ਅੰਮਿ੍ਤਸਰ, 8 ਦਸੰਬਰ (ਗਗਨਦੀਪ ਸ਼ਰਮਾ)-ਰੋਟਰੀ ਇੰਟਰਨੈਸ਼ਨਲ ਡਿਸਟਿ੍ਕਟ-3070 ਵਲੋਂ ਡਿਸਟਿ੍ਕਟ ਗਵਰਨਰ ਰੋਹਿਤ ਓਬਰਾਏ ਦੀ ਅਗਵਾਈ ਹੇਠ ਰਾਹਤ ਮਿਸ਼ਨ ਨੂੰ ਹੋਰ ਤੇਜ਼ ਕਰਦਿਆਂ ਅੰਮਿ੍ਤਸਰ ਜ਼ਿਲ੍ਹੇ ਨਾਲ ਸੰਬੰਧਿਤ ਹੜ੍ਹ ਪੀੜਤਾਂ ਨੂੰ ਪਹਿਲੇ ਪੜਾਅ 'ਚ 300 ਰਸੋਈ ਕਿੱਟਾਂ ਵੰਡੀਆਂ ਗਈਆਂ ਅਤੇ ਅਗਲੇ ਦੋ ਪੜਾਅ 'ਚ 700 ਦੇ ਕਰੀਬ ਕਿੱਟਾਂ ਹੋਰ ਵੰਡੀਆਂ ਜਾਣਗੀਆਂ | ਜੋਨਲ ਚੇਅਰਮੈਨ ਨੇ ਦੱਸਿਆ ਕਿ ਜੁਲਾਈ 2025 'ਚ ਹਿਮਾਚਲ ਪ੍ਰਦੇਸ਼ 'ਚ ਆਏ ਹੜ੍ਹ ਦੇ ਤੁਰੰਤ ਬਾਅਦ ਰਾਹਤ ਸਮੱਗਰੀ ਦੇ ਟਰੱਕਾਂ ਨੂੰ ਪ੍ਰਭਾਵਿਤ ਖੇਤਰਾਂ ਵਿਚ ਭੇਜ ਕੇ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ | ਬਾਅਦ ਵਿਚ ਜਲੰਧਰ 'ਚ ਇਕ ਕੇਂਦਰੀਕਿ੍ਤ ਰੋਟਰੀ ਰਾਹਤ ਸੰਸਾਧਨ ਕੇਂਦਰ ਬਣਾਇਆ ਗਿਆ, ਜਿਸ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਚੱਲ ਰਹੇ ਰਾਹਤ ਕੰਮਾਂ 'ਚ ਮਦਦ ਦਿੱਤੀ | ਹੁਣ ਹੜ੍ਹ ਪੀੜਤਾਂ ਨੂੰ 1000 ਰਸੋਈ ਕਿੱਟਾਂ ਦਿੱਤੀਆਂ ਗਈਆਂ ਹਨ | ਰਾਹਤ ਮਿਸ਼ਨ ਦੀ ਨਿਗਰਾਨੀ ਕਰ ਰਹੇ ਜ਼ਿਲ੍ਹਾ ਗਵਰਨਰ ਰੋਹਿਤ ਓਬਰਾਏ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਲਗਭਗ 300 ਕਿਚਨ ਕਿੱਟਾਂ ਅੰਮਿ੍ਤਸਰ ਜ਼ਿਲ੍ਹੇ ਦੇ ਅਜਨਾਲਾ ਸਬ-ਡਵੀਜ਼ਨ ਦੇ ਸਰਹੱਦੀ ਪਿੰਡ-ਸੂਫ਼ੀਆਂ, ਗੱਗੋਮਾਹਲ, ਦੂਜੋਵਾਲ ਅਤੇ ਜਗਦੇਵ ਖੁਰਦ ਦੇ ਹੜ੍ਹ ਪੀੜਤ ਪਰਿਵਾਰਾਂ ਤੱਕ ਪਹੁੰਚਾਈਆਂ ਗਈਆਂ | ਉਨ੍ਹਾਂ ਜਿੱਥੇ ਵੈਸਟਰਨ ਯੂਨੀਅਨ ਵਲੋਂ ਇਸ ਉਪਰਾਲੇ 'ਚ ਸਹਿਯੋਗ ਕਰਨ ਲਈ ਧੰਨਵਾਦ ਕੀਤਾ, ਉੱਥੇ ਅੰਮਿ੍ਤਸਰ ਵੈੱਸਟ ਅਤੇ ਅੰਮਿ੍ਤਸਰ ਨਾਰਥ ਰੋਟਰੀ ਕਲੱਬ ਦੀ ਲੋੜਵੰਦ ਪਰਿਵਾਰਾਂ ਦੀ ਪਹਿਚਾਣ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸ਼ਲਾਘਾ ਵੀ ਕੀਤੀ | ਇਸ ਮੌਕੇ ਵੈਸਟਰਨ ਯੂਨੀਅਨ ਦੇ ਨਾਰਥ ਇੰਡੀਆ ਹੈੱਡ ਵਿਸ਼ਾਲ ਵਿਜ ਸਾਬਕਾ ਜ਼ਿਲ੍ਹਾ ਗਵਰਨਰ ਪੀ. ਐੱਸ ਗਰੋਵਰ, ਅਸਿਸਟੈਂਟ ਗਵਰਨਰ ਰੋਟੇਰੀਅਨ ਅਸ਼ਵਨੀ ਅਵਸਥੀ, ਰਮੇਸ਼ ਮਹਾਜਨ, ਅੰਮਿ੍ਤਸਰ ਵੈੱਸਟ ਕਲੱਬ ਦੇ ਪ੍ਰਧਾਨ ਦੁਪਿੰਦਰ ਸਿੰਘ, ਅੰਮਿ੍ਤਸਰ ਨਾਰਥ ਕਲੱਬ ਦੇ ਪ੍ਰਧਾਨ ਵਰੁਣ ਕੱਕੜ, ਐੱਚ. ਐੱਸ ਜੋਗੀ, ਸਾਵਨ ਅਰੋੜਾ, ਡਾ. ਗੌਰਵ ਸ਼ਰਮਾ, ਰਮੇਸ਼ ਕੱਕੜ ਆਦਿ ਵੀ ਹਾਜ਼ਰ ਰਹੇ |