵਜੂਦ ਕੋਈ ਵਾਹਨ ਚਾਲਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਵਿਰੁੱਧ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਏ.ਐੱਸ.ਆਈ. ਤਰਸੇਮ ਸਿੰਘ ਚੌਕੀ ਇੰਚਾਰਜ ਸੋਹੀਆਂ ਖੁਰਦ, ਏਐਸਆਈ ਬਿਕਰਮਜੀਤ ਸਿੰਘ, ਹਰਜੀਤ ਸਿੰਘ, ਰਾਜਵਿੰਦਰ ਸਿੰਘ ਆਦਿ ਮੁਲਾਜ਼ਮ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਰਸੂਲਪੁਰ ਕਲਾਂ ਵਿਖੇ ਸਾਲਾਨਾ 3 ਰੋਜ਼ਾ ਰਾਤਰੀ ਸ਼ਹੀਦੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।