ਅੰਮਿ੍ਤਸਰ, 8 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਖੱਤਰੀ ਸਭਾ ਮਹਿਲਾ ਮੰਡਲ ਅਤੇ ਖੱਤਰੀ ਸਭਾ ਨੇ ਮਹਿਲਾ ਮੰਡਲ ਪ੍ਰਧਾਨ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ ਹਾਊਸਿੰਗ ਬੋਰਡ ਕਾਲੋਨੀ ਦੇ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਪ੍ਰਭੂ ਵਰਦਾਨ ਕੈਂਪ ਲਗਾਇਆ | ਇਸ ਮੌਕੇ ਸੈਂਕੜੇ ਲੋੜਵੰਦ ਬੱਚਿਆਂ, ਔਰਤਾਂ ਅਤੇ ਮਰਦਾਂ ਨੂੰ ਚੰਗੀ ਹਾਲਤ 'ਚ ਨਵੇਂ, ਗਰਮ, ਸੂਤੀ ਕੱਪੜੇ ਦਿੱਤੇ ਗਏ | ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ, ਮਹਿਲਾ ਮੰਡਲ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਕੱਪੜੇ ਤਿਆਰ ਕਰਨ ਅਤੇ 50 ਲੋੜਵੰਦ ਲੋਕਾਂ ਦੇ ਘਰਾਂ ਦਾ ਦੌਰਾ ਕਰਨ 'ਚ ਛੇ ਦਿਨ ਲੱਗੇ ਅਤੇ ਪ੍ਰਭੂ ਵਰਦਾਨ ਕੈਂਪ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਖੱਤਰੀ ਸਭਾ ਦੇ ਸਰਪ੍ਰਸਤ ਅਰੁਣ ਖੰਨਾ, ਜਗਦੀਸ਼ ਅਰੋੜਾ, ਪ੍ਰਭੂ ਵਰਦਾਨ ਕੈਂਪ ਦੇ ਪ੍ਰਧਾਨ ਸਤੀਸ਼ ਬਧਵਾਰ, ਦੀਪਕ ਰਾਏ ਮਹਿਰਾ, ਉਪ ਪ੍ਰਧਾਨ ਦਿਨੇਸ਼ ਖੰਨਾ, ਐੱਸ. ਕੇ. ਸਰਪਾਲ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਸਾਧਵੀ ਅਤੇ ਸਮਾਜ ਸੇਵਿਕਾ ਵਿਨੀਤਾ ਜੱਗੀ, ਗਾਇਨੀਕੋਲੋਜਿਸਟ ਡਾ. ਰਿਪਨ ਕੌਰ, ਸਾਹਿਤਕਾਰ ਡਾ. ਸ਼ੈਲੀ ਜੱਗੀ, ਪਿ੍ੰ: ਡਾ. ਸਵਿਤਾ ਸਚਦੇਵ, ਪੰਡਿਤ ਅਜੈ ਭਾਰਦਵਾਜ, ਸਮਾਜ ਸੇਵਿਕਾ ਕਿਸ਼ੋਰ ਰੈਣਾ, ਬਾਲ ਵਿਕਾਸ ਅਧਿਕਾਰੀ ਤਨੂਜਾ ਗੋਇਲ, ਡਾ. ਇੰਦੂ ਵਰਮਾ, ਵਿਕਰਮ ਡਿਡੋਨਾ ਨੇ ਹਾਜ਼ਰੀ ਭਰੀ | ਇਸ ਤੋਂ ਇਲਾਵਾ ਮਹਿਲਾ ਮੰਡਲ ਦੀ ਜਨਰਲ ਸਕੱਤਰ ਡੌਲੀ ਭਾਟੀਆ, ਉਪ ਪ੍ਰਧਾਨ ਇੰਦਰਾ ਧਵਨ, ਖ਼ਜ਼ਾਨਚੀ ਸਰੋਜ ਚਾਵਲਾ ਵੀਨਾ ਮਹਾਜਨ, ਪ੍ਰਵੀਨ ਕੁਮਾਰੀ, ਵੀਨਾ ਕਪੂਰ ਰੇਵਾ ਕੁਮਾਰੀ, ਸੋਨੀਆ ਬਹਿਲ, ਮਧੂ ਬਾਲਾ ਖੰਨਾ ਨੇ ਲੰਬੇ ਸਮੇਂ ਤੱਕ ਆਪਣੀਆਂ ਅਨਮੋਲ ਸੇਵਾਵਾਂ ਦੇ ਕੇ ਪ੍ਰਭੂ ਵਰਦਾਨ ਕੈਂਪ ਨੂੰ ਸਫਲ ਬਣਾਇਆ ਅਤੇ ਭਵਿੱਖ 'ਚ ਵੀ ਤਨਦੇਹੀ ਨਾਲ ਕੰਮ ਕਰਨ ਦਾ ਪੂਰਾ ਭਰੋਸਾ ਦਿੱਤਾ | ਡਾ. ਸਵਰਾਜ ਗਰੋਵਰ ਨੇ ਮੰਦਰ ਦੇ ਅਧਿਕਾਰੀਆਂ ਅਤੇ ਉੱਥੋਂ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਵੰਦਨਾ ਕੁਮਾਰੀ, ਰਾਧਾ ਕੁਮਾਰੀ ਅਤੇ ਹੋਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ |