11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਸਾਫ ਸਫਾਈ ਦਾ ਮੰਦਾ ਹਾਲ <br/>

ਅਜੀਤ ਡੈਸਕ 25-12-2025
ਸੁਲਤਾਨਵਿੰਡ, 24 ਦਸੰਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਪੂਰਬੀ ਅਧੀਨ ਆਉਂਦੇ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਜਿੱਥੇ ਸਾਫ ਸਫਾਈ ਦਾ ਮੰਦਾ ਹਾਲ ਹੋਇਆ ਪਿਆ ਹੈ, ਉਥੇ ਹੀ ਬਾਹਰੀ ਗੱਡੀਆਂ ਵਾਲਿਆਂ ਵਲੋਂ ਸੜਕਾਂ 'ਤੇ ਚਿੱਕੜ ਸੁੱਟ ਕੇ ਗੰਦਗੀ ਫੈਲਾਈ ਜਾ ਰਹੀ ਹੈ | ਇਸ ਮੌਕੇ ਗੱਲਬਾਤ ਕਰਦਿਆਂ ਨਰਿੰਦਰ ਸਿੰਘ, ਪਿ੍ਤਪਾਲ ਸਿੰਘ, ਸੰਜੇ ਕੁਮਾਰ, ਰਮਨਦੀਪ ਸਿੰਘ, ਲਖਵਿੰਦਰ ਸਿੰਘ, ਪਰਭ ਸਿੰਘ, ਸਤਨਾਮ ਸਿੰਘ ਆਦਿ ਨੇ ਦੱਸਿਆ ਕਿ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਅੰਦਰ ਬਾਹਰੀ ਅਤੇ ਇਲਾਕੇ ਦੀਆਂ ਗੱਡੀਆਂ ਕੂੜਾ ਸੁੱਟਣ ਦੇ ਨਾਲ ਨਾਲ ਸੀਵਰੇਜ਼ਾਂ ਦੀ ਸਾਫ ਸਫਾਈ ਕਰਕੇ ਉਨ੍ਹਾਂ ਦਾ ਚਿੱਕੜ ਸੁੱਟਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੀ ਟੀ. ਰੋਡ 'ਤੇ ਲੱਗਦੀਆਂ ਰੇਹੜੀਆਂ ਵਾਲਿਆਂ ਵਲੋਂ ਵੀ ਸ਼ਾਮ ਦਾ ਇਕੱਠਾ ਹੋਇਆ ਕੂੜਾ ਕਰਕਟ ਨਿਊ ਅੰਮਿ੍ਤਸਰ ਅੰਦਰ ਸੜਕਾਂ 'ਤੇ ਸੁੱਟਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਸੁੱਟਿਆ ਜਾਂਦਾ ਕੂੜਾ ਇਲਾਕਾ ਵਾਸੀਆਂ ਦੀ ਸਿਰਦਰਦੀ ਬਣਿਆ ਹੋਇਆ ਹੈ, ਉਨ੍ਹਾਂ ਦੱਸਿਆ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਨਾਲ ਵਾਅਦੇ ਤਾਂ ਜ਼ਰੂਰ ਕਰਦੀ ਹੈ ਪਰ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਦਾ ਸਾਫ ਸਫਾਈ ਤੋਂ ਮੰਦਾ ਹਾਲ ਹੈ | ਕੂੜਾ ਕਰਕਟ ਅਤੇ ਚਿੱਕੜ ਸੁੱਟਣ ਵਾਲੀ ਜਗ੍ਹਾ ਕੋਲੋਂ ਇਲਾਕਾ ਵਾਸੀਆਂ ਦਾ ਲੰਘਣਾ ਵੀ ਔਖਾ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਕੂੜਾ ਚੁੱਕਣ ਵਾਲੀਆਂ ਗੱਡੀਆਂ ਵੀ ਇੱਥੇ ਹੀ ਕੂੜਾ ਸੁੱਟ ਕੇ ਜਾਂਦੀਆਂ ਹਨ ਪਰ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ | ਅਵਾਰਾ ਪਸ਼ੂ ਸੜਕਾਂ 'ਤੇ ਗੰਦ ਪਾ ਰਹੇ ਹਨ ਅਤੇ ਕੂੜੇ 'ਤੇ ਪਏ ਲਿਫਾਫੇ ਉੱਡ ਕੇ ਇਲਾਕਾ ਵਾਸੀਆਂ ਦੇ ਘਰਾਂ ਵਿਚ ਦਾਖਲ ਹੋ ਰਹੇ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਭਾਈ ਗੁਰਦਾਸ ਜੀ ਨਗਰ ਨਿਊ ਅੰਮਿ੍ਤਸਰ ਵਿਖੇ ਲੋਕਾਂ ਵਲੋਂ ਪਾਏ ਜਾ ਰਹੇ ਗੰਦ ਦਾ ਸਾਫ ਸਫਾਈ ਕਰਵਾਈ ਜਾਵੇ |

ਪਿਛਲੀ ਖ਼ਬਰ ਰਾਜਾਸਾਂਸੀ 'ਚ ਸ਼ਹਾਦਤਾਂ ਨੂੰ ਸਮਰਪਿਤ ਸਾਲਾਨਾ ਕੀਰਤਨ ਸਮਾਗਮ 27 ਨੂੰ <br/> ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕੱਲ੍ਹ- ਕੰਬੋਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।