12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

31 ਦਸੰਬਰ ਤੋਂ ਪਹਿਲਾਂ ਕੱਢੀਆਂ ਜਾਣਗੀਆਂ ਸ਼ਹਿਰ 'ਚੋਂ ਡੇਅਰੀਆਂ

ਅਜੀਤ ਡੈਸਕ 25-12-2025
ਅੰਮਿ੍ਤਸਰ, 24 ਦਸੰਬਰ (ਹਰਮਿੰਦਰ ਸਿੰਘ)- ਹਾਈਕੋਰਟ ਵਲੋਂ ਨਗਰ ਨਿਗਮ ਦੀ ਹਦੂਦ ਅੰਦਰੋਂ ਡੇਅਰੀਆਂ ਬਾਹਰ ਕਢਾਉਣ ਸਬੰਧੀਆਂ ਕੀਤੇ ਆਦੇਸ਼ਾਂ ਸਬੰਧੀ 31 ਦਸੰਬਰ ਨੂੰ ਨਿਗਮ ਕੋਲੋਂ ਮੰਗੇ ਜਵਾਬ ਨੂੰ ਲੈ ਕੇ ਨਿਗਮ ਵਲੋਂ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ | ਇਸ ਤੋਂ ਪਹਿਲਾਂ ਸ਼ਹਿਰ 'ਚੋਂ ਡੇਅਰੀਆਂ ਬਾਹਰ ਕੱਢੀਆਂ ਜਾ ਸਕਦੀਆਂ ਹਨ | ਹਾਈਕੋਰਟ ਵਲੋਂ ਨਿਗਮ ਦੀ ਹਦੂਦ ਅੰਦਰ ਸਾਰੀਆਂ ਡੇਅਰੀਆ ਬਾਹਰ ਕੱਢਣ ਸਬੰਧੀ ਆਦੇਸ਼ ਦਿੱਤੇ ਗਏ ਹਨ ਪਰ ਇਸ ਦੇ ਬਾਵਜੂਦ ਇਸ ਵੇਲੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ 368 ਦੇ ਕਰੀਬ ਡੇਅਰੀਆਂ ਮੌਜੂਦ ਹਨ | ਹੁਣ ਇਨ੍ਹਾਂ ਡੇਅਰੀਆਂ ਨੂੰ ਕੱਢਣ ਲਈ ਨਿਗਮ ਕਾਰਵਾਈ ਕੀਤੀ ਜਾਵੇਗੀ ਅਤੇ ਡੇਅਰੀਆਂ ਕੱਢੇ ਜਾਣ ਤੋਂ ਬਾਅਦ 31 ਦਸੰਬਰ ਨਿਗਮ ਵਲੋਂ ਇਸ ਦਾ ਜਵਾਬ ਹਾਈਕੋਰਟ ਵਿਚ ਦਾਇਰ ਕੀਤਾ ਜਾਣਾ ਹੈ | ਇਸ ਲਈ ਅਗਲੇ ਦਿਨਾਂ ਵਿਚ ਨਿਗਮ ਦੇ ਸਿਹਤ ਅਤੇ ਅਸਟੇਟ ਵਿਭਾਗ ਵਲੋਂ ਮਿਲ ਕੇ ਡੇਅਰੀਆਂ ਬਾਹਰ ਕੱਢਣ ਲਈ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ |
ਪਿਛਲੀ ਖ਼ਬਰ 31 ਧੀਆਂ ਦੇ ਸਮੂਹਿਕ ਵਿਆਹ ਸਮਾਗਮ ਕਰਵਾਉਣਾ ਸ਼ਲਾਘਾਯੋਗ- ਓਮ ਪ੍ਰਕਾਸ਼ ਸੋਨੀ ਅਗਲੀ ਖ਼ਬਰ ਈਕੋ ਕਲੱਬ ਵਲੋਂ ਵਾਤਾਵਰਨ ਸੰਭਾਲ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।