13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਅਕਾਲ ਪੁਰਖ ਕੀ ਫ਼ੌਜ ਨੇ ਗਲਵਕੜੀ ਮੁਹਿੰਮ ਤਹਿਤ 'ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ਪਰਿਵਾਰ' ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 26-12-2025
ਸੁਲਤਾਨਵਿੰਡ, 25 ਦਸੰਬਰ (ਗੁਰਨਾਮ ਸਿੰਘ ਬੁੱਟਰ)-ਅਕਾਲ ਪੁਰਖ ਦੀ ਫੌਜ ਵਲੋਂ ਗਲਵਕੜੀ ਮੁਹਿੰਮ ਤਹਿਤ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਕਰਵਾਇਆ ਗਿਆ | ਦਸਤਾਰ ਮੁਕਾਬਲੇ, ਕਵਿਤਾ ਮੁਕਾਬਲੇ, ਭੁਝੰਗੀ ਖ਼ਾਲਸਾ ਮੁਕਾਬਲਾ, ਰੱਸਾ ਕੱਸੀ ਮੁਕਾਬਲੇ ਕਰਵਾਏ ਗਏ ਜਿਸ ਵਿਚ 1000 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ | ਇਸ ਮੌਕੇ ਜਸਵਿੰਦਰ ਸਿੰਘ ਐਡਵੋਕੇਟ ਨੇ ਬੋਲਦਿਆਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਛੋਟੇ-ਛੋਟੇ ਬੱਚੇ ਖ਼ਾਲਸਾਈ ਬਾਣੇ ਵਿਚ ਸਜੇ ਹੋਏ ਵਾਕਿਆ ਹੀ ਸਾਹਿਬਜ਼ਾਦਿਆਂ ਦੇ ਵਾਰਸ ਹੋਣ ਦਾ ਸਬੂਤ ਦੇ ਰਹੇ ਹਨ ਉਥੇ ਹੀ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਕੌਮ ਦੇ ਸ਼ਾਨਾਮੱਤੇ ਅਤੇ ਗੌਰਵਮਈ ਇਤਿਹਾਸ ਅਤੇ ਵਿਰਸੇ ਬਾਰੇ ਜਾਣਕਾਰੀ ਦੇਣ ਤਾਂ ਜੋ ਬੱਚੇ ਸਿੱਖੀ ਬਾਣੇ ਅਤੇ ਬਾਣੀ ਵਿਚ ਪ੍ਰਪੱਕ ਹੋ ਸਕਣ ਅਤੇ ਸਿੱਖ ਹੋਣ 'ਤੇ ਮਾਣ ਕਰ ਸਕਣ ਅਤੇ ਸਾਹਿਬਜ਼ਾਦਿਆਂ ਦੇ ਦਸਤਾਰ ਰੂਪੀ ਨਿਸ਼ਾਨ ਹਮੇਸ਼ਾ ਸਿਰ 'ਤੇ ਝੂਲਦੇ ਰਹਿਣ ਕਿਉਂਕਿ ਸਾਹਿਬਜ਼ਾਦਿਆਂ ਨੇ ਇਹ ਕੁਰਬਾਨੀਆਂ ਬਾਲਪਣ ਵਿਚ ਨਹੀਂ ਕੀਤੀਆਂ ਸਗੋਂ ਗੁਰਮਤਿ ਦੀ ਰੌਸ਼ਨੀ ਵਿਚ ਜੀਵਨ ਜਿਊਾਦਿਆਂ ਬਾ-ਕਮਾਲ ਸੂਝ-ਬੂਝ ਅਤੇ ਸਿਆਣਪ ਵਿਚ ਦਿੱਤੀ ਹੈ ਜਿਸ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿਚ ਕਿਧਰੇ ਵੀ ਨਹੀਂ ਮਿਲਦੀ ਹੈ | ਆਉ ਗੁਰਬਾਣੀ ਦੇ ਸੱਚੇ ਗਿਆਨ ਨੂੰ ਅਪਣੇ ਜੀਵਨ ਵਿਚ ਧਾਰਨ ਕਰ ਕੇ ਗੁਰੂ ਸਾਹਿਬ ਜੀ ਦੇ ਪੁੱਤਰ ਹੋਣ ਦਾ ਸਬੂਤ ਦੇਈਏ | ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਨੇ ਆਈਆਂ ਸੰਗਤਾਂ ਨੂੰ ਜਾਣਕਾਰੀ ਦਿਤੀ ਕਿ ਅਕਾਲ ਪੁਰਖ ਕੀ ਫ਼ੌਜ ਨੇ ਪੰਥਕ ਤਾਲਮੇਲ ਸੰਗਠਨ ਨਾਲ ਮਿਲ ਕੇ ਘਰ ਘਰ ਪ੍ਰਸ਼ਨੋਤਰੀ ਵੰਡਣ ਦੀ ਮੁਹਿੰਮ ਬੜੇ ਜ਼ੋਰਾਂ 'ਤੇ ਚਲ ਰਹੀ ਹੈ | ਹੁਣ ਤਕ ਤਕਰੀਬਨ ਤਿੰਨ ਲੱਖ ਪ੍ਰਸ਼ਨੋਤਰੀ ਛਾਪ ਕੇ ਸਾਰੇ ਪੰਜਾਬ, ਹਿਮਾਚਲ ਜੰਮੂ ਕਸ਼ਮੀਰ, ਦਿੱਲੀ, ਹਰਿਆਣਾ, ਰਾਜਸਥਾਨ, ਯੂਪੀ, ਅਤੇ ਮਹਾਰਾਸ਼ਟਰਾ ਵਿਚ ਵੰਡੀ ਜਾ ਰਹੀ ਹੈ | ਸੰਗਤਾਂ ਆਪ ਮੁਹਾਰੇ ਛੋਟੇ ਛੋਟੇ ਜਥੇ ਬਣਾ ਕੇ ਘਰ ਘਰ ਦਾ ਬੂਹਾ ਖੜਕਾ ਰਹੇ ਹਨ | ਇਸ ਮੁਹਿੰਮ ਵਿਚ ਬਹੁਤ ਸਾਰੀਆਂ ਸਿੰਘ ਸਭਾਵਾਂ, ਸੁਸਾਇਟੀਆਂ ਨੇ ਅਪਣਾ ਸਹਿਯੋਗ ਦੇ ਰਹੀਆਂ ਹਨ | ਬੱਚਿਆਂ ਨੋਜਵਾਨਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ, ਆਏ ਸਭ ਬੱਚਿਆਂ ਨੂੰ ਸਕੂਲ ਬੈਗ ਭਾਗ ਲੈਣ ਲਈ ਇਨਾਮ ਵਿਚ ਦਿੱਤੇ ਗਏ |
ਸਾਰੇ ਮੁਕਾਬਲਿਆਂ ਵਿਚ ਜੇਤੂਆਂ ਨੂੰ 50 ਸਮਾਰਟ ਘੜੀਆਂ ਇਨਾਮ ਵਿਚ ਦਿੱਤੀਆਂ ਗਈਆਂ ਦੀਵਾਰ ਘੜੀਆਂ ਤੇ ਹੋਰ ਸਾਮਾਨ ਦਿੱਤਾ ਗਿਆ | ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਸੰਬੋਧਨ ਕੀਤਾ | ਗੁਰਦੁਆਰਾ ਸਿੰਘ ਸਭਾ ਭਾਈ ਗੁਰਦਾਸ ਜੀ ਨਗਰ ਦੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਜ਼ਰ ਰਹਿ ਕੇ ਸਹਿਯੋਗ ਦਿੱਤਾ |
ਹਰਜੀਤ ਸਿੰਘ ਪ੍ਰਧਾਨ, ਗੁਰਦਿਆਲ ਸਿੰਘ ਛੱਜਲਵਡੀ ਸਕੱਤਰ, ਜੋਗਿੰਦਰ ਸਿੰਘ ਮਾਰਸ਼ਲ, ਕੁਲਦੀਪ ਸਿੰਘ ਮੱਤੇਵਾਲ, ਨਰਿੰਦਰ ਸਿੰਘ ਸੋਹੀ, ਰਜਿੰਦਰਪਾਲ ਸਿੰਘ, ਜਗਦੀਸ਼ ਸਿੰਘ ਅਤੇ ਰਸ਼ਪਾਲ ਸਿੰਘ ਪ੍ਰਧਾਨ ਭਾਈ ਗੁਰਦਾਸ ਜੀ ਨਗਰ ਪ੍ਰੋ ਭਪਿੰਦਰ ਸਿੰਘ,ਪ੍ਰੋ. ਬਲਵਿੰਦਰ ਸਿੰਘ, ਕੁਲਜੀਤ ਸਿੰਘ 'ਸਿੰਘ ਬ੍ਰਦਰਜ਼' ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਗੁਲਾਬਾ, ਇੰਦਰਪਾਲ ਸਿੰਘ ਹਨੀ, ਵਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਮਲਕੀਅਤ ਸਿੰਘ ਰਈਆ, ਅਮਰਬੀਰ ਸਿੰਘ, ਓਾਕਾਰ ਸਿੰਘ ਗੋਪੀ, ਮਹਿਮਾ ਸਿੰਘ, ਗੁਰਵਿੰਦਰ ਸਿੰਘ ਵਾਲੀਆ, ਰਣਜੀਤ ਸਿੰਘ ਨਵਾਂ ਕੋਟ, ਬੀਬੀ ਹਰਵਿੰਦਰ ਕੌਰ, ਬੀਬੀ ਰਵਿੰਦਰ ਕੌਰ ਪਿ੍ੰਸੀਪਲ, ਕੋਮਲਦੀਪ ਕੌਰ, ਪੂਜਾ ਕੌਰ, ਸ਼ਰਨਪਾਲ ਸਿੰਘ ਪੰਡੋਰੀ, ਜਤਿੰਦਰ ਸਿੰਘ ਰਈਆ, ਮਹਿਤਾਬ ਸਿੰਘ, ਹਰਦੇਸ਼ਵਰ ਸਿੰਘ, ਅਮਿਤੇਸ਼ਵਰ ਸਿੰਘ, ਪਰਮਪ੍ਰੀਤ ਸਿੰਘ, ਪਿ੍ਸੀਪਲ ਜਗਜੀਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ਤੇ ਵੈਟਰਨਰੀ ਡਾਕਟਰਾਂ ਨੇ ਵੈਟਰਨਰੀ ਸੇਵਾਵਾਂ ਰੱਖੀਆ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।