12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਏ. ਡੀ.ਸੀ.ਪੀ. ਰੰਧਾਵਾ ਵਲੋਂ ਸੁਲਤਾਨਵਿੰਡ ਸਪੋਰਟਸ ਕਲੱਬ ਦੀ ਸ਼ਲਾਘਾ

ਅਜੀਤ ਡੈਸਕ 25-12-2025
ਸੁਲਤਾਨਵਿੰਡ, 24 ਦਸੰਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ 21 ਮੈਂਬਰੀ ਕਮੇਟੀ ਅਧੀਨ ਚੱਲ ਰਹੇ ਸੁਲਤਾਨਵਿੰਡ ਸਪੋਰਟਸ ਕਲੱਬ ਵਲੋਂ ਅੱਜ ਪਿੰਡ ਸੁਲਤਾਨਵਿੰਡ ਦੀ ਸਥਾਨਕ ਗਰਾਉਂਡ ਵਿਖੇ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਦੇ ਕਬੱਡੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਮੁਕਾਬਲਿਆਂ ਦਾ ਉਦਘਾਟਨ 21 ਮੈਂਬਰੀ ਕਮੇਟੀ ਵਲੋਂ ਉਚੇਚੇ ਤੌਰ 'ਤੇ ਬੁਲਾਏ ਗਏ ਏ.ਡੀ.ਸੀ.ਪੀ. ਸਿਟੀ ਵਨ ਹਰਪਾਲ ਸਿੰਘ ਰੰਧਾਵਾ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ੇ ਵਰਗੀ ਨਾਮੁਰਾਦ ਕੋਹੜ ਤੋਂ ਬਚਾਅ ਕੇ ਖੇਡਾਂ ਵੱਲ ਲਗਾਉਣਾ 21 ਮੈਂਬਰੀ ਕਮੇਟੀ, ਜਥਾ ਸਿਰਲੱਥ ਖਾਲਸਾ ਅਤੇ ਸਪੋਰਟਸ ਕਲੱਬ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਜੇਕਰ ਹਰ ਇਕ ਕਸਬੇ ਅਤੇ ਪਿੰਡਾਂ 'ਚ ਨੌਜਵਾਨ ਇਹੋ ਜਿਹੇ ਨੇਕ ਉਪਰਾਲੇ ਕਰਨ ਲੱਗ ਜਾਣ ਤਾਂ ਪੰਜਾਬ ਛੇਤੀ ਹੀ ਨਸ਼ਾ ਮੁਕਤ ਹੋ ਜਾਵੇਗਾ | ਇਸ ਮੌਕੇ 21 ਮੈਂਬਰੀ ਕਮੇਟੀ ਅਤੇ ਜਥਾ ਸਿਰਲੱਥ ਖਾਲਸਾ ਵਲੋਂ ਏ. ਡੀ. ਸੀ. ਪੀ. ਹਰਪਾਲ ਸਿੰਘ ਰੰਧਾਵਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਭਾਈ ਦਿਲਬਾਗ ਸਿੰਘ ਖਾਲਸਾ ਅਤੇ ਬਿ੍ਕਸ ਹਿਊਮਨ ਰਾਈਟਸ ਮਿਸ਼ਨ ਸੰਸਥਾ ਪੰਜਾਬ ਦੇ ਪ੍ਰਧਾਨ ਡਾ. ਸੁਪਿੰਦਰ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਰਕਾਰ ਸਾਡੇ ਇਲਾਕੇ ਨੂੰ ਚਾਰ ਤੋਂ ਪੰਜ ਏਕੜ ਰਕਬੇ ਵਿਚ ਖੇਡ ਸਟੇਡੀਅਮ ਲਈ ਜਗ੍ਹਾ ਦੇਣ ਦਾ ਐਲਾਨ ਕਰਦੀ ਹੈ ਤਾਂ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਉੱਥੇ ਵੱਖ-ਵੱਖ ਖੇਡਾਂ ਲਈ ਖੇਡ ਸਟੇਡੀਅਮ ਬਣਾ ਕੇ ਦੋ ਸਾਲ ਦੇ ਅੰਦਰ ਅੰਦਰ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਪ੍ਰਧਾਨ ਅਰਜੁਨ ਸਿੰਘ, ਕੋਚ ਮਨਦੀਪ ਸਿੰਘ ਮੰਨਾ, ਚੇਅਰਮੈਨ ਬਲਜੀਤ ਸਿੰਘ ਸਿੰਘ, ਜੁਵਰਾਜ ਸਿੰਘ ਚੌਹਾਨ, ਜਸਵਿੰਦਰ ਸਿੰਘ ਜੱਸਾ, ਸੁਖਪਾਲ ਸਿੰਘ, ਚਾਚਾ ਹਰਜੀਤ ਸਿੰਘ, ਤੇਜਪਾਲ ਸਿੰਘ, ਮੁਖਤਾਰ ਸਿੰਘ ਗੋਸ਼ਾ, ਭੁਪਿੰਦਰ ਸਿੰਘ ਬਿਜਲੀ, ਜਸਬੀਰ ਸਿੰਘ, ਡਾ ਚਰਨਜੀਤ ਸਿੰਘ, ਪ੍ਰਮਜੀਤ ਸਿੰਘ, ਜਸਵਿੰਦਰ ਸਿੰਘ ਰੰਦੇ ਵਾਲੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਵਲੋਂ ਪਿੰਡ ਧੀਰਪੁਰ 'ਚ ਪ੍ਰੋਗਰਾਮ ਅਗਲੀ ਖ਼ਬਰ ਐੱਫ.ਡੀ.ਪੀ. ਦੇ ਪੰਜਵੇਂ ਦਿਨ 'ਆਰਟੀਫੀਸ਼ੀਅਲ ਨਿਊਰਲ ਨੈੱਟਵਰਕ' ਵਿਸ਼ੇ 'ਤੇ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।